Government eye on social media: ਸੋਸ਼ਲ ਮੀਡੀਆ ਤੇ ਹਾਈ ਸਪੀਡ ਇੰਟਰਨੈਟ ਦੇ ਇਸ ਯੁੱਗ ਵਿੱਚ ਕੁਝ ਵੀ ਵਾਇਰਲ ਹੋਣ ਵਿੱਚ ਦੇਰ ਨਹੀਂ ਲੱਗਦੀ। ਭਾਰਤ ਵਿੱਚ ਤਾਂ ਅੱਗ ਵੀ ਓਨੀ ਤੇਜ਼ੀ ਨਾਲ ਨਹੀਂ ਫੈਲਦੀ ਜਿੰਨੀ ਕਿ ਅਫਵਾਹ ਫੈਲਦੀ ਹੈ। ਹੁਣ ਵਟਸਐਪ 'ਤੇ ਇੱਕ ਹੋਰ ਮੈਸੇਜ ਵਾਇਰਲ ਹੋ ਰਿਹਾ ਹੈ। ਇਹ ਸੰਦੇਸ਼ ਸੰਚਾਰ ਦੇ ਨਵੇਂ ਨਿਯਮਾਂ ਬਾਰੇ ਹੈ। 


ਇਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਹੁਣ ਹਰ ਤਰ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਜ਼ਰ ਰੱਖੇਗੀ ਤੇ ਹਰ ਤਰ੍ਹਾਂ ਦੀਆਂ ਕਾਲਾਂ ਨੂੰ ਰਿਕਾਰਡ ਕੀਤਾ ਜਾਵੇਗਾ। ਇਸ ਬਾਰੇ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕ੍ਰਿਆਵਾਂ ਆ ਰਹੀਆਂ ਹਨ।।



ਵਾਇਰਲ ਪੋਸਟ 'ਚ ਕੀ ਕੀਤਾ ਜਾ ਰਿਹਾ ਦਾਅਵਾ?
ਵਟਸਐਪ ਤੇ ਫ਼ੋਨ ਕਾਲਾਂ ਲਈ ਨਵੇਂ ਸੰਚਾਰ ਨਿਯਮ ਭਲਕ ਤੋਂ ਲਾਗੂ ਹੋਣਗੇ :
1. ਸਾਰੀਆਂ ਕਾਲਾਂ ਰਿਕਾਰਡ ਕੀਤੀਆਂ ਜਾਣਗੀਆਂ।


2. ਸਾਰੀਆਂ ਕਾਲ ਰਿਕਾਰਡਿੰਗਾਂ ਨੂੰ ਸੁਰੱਖਿਅਤ ਰੱਖਿਆ ਜਾਵੇਗਾ।


3. ਵਟਸਐਪ, ਫੇਸਬੁੱਕ, ਟਵਿੱਟਰ ਤੇ ਸਾਰੇ ਸੋਸ਼ਲ ਮੀਡੀਆ 'ਤੇ ਨਜ਼ਰ ਰੱਖੀ ਜਾਵੇਗੀ।


4. ਜੋ ਨਹੀਂ ਜਾਣਦੇ, ਉਨ੍ਹਾਂ ਨੂੰ ਦੱਸ ਦਿਓ।


5. ਤੁਹਾਡੀਆਂ ਡਿਵਾਈਸਾਂ ਨੂੰ ਮੰਤਰਾਲੇ ਦੇ ਸਿਸਟਮ ਨਾਲ ਕਨੈਕਟ ਕੀਤਾ ਜਾਵੇਗਾ।


6. ਸਾਵਧਾਨ ਰਹੋ ਕਿ ਕਿਸੇ ਨੂੰ ਗਲਤ ਸੰਦੇਸ਼ ਨਾ ਭੇਜੋ।


7. ਆਪਣੇ ਬੱਚਿਆਂ, ਭਰਾਵਾਂ, ਰਿਸ਼ਤੇਦਾਰਾਂ, ਦੋਸਤਾਂ, ਜਾਣ-ਪਛਾਣ ਵਾਲਿਆਂ ਨੂੰ ਖਬਰਦਾਰ ਕਰੋ।


8. ਰਾਜਨੀਤੀ ਜਾਂ ਮੌਜੂਦਾ ਸਥਿਤੀ ਬਾਰੇ ਸਰਕਾਰ ਜਾਂ ਪ੍ਰਧਾਨ ਮੰਤਰੀ ਸਾਹਮਣੇ ਆਪਣੀ ਕੋਈ ਵੀ ਆਡੀਓ ਨਾ ਭੇਜੋ।
9. ਵਰਤਮਾਨ ਵਿੱਚ ਕਿਸੇ ਵੀ ਰਾਜਨੀਤਕ ਜਾਂ ਧਾਰਮਿਕ ਵਿਸ਼ੇ 'ਤੇ ਸੰਦੇਸ਼ ਲਿਖਣਾ ਜਾਂ ਭੇਜਣਾ ਅਪਰਾਧ ਹੈ...ਅਜਿਹਾ ਕਰਨ ਨਾਲ ਬਿਨਾਂ ਵਾਰੰਟ ਗ੍ਰਿਫਤਾਰੀ ਹੋ ਸਕਦੀ ਹੈ।


10. ਪੁਲਿਸ ਨੋਟੀਫਿਕੇਸ਼ਨ ਜਾਰੀ ਕਰੇਗੀ...ਫਿਰ ਸਾਈਬਰ ਕਰਾਈਮ... ਫਿਰ ਕਾਰਵਾਈ ਹੋਵੇਗੀ। ਇਹ ਬਹੁਤ ਗੰਭੀਰ ਹੈ।
11. ਕਿਰਪਾ ਕਰਕੇ ਗਰੁੱਪ ਐਡਮਿਨ ਤੇ ਮੈਂਬਰ... ਇਸ ਮੁੱਦੇ 'ਤੇ ਵਿਚਾਰ ਕਰਨ।
12. ਸਾਵਧਾਨ ਰਹੋ ਕਿ ਗਲਤ ਸੰਦੇਸ਼ ਨਾ ਭੇਜੋ ਤੇ ਸਭ ਨੂੰ ਇਸ ਬਾਰੇ ਦੱਸੋ ਤੇ ਇਸ ਵਿਸ਼ੇ ਵੱਲ ਧਿਆਨ ਦਿਓ।
13. ਕਿਰਪਾ ਕਰਕੇ ਇਸ ਨੂੰ ਸਾਂਝਾ ਕਰੋ।



ਸਰਕਾਰ ਨੇ ਇਸ ਦਾਅਵੇ ਨੂੰ ਝੂਠਾ ਦੱਸਿਆ
ਉਧਰ, ਪ੍ਰੈੱਸ ਇਨਫਰਮੇਸ਼ਨ ਬਿਊਰੋ ਦੀ ਤੱਥ ਜਾਂਚ ਟੀਮ ਨੇ ਇਸ ਵਾਇਰਲ ਪੋਸਟ ਦੀ ਤੱਥਾਂ ਦੀ ਜਾਂਚ ਕੀਤੀ ਤੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਜਿਹਾ ਕੋਈ ਨਿਯਮ ਲਾਗੂ ਨਹੀਂ ਕੀਤਾ ਗਿਆ।