Airtel Recharge Plan Hike: ਏਅਰਟੈੱਲ ਨੇ ਇਕ ਵਾਰ ਫਿਰ ਆਪਣੇ ਤਿੰਨ ਰੀਚਾਰਜ ਪਲਾਨ ਦੀਆਂ ਕੀਮਤਾਂ ਵਧਾ ਕੇ ਆਪਣੇ ਯੂਜ਼ਰਸ ਨੂੰ ਹੈਰਾਨ ਕਰ ਦਿੱਤਾ ਹੈ। ਇਨ੍ਹਾਂ 'ਚ 60 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ।


ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀਆਂ 'ਚੋਂ ਇਕ ਏਅਰਟੈੱਲ ਨੇ ਇਕ ਵਾਰ ਫਿਰ ਆਪਣੇ 3 ਰੀਚਾਰਜ ਪਲਾਨ ਮਹਿੰਗੇ ਕਰ ਦਿੱਤੇ ਹਨ। ਪਿਛਲੇ ਮਹੀਨੇ ਜੂਨ 'ਚ ਕੰਪਨੀ ਨੇ ਪ੍ਰੀਪੇਡ ਅਤੇ ਪੋਸਟਪੇਡ ਪਲਾਨ ਦੀਆਂ ਕੀਮਤਾਂ 'ਚ 11 ਤੋਂ 21 ਫੀਸਦੀ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਸੀ, ਜੋ ਕਿ 3 ਜੁਲਾਈ ਤੋਂ ਲਾਗੂ ਹੋ ਗਿਆ ਹੈ। ਪਰ ਕੰਪਨੀ ਨੇ ਇੱਕ ਵਾਰ ਫਿਰ ਆਪਣੇ ਤਿੰਨ ਡਾਟਾ ਪੈਕ ਨੂੰ 60 ਰੁਪਏ ਮਹਿੰਗਾ ਕਰ ਦਿੱਤਾ ਹੈ।


ਏਅਰਟੈੱਲ ਨੇ ਜਿਹੜੇ ਤਿੰਨ ਰੀਚਾਰਜ ਪਲਾਨ ਵਧਾਏ ਹਨ, ਉਨ੍ਹਾਂ ਵਿੱਚ 99 ਰੁਪਏ, 181 ਰੁਪਏ ਅਤੇ 301 ਰੁਪਏ ਦੇ ਡੇਟਾ ਪੈਕ ਸ਼ਾਮਲ ਹਨ। ਕੰਪਨੀ ਦੇ ਇਸ ਫੈਸਲੇ ਤੋਂ ਬਾਅਦ ਯੂਜ਼ਰਸ ਨੂੰ ਦੋਹਰਾ ਝਟਕਾ ਲੱਗਿਆ ਹੈ ਕਿਉਂਕਿ ਕੰਪਨੀ ਦਾ 181 ਰੁਪਏ ਵਾਲਾ ਪਲਾਨ ਹੁਣ 211 ਰੁਪਏ 'ਚ ਮਿਲੇਗਾ।


ਵਾਧੇ ਤੋਂ ਬਾਅਦ 181 ਰੁਪਏ ਵਾਲਾ ਡਾਟਾ ਪੈਕ ਹੁਣ 30 ਰੁਪਏ ਦੇ ਵਾਧੇ ਨਾਲ 211 ਰੁਪਏ ਵਿੱਚ ਮਿਲੇਗਾ। 30 ਦਿਨਾਂ ਦੇ ਇਸ ਪਲਾਨ 'ਚ ਯੂਜ਼ਰਸ ਨੂੰ ਰੋਜ਼ਾਨਾ 1 ਜੀਬੀ ਡਾਟਾ ਮਿਲੇਗਾ। ਕੰਪਨੀ ਦਾ ਇਹ ਇਕਲੌਤਾ ਪਲਾਨ ਹੈ ਜੋ ਤੁਹਾਨੂੰ ਵਰਤਣ ਲਈ 1GB ਵਾਧੂ ਡਾਟਾ ਦਿੰਦਾ ਹੈ। ਇਸ ਤੋਂ ਇਲਾਵਾ ਜਿਸ ਰੀਚਾਰਜ ਪਲਾਨ 'ਚ 60 ਰੁਪਏ ਦਾ ਵਾਧਾ ਹੋਇਆ ਹੈ, ਉਹ 301 ਰੁਪਏ ਦਾ ਪਲਾਨ ਹੈ ਜੋ ਹੁਣ 361 ਰੁਪਏ ਦਾ ਹੋ ਗਿਆ ਹੈ।


ਏਅਰਟੈੱਲ ਨੇ ਇਸ ਮਹੀਨੇ ਵਧਾਈਆਂ ਕੀਮਤਾਂ
ਜੀਓ ਨੇ ਪਿਛਲੇ ਮਹੀਨੇ ਆਪਣੇ ਰੀਚਾਰਜ ਪਲਾਨ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਏਅਰਟੈੱਲ ਨੇ ਵੀ ਆਪਣੇ ਪਲਾਨ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਸੀ। ਵਧੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਏਅਰਟੈੱਲ ਦਾ ਸਭ ਤੋਂ ਸਸਤਾ ਪਲਾਨ 179 ਰੁਪਏ ਦਾ ਸੀ, ਜਿਸ ਨੂੰ ਵਧਾ ਕੇ 199 ਰੁਪਏ ਕਰ ਦਿੱਤਾ ਗਿਆ ਹੈ। ਇਸ 'ਚ 28 ਦਿਨਾਂ ਲਈ ਰੋਜ਼ਾਨਾ 2 ਜੀਬੀ ਡਾਟਾ ਮਿਲੇਗਾ। ਇਸ ਤੋਂ ਇਲਾਵਾ ਯੂਜ਼ਰਸ ਨੂੰ ਹੁਣ 509 ਰੁਪਏ 'ਚ 84 ਦਿਨਾਂ ਦਾ ਪਲਾਨ ਮਿਲੇਗਾ।


ਪਹਿਲਾਂ ਇਸ ਦੀ ਕੀਮਤ 455 ਰੁਪਏ ਸੀ। 479 ਰੁਪਏ ਵਾਲਾ ਪਲਾਨ ਹੁਣ 579 ਰੁਪਏ ਵਿੱਚ ਉਪਲਬਧ ਹੋਵੇਗਾ। ਇਸ 'ਚ ਤੁਹਾਨੂੰ 56 ਦਿਨਾਂ ਲਈ ਰੋਜ਼ਾਨਾ 1.5 ਜੀਬੀ ਡਾਟਾ ਮਿਲੇਗਾ। ਜਦੋਂ ਕਿ ਪਹਿਲਾਂ 84 ਦਿਨਾਂ ਦੇ ਪਲਾਨ ਦੀ ਕੀਮਤ 719 ਰੁਪਏ ਸੀ। ਜਿਸ ਨੂੰ ਹੁਣ ਵਧਾ ਕੇ 859 ਰੁਪਏ ਕਰ ਦਿੱਤਾ ਗਿਆ ਹੈ। ਜੇਕਰ ਇਕ ਸਾਲ ਦੇ ਪਲਾਨ ਦੀ ਗੱਲ ਕਰੀਏ ਤਾਂ ਪਹਿਲਾਂ ਇਸ ਦੀ ਕੀਮਤ 1799 ਰੁਪਏ ਸੀ ਪਰ ਅੱਜ ਤੋਂ ਇਸ ਦੀ ਕੀਮਤ 3599 ਰੁਪਏ ਹੋ ਗਈ ਹੈ। ਇਸ 'ਚ ਯੂਜ਼ਰਸ ਨੂੰ ਰੋਜ਼ਾਨਾ 2 ਜੀਬੀ ਡਾਟਾ ਮਿਲੇਗਾ।