Jio and Airtel new Offers: ਇਕ-ਦੂਜੇ ਤੋਂ ਅੱਗ ਨਿਕਲਨ ਦੀ ਹੋੜ 'ਚ ਟੈਲੀਕਾਮ ਕੰਪਨੀਆਂ ਨਵੇਂ-ਨਵੇਂ ਪਲਾਨ ਅਤੇ ਆਫਰ ਲੈ ਕੇ ਆਉਂਦੀਆਂ ਰਹਿੰਦੀਆਂ ਹਨ। ਇਸ ਲੜੀ ਵਿੱਚ ਨਵੇਂ ਸਾਲ ਤੋਂ ਪਹਿਲਾਂ, ਰਿਲਾਇੰਸ ਜੀਓ ਆਪਣੇ ਗਾਹਕਾਂ ਲਈ ਨਿਊ ਈਅਰ ਵੈਲਕੈਮ ਪਲਾਨ ਲੈ ਕੇ ਆਈ ਹੈ। ਇਸ 'ਚ ਗਾਹਕਾਂ ਨੂੰ 500GB ਹਾਈ ਸਪੀਡ 5G ਡਾਟਾ ਅਤੇ ਕਾਲਿੰਗ ਦੇ ਨਾਲ-ਨਾਲ ਡਿਸਕਾਊਂਟ ਕੂਪਨ ਵੀ ਮਿਲ ਰਹੇ ਹਨ।
ਦੂਜੇ ਪਾਸੇ Airtel ਨੇ ਵੀ ਆਪਣੇ ਗਾਹਕਾਂ ਲਈ ਨਵਾਂ ਆਫਰ ਪੇਸ਼ ਕੀਤਾ ਹੈ। ਇਸ ਆਫਰ 'ਚ ਏਅਰਟੈੱਲ ਹਾਈ ਸਪੀਡ 5G ਡਾਟਾ ਦੇ ਨਾਲ ਡਿਜ਼ਨੀ + ਹੌਟਸਟਾਰ ਦੀ ਫ੍ਰੀ ਸਬਸਕ੍ਰਿਪਸ਼ਨ ਵੀ ਦੇ ਰਿਹਾ ਹੈ। ਇਨ੍ਹਾਂ ਦੋਵਾਂ ਆਫਰਾਂ ਨਾਲ ਗਾਹਕਾਂ ਦੀ ਮੌਜ ਹੋਣ ਵਾਲੀ ਹੈ। ਆਓ ਡਿਟੇਲਸ ਵਿੱਚ ਜਾਣਦੇ ਹਾਂ ਦੋਵਾਂ ਕੰਪਨੀਆਂ ਦੇ ਆਫਰਸ ਬਾਰੇ।
ਰਿਲਾਇੰਸ ਜੀਓ ਦੇ ਆਫਰ ਵਿੱਚ ਕੀ-ਕੀ ਹੈ
ਜੀਓ ਨਿਊ ਈਅਰ ਵੈਲਕਮ ਪਲਾਨ ਦੇ ਤਹਿਤ 2025 ਵਿੱਚ 200 ਦਿਨਾਂ ਦੀ ਵੈਧਤਾ ਦੇ ਨਾਲ 500GB ਹਾਈ ਸਪੀਡ 5G ਡਾਟਾ ਅਤੇ ਅਨਲਿਮਟਿਡ ਕਾਲਿੰਗ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਦੇ ਨਾਲ ਤੁਹਾਨੂੰ Jio TV, Jio Cinema ਅਤੇ Jio Cloud ਦਾ ਮੁਫਤ ਸਬਸਕ੍ਰਿਪਸ਼ਨ ਮਿਲੇਗਾ। ਨਾਲ ਹੀ, ਕੰਪਨੀ ਤੁਹਾਨੂੰ 2,150 ਰੁਪਏ ਦਾ ਰਿਚਾਰਜ ਅਤੇ ਗਿਫਟ ਕੂਪਨ ਦੇ ਰਹੀ ਹੈ, ਜਿਸ ਵਿੱਚ 500 ਰੁਪਏ ਦਾ Ajio ਕੂਪਨ ਸ਼ਾਮਲ ਹੈ। ਤੁਸੀਂ ਇਹ ਰੀਚਾਰਜ 11 ਜਨਵਰੀ 2025 ਤੱਕ ਕਰਵਾ ਸਕਦੇ ਹੋ। ਰੀਚਾਰਜ ਕਰਨ ਤੋਂ ਬਾਅਦ, ਤੁਸੀਂ 200 ਦਿਨਾਂ ਲਈ ਇਸ ਪਲਾਨ ਦੇ ਲਾਭਾਂ ਦੀ ਵਰਤੋਂ ਕਰਨ ਦੇ ਯੋਗ ਹੋਵੋਗੇ।
ਏਅਰਟੈੱਲ ਨੇ ਆਪਣੇ ਗਾਹਕਾਂ ਲਈ ਕੀਤੀ ਪੇਸ਼ਕਸ਼
ਜਿਓ ਦੀ ਤਰ੍ਹਾਂ ਏਅਰਟੈੱਲ ਵੀ ਨਵੇਂ ਸਾਲ 'ਤੇ ਗਾਹਕਾਂ ਨੂੰ ਖਾਸ ਆਫਰ ਦੇ ਰਹੀ ਹੈ। ਕੰਪਨੀ ਦੇ ਏਅਰਟੈੱਲ ਹੌਟਸਟਾਰ ਬੰਡਲ ਪਲਾਨ 'ਚ ਗਾਹਕਾਂ ਨੂੰ 398 ਰੁਪਏ 'ਚ 28 ਦਿਨਾਂ ਲਈ ਰੋਜ਼ਾਨਾ ਅਨਲਿਮਟਿਡ ਕਾਲਿੰਗ ਅਤੇ 100 SMS ਦਾ ਲਾਭ ਮਿਲ ਰਿਹਾ ਹੈ। ਇਸ ਦੇ ਨਾਲ ਕੰਪਨੀ ਹਰ ਰੋਜ਼ 2GB 5G ਡਾਟਾ ਦੇਵੇਗੀ। ਇਸ ਤੋਂ ਬਾਅਦ ਵੀ ਯੂਜ਼ਰਸ ਇੰਟਰਨੈੱਟ ਦੀ ਵਰਤੋਂ ਕਰ ਸਕਣਗੇ ਪਰ ਸਪੀਡ ਘੱਟ ਹੋ ਜਾਵੇਗੀ। ਇਸ ਪਲਾਨ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਤੁਹਾਨੂੰ Disney + Hotstar ਦੇ ਮੋਬਾਈਲ ਐਡੀਸ਼ਨ ਦੀ ਸਬਸਕ੍ਰਿਪਸ਼ਨ 28 ਦਿਨਾਂ ਲਈ ਬਿਲਕੁਲ ਮੁਫ਼ਤ ਮਿਲੇਗੀ।