Airtel Cheapest Plan: ਏਅਰਟੈੱਲ ਭਾਰਤ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਹੈ ਅਤੇ ਇਹ ਦੇਸ਼ ਭਰ ਵਿੱਚ ਲਗਭਗ 380 ਮਿਲੀਅਨ ਉਪਭੋਗਤਾਵਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ। ਦੱਸ ਦੇਈਏ ਕਿ ਹੁਣ ਤੱਕ ਕਈ ਕੰਪਨੀਆਂ ਵੱਲੋਂ ਆਪਣੇ ਹਰ ਮਹੀਨੇ ਰੀਚਾਰਜ ਵਿੱਚ ਵਾਧਾ ਕੀਤਾ ਹੈ। ਹਾਲਾਂਕਿ ਕਈ ਯੂਜ਼ਰਸ ਵੱਲੋਂ ਸਸਤੇ ਪਲਾਨ ਨੂੰ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਏਅਰਟੈੱਲ ਯੂਜ਼ਰਸ ਨੂੰ ਹਰ ਮਹੀਨੇ ਰੀਚਾਰਜ ਕਰਨ ਤੋਂ ਬਚਾਉਣ ਲਈ ਕਈ ਸਾਲਾਨਾ ਰੀਚਾਰਜ ਪਲਾਨ ਪੇਸ਼ ਕਰਦਾ ਹੈ।
ਏਅਰਟੈੱਲ ਲੈ ਕੇ ਆਇਆ ਖਾਸ ਪਲਾਨ
ਇਸ ਦੇ ਨਾਲ ਹੀ ਏਅਰਟੈੱਲ ਦਾ ਉਦੇਸ਼ ਵੱਖ-ਵੱਖ ਲੋੜਾਂ ਨੂੰ ਪੂਰਾ ਕਰਨਾ ਹੈ, ਜਿਸ ਵਿੱਚ ਉਹਨਾਂ ਲਈ ਸਾਲਾਨਾ ਯੋਜਨਾਵਾਂ ਵੀ ਸ਼ਾਮਲ ਹਨ ਜੋ ਮਹੀਨਾਵਾਰ ਰੀਚਾਰਜਾਂ ਨਾਲੋਂ ਵੱਧ ਵੈਧਤਾ ਨੂੰ ਤਰਜੀਹ ਦਿੰਦੇ ਹਨ। ਇਸ ਵਿਚਾਲੇ ਏਅਰਟੈੱਲ ਇੱਕ ਬਹੁਤ ਹੀ ਵਧੀਆ ਰੀਚਾਰਜ ਪਲਾਨ ਲੈ ਕੇ ਆਇਆ ਹੈ ਜਿਸਦੀ ਕੀਮਤ 1,999 ਰੁਪਏ ਹੈ। ਇਸ ਪਲਾਨ ਦੀ ਵੈਧਤਾ 365 ਦਿਨਾਂ ਦੀ ਹੈ, ਇਸ ਲਈ ਤੁਹਾਨੂੰ ਪੂਰੇ ਸਾਲ ਰਿਚਾਰਜ ਕਰਨ ਦੀ ਲੋੜ ਨਹੀਂ ਪਵੇਗੀ। ਇਸ ਵਿੱਚ ਤੁਹਾਨੂੰ ਅਨਲਿਮਟਿਡ ਕਾਲਾਂ ਮਿਲਣਗੀਆਂ ਅਤੇ ਰੋਜ਼ਾਨਾ 100 ਮੁਫ਼ਤ SMS ਵੀ ਮਿਲਣਗੇ। ਇਹ ਪਲਾਨ ਉਨ੍ਹਾਂ ਲਈ ਬਹੁਤ ਵਧੀਆ ਹੈ ਜੋ ਜ਼ਿਆਦਾ ਕਾਲ ਕਰਦੇ ਹਨ ਅਤੇ ਘੱਟ ਡਾਟਾ ਦੀ ਵਰਤੋਂ ਕਰਦੇ ਹਨ।
ਇਸ ਪਲਾਨ 'ਚ ਤੁਹਾਨੂੰ ਪੂਰੇ ਸਾਲ ਲਈ 24GB ਡਾਟਾ ਮਿਲੇਗਾ ਯਾਨੀ ਹਰ ਮਹੀਨੇ 2GB ਡਾਟਾ। ਅੱਜ ਦੇ ਸਮੇਂ ਵਿੱਚ ਇਹ ਡੇਟਾ ਬਹੁਤ ਘੱਟ ਹੈ। ਇਸ ਲਈ, ਇਹ ਪਲਾਨ ਉਨ੍ਹਾਂ ਲਈ ਚੰਗਾ ਹੈ ਜੋ ਜ਼ਿਆਦਾ ਡੇਟਾ ਦੀ ਵਰਤੋਂ ਨਹੀਂ ਕਰਦੇ ਹਨ ਜਿਵੇਂ ਕਿ ਜਿਨ੍ਹਾਂ ਕੋਲ ਘਰ ਵਿੱਚ ਬ੍ਰਾਡਬੈਂਡ ਕਨੈਕਸ਼ਨ ਹੈ। ਜੇਕਰ ਤੁਸੀਂ ਸਿਰਫ਼ ਬੇਸਿਕ ਬ੍ਰਾਊਜ਼ਿੰਗ, ਮੈਸੇਜਿੰਗ ਅਤੇ ਲਾਈਟ ਵਰਤੋਂ ਚਾਹੁੰਦੇ ਹੋ ਤਾਂ ਇਹ ਪਲਾਨ ਤੁਹਾਡੇ ਲਈ ਸਹੀ ਹੈ।
ਮੁਫਤ ਵਿੱਚ ਮਿਲਣੀਆਂ ਇਹ ਸੇਵਾਵਾਂ
ਇਸ ਪਲਾਨ ਵਿੱਚ ਤੁਹਾਨੂੰ ਏਅਰਟੈੱਲ ਸਟ੍ਰੀਮ ਤੱਕ ਮੁਫਤ ਪਹੁੰਚ ਮਿਲੇਗੀ ਤਾਂ ਜੋ ਤੁਹਾਡਾ ਮਨੋਰੰਜਨ ਹੋ ਸਕੇ। ਤੁਹਾਨੂੰ ਮੁਫਤ ਹੈਲੋ ਟਿਊਨਸ ਵੀ ਮਿਲੇਗੀ ਅਤੇ ਤੁਸੀਂ ਅਸੀਮਤ ਕਾਲਾਂ ਅਤੇ SMS ਕਰ ਸਕਦੇ ਹੋ। ਇਸ ਤੋਂ ਇਲਾਵਾ, ਤੁਹਾਨੂੰ ਅਪੋਲੋ 24/7 ਸਰਕਲ ਦਾ ਲਾਭ ਵੀ ਮਿਲੇਗਾ ਜੋ ਤੁਹਾਨੂੰ ਸਿਹਤ ਸੇਵਾਵਾਂ ਪ੍ਰਦਾਨ ਕਰੇਗਾ।
ਰਿਲਾਇੰਸ ਜੀਓ ਕਿਫਾਇਤੀ 336 ਦਿਨਾਂ ਦਾ ਪਲਾਨ
ਜੇਕਰ ਤੁਸੀਂ ਰਿਲਾਇੰਸ ਜੀਓ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ 1899 ਰੁਪਏ ਵਿੱਚ 336 ਦਿਨਾਂ ਦਾ ਪਲਾਨ ਮਿਲਦਾ ਹੈ, ਜਿਸ ਵਿੱਚ 24 ਜੀਬੀ ਡੇਟਾ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਇਸ 'ਚ ਤੁਹਾਨੂੰ ਰੋਜ਼ਾਨਾ ਅਨਲਿਮਟਿਡ ਕਾਲਿੰਗ ਅਤੇ 100 SMS ਮਿਲਦੇ ਹਨ। ਦੱਸ ਦੇਈਏ ਕਿ ਇਸ ਪਲਾਨ ਦੇ ਮੁਕਾਬਲੇ ਏਅਰਟੈੱਲ ਦਾ ਪਲਾਨ ਬਿਹਤਰ ਹੈ ਕਿਉਂਕਿ ਕੁਝ ਰੁਪਏ ਜ਼ਿਆਦਾ ਦੇ ਕੇ ਤੁਸੀਂ ਸਾਲ ਭਰ ਦਾ ਪਲਾਨ ਲੈ ਸਕਦੇ ਹੋ।