ਨਵੀਂ ਦਿੱਲੀ: ਜੇ ਤੁਹਾਡੇ ਮਹੀਨੇ ਦਾ ਬਜਟ ਲਗਪਗ 200 ਰੁਪਏ ਹੈ ਤੇ ਤੁਸੀਂ ਬਿਹਤਰ ਪ੍ਰੀਪੇਡ ਪਲਾਨ ਖਰੀਦਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਏਅਰਟੈਲ, ਵੋਡਾ ਅਤੇ ਜੀਓ ਦੀਆਂ ਤਿੰਨ ਪਲਾਨਸ ਬਾਰੇ ਦੱਸ ਰਹੇ ਹਾਂ ਜੋ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੇ ਹਨ।
Airtel: ਏਅਰਟੈਲ ਦੇ ਤਿੰਨ ਪਲਾਨ ਇਸ ਸਮੇਂ ਮਾਰਕੀਟ ‘ਚ ਮੌਜੂਦ ਹਨ। ਜਿਸਦੀ ਕੀਮਤ 98, 149 ਅਤੇ 179 ਰੁਪਏ ਹੈ। ਏਅਰਟੈਲ ਦੇ 98 ਰੁਪਏ ਵਾਲੇ ਪਲਾਨ 'ਚ 6 ਜੀਬੀ ਡਾਟਾ, 28 ਦਿਨਾਂ ਦੀ ਵੈਲਿਡਿਟੀ ਹੈ। ਇਸ ਤੋਂ ਇਲਾਵਾ ਏਅਰਟੈੱਲ ਦਾ 149 ਰੁਪਏ ਵਾਲਾ ਪਲਾਨ ਹਰ ਰੋਜ਼ 2 ਜੀਬੀ ਡਾਟਾ ਅਤੇ ਅਨਲੀਮੀਟਡ ਕਾਲਿੰਗ ਅਤੇ ਸਾਰੇ ਨੈਟਵਰਕਸ ‘ਤੇ 300 ਐਸਐਮਐਸ ਦਾ ਫਾਈਦਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਏਅਰਟੈੱਲ ਦੀ 179 ਰੁਪਏ ਦੇ ਪਲਾਨ ‘ਚ ਪਿਛਲੇ ਪਲਾਨ ਵਾਲੇ ਫਾਇਦਿਆਂ ਦੇ ਨਾਲ 2 ਲੱਖ ਰੁਪਏ ਤੱਕ ਦਾ ਜੀਵਨ ਬੀਮਾ ਕਵਰ ਦਿੱਤਾ ਜਾ ਰਿਹਾ ਹੈ।
Reliance Jio: ਜੀਓ ਕੋਲ 200 ਰੁਪਏ ਤੋਂ ਘੱਟ ‘ਚ ਉਪਲਬਧ ਹਨ। ਜੀਓ ਦਾ 129 ਰੁਪਏ ਵਾਲਾ ਪਲਾਨ 2 ਜੀਬੀ ਡਾਟਾ, 28 ਦਿਨਾਂ ਦੀ ਵੈਧਤਾ ਮਿਲਦੀ ਹੈ। ਇਸ ਵਿੱਚ 1000 FUP ਮਿੰਟ ਅਤੇ 200 ਫਰੀ SMS ਸਹੂਲਤਾਂ ਹਨ। ਇਸ ਤੋਂ ਇਲਾਵਾ ਜੀਓ ਦੇ 199 ਰੁਪਏ ਦੇ ਪਲਾਨ 'ਚ ਰੋਜ਼ਾਨਾ 1.5 ਜੀਬੀ ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ, ਕੰਪਨੀ ਦਾ 149 ਰੁਪਏ ਵਾਲਾ ਪਲਾਨ ਰੋਜ਼ਾਨਾ 1 ਜੀਬੀ ਡਾਟਾ ਅਤੇ ਬਾਕੀ ਨੈੱਟਵਰਕ ਲਈ 300 ਐਫਯੂਪੀ ਮਿੰਟ ਦਿੰਦਾ ਹੈ।
Vodafone: ਵੋਡਾਫੋਨ ਨੇ ਆਪਣੇ ਯੂਜ਼ਰਸ ਲਈ ਬਹੁਤ ਸਾਰੇ ਚੰਗੇ ਪਲਾਨਸ ਪੇਸ਼ ਕੀਤੇ ਹਨ। ਵੋਡਾਫੋਨ ਦੀ 199 ਰੁਪਏ ਦ ਪਲਾਨ ‘ਚ ਹਰ ਨੈਟਵਰਕ ‘ਤੇ ਅਨਲੀਮੀਟਡ ਕਾਲਿੰਗ ਅਤੇ ਰੋਜ਼ਾਨਾ 100 ਮੁਫਤ ਐਸਐਮਐਸ ਤੋਂ ਇਲਾਵਾ, ਹਰ ਰੋਜ਼ 1 ਜੀਬੀ ਡਾਟਾ ਉਪਲਬਧ ਹੈ। ਇਸ ਪਲਾਨ ਦੀ ਵੈਧਤਾ 28 ਦਿਨ ਹੈ। ਇਸ ਤੋਂ ਇਲਾਵਾ 149 ਰੁਪਏ ਦੀ ਯੋਜਨਾ 'ਚ 2 ਜੀਬੀ ਡਾਟਾ ਉਪਲੱਬਧ ਹੈ, ਇਸ ਪਲਾਨ ਦੀ ਵੈਧਤਾ 28 ਦਿਨ ਹੈ। ਇਸ ਦੇ ਨਾਲ ਹੀ ਕੰਪਨੀ ਦੇ 129 ਰੁਪਏ ਦੇ ਪਲਾਨ 'ਚ 2 ਜੀਬੀ ਡਾਟਾ ਉਪਲੱਬਧ ਹੈ ਅਤੇ ਇਸ ਦੀ ਵੈਧਤਾ 24 ਦਿਨ ਹੈ। ਇਨ੍ਹਾਂ ਦੋਵਾਂ ਪਲਾਨਲ ‘ਚ ਅਨਲਿਮਟਿਡ ਕਾਲਿੰਗ ਅਤੇ ਕੁਲ 300 ਮੁਫਤ ਐਸਐਮਐਸ ਵੀ ਪੇਸ਼ ਕੀਤੇ ਜਾ ਰਹੇ ਹਨ।
Airtel, Jio ਤੇ Vodafone ਦੇ ਇਹ ਨੇ 200 ਰੁਪਏ ਤੋਂ ਘੱਟ ਕੀਮਤ ਵਾਲੇ ਬੇਸਟ ਪ੍ਰੀਪੇਡ ਪਲਾਨ
ਏਬੀਪੀ ਸਾਂਝਾ
Updated at:
11 Apr 2020 02:29 PM (IST)
ਇਸ ਰਿਪੋਰਟ ‘ਚ ਅਸੀਂ ਏਅਰਟੈਲ, ਜੀਓ ਅਤੇ ਵੋਡਾਫੋਨ ਦੀਆਂ ਤਿੰਨ ਖਾਸ ਪ੍ਰੀਪੇਡ ਪਲਾਨਜ਼ ਬਾਰੇ ਦੱਸ ਰਹੇ ਹਾਂ ਜੋ ਯੂਜ਼ਰਸ ਲਈ ਕਾਫੀ ਫਾਈਦੇਮੰਦ ਹੋ ਸਕਦੇ ਹਨ।
- - - - - - - - - Advertisement - - - - - - - - -