ਨਵੀਂ ਦਿੱਲੀ: ਰਿਲਾਇੰਸ ਜੀਓ ਯੂਜ਼ਰਸ ਨੂੰ ਇਨ੍ਹੀਂ ਦਿਨੀਂ ਇੱਕ ਤੋਂ ਬਾਅਦ ਇੱਕ ਝਟਕਿਆਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਪਹਿਲਾਂ ਦੂਜੇ ਨੈੱਟਵਰਕਸ ‘ਤੇ ਕਾਲਿੰਗ ਲਈ 6 ਪੈਸੇ ਪ੍ਰਤੀ ਮਿੰਟ ਚਾਰਜ ਤੇ ਫੇਰ 19 ਤੇ 52 ਰੁਪਏ ਵਾਲੇ ਦੋ ਸਸਤੇ ਪਲਾਨ ਬੰਦ ਕਰਨਾ। ਹੁਣ ਇਸ ਦੌਰਾਨ ਹੀ ਜੀਓ ਨੇ ਆਪਣੇ ਨਵੇਂ ‘ਆਲ ਇੰਨ ਵਲ’ ਪਲਾਨ ਦਾ ਐਲਾਨ ਕੀਤਾ ਹੈ। ਨਵੇਂ ਪਲਾਨ ਪਹਿਲਾਂ ਤੋਂ ਜ਼ਿਆਦਾ ਕਫਾਇਤੀ ਹਨ।


ਨਵੇਂ ਆਲ ਇੰਨ ਪਲਾਨ ‘ਚ ਗਾਹਕਾਂ ਨੂੰ 2 ਜੀਬੀ ਪ੍ਰਤੀ ਦਿਨ ਡੇਟਾ ਮਿਲੇਗਾ। ਨਾਲ ਹੀ 1000 ਮਿੰਟ ਆਈਯੂਸੀ ਕਾਲਿੰਗ ਵੀ ਫਰੀ ਮਿਲੇਗੀ। ਆਈਯੂਸੀ ਦਾ ਮਤਲਬ ਹੈ ਕਿ ਜੀਓ ਗਾਹਕਾਂ ਨੂੰ ਦੂਜੇ ਨੈੱਟਵਰਕ ‘ਤੇ ਗੱਲ ਕਰਨ ਲਈ 1000 ਮਿੰਟ ਤਕ ਫਰੀ ਗੱਲ ਕਰਨ ਨੂੰ ਮਿਲਣਗੇ।

ਆਲ ਇੰਨ ਵਨ ਪਲਾਨਸ ਤਿੰਨ ਤਰ੍ਹਾਂ ਦੇ ਹਨ। 222,333 ਤੇ 444 ਰੁਪਏ ਪ੍ਰਤੀ ਦਿਨ ਜਿਨ੍ਹਾਂ ਦੀ ਵੈਲੀਡਿਟੀ ਵੀ ਵੱਖ-ਵੱਖ ਹੈ। ਜਿੱਥੇ 222 ਰੁਪਏ ਦੇ ਪਲਾਨ ‘ਚ ਵੈਲੀਡਿਟੀ ਪੀਰੀਅਡ ਇੱਕ ਮਹੀਨਾ ਹੈ, ਉੱਥੇ ਹੀ 333 ‘ਚ ਦੋ ਮਹੀਨੇ ਦੀ ਵੈਲਡੀਟੀ ਅਤੇ 444 ਰੁਪਏ ‘ਚ ਤਿੰਨ ਮਹੀਨੇ ਦੀ ਵੈਲਡੀਟੀ ਦਿੱਤੀ ਜਾ ਰਹੀ ਹੈ। ਨਾਲ ਹੀ ਸਾਰੇ ਪਲਾਨਸ ‘ਚ 2 ਜੀਬੀ ਪ੍ਰਤੀ ਦਿਨ ਦਾ ਡੇਟਾ ਮਿਲ ਰਿਹਾ ਹੈ।