ਨਵੀਂ ਦਿੱਲੀ: -ਕਾਮਰਸ ਕੰਪਨੀ ਐਮਜ਼ੋਨ ਇੰਡੀਆ ਨੇ ਰੇਲਵੇ ਟਿਕਟਾਂ ਬੁੱਕ ਕਰਾਉਣ ਲਈ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਨਾਲ ਭਾਈਵਾਲੀ ਕੀਤੀ ਹੈ। ਖਾਸ ਗੱਲ ਇਹ ਹੈ ਕਿ ਹੁਣ ਤੱਕ ਰੇਲ ਟਿਕਟ ਦੀ ਬੁਕਿੰਗ ਦੀ ਸਹੂਲਤ ਐਮਜ਼ੋਨ ਮੋਬਾਈਲ ਵੈਬਸਾਈਟ ਤੇ ਐਂਡਰਾਇਡ ਐਪ 'ਤੇ ਉਪਲਬਧ ਹੈ।

ਐਮਜ਼ੋਨ ਮੁਤਾਬਕ, ਕੰਪਨੀ ਗਾਹਕਾਂ ਲਈ ਬੁਕਿੰਗ ਪ੍ਰਕਿਰਿਆ ਦੀ ਸਹੂਲਤ ਲਈ 'ਵਨ ਕਲਿਕ ਪੇਮੈਂਟ, ਨੋ ਐਡੀਸ਼ਨ ਸਰਵਿਸ ਚਾਰਜਿਸ' ਤੇ ਕੈਸ਼ ਬੈਕ ਆਫਰ ਸਮੇਤ ਬਹੁਤ ਸਾਰੀਆਂ ਸਹੂਲਤਾਂ ਦੇ ਰਹੀ ਹੈ। ਸ਼ੁਰੂਆਤੀ ਆਫਰਸ ਤਹਿਤ ਗਾਹਕ ਪਹਿਲੀ ਵਾਰ ਕੀਤੀ ਗਈ ਬੁਕਿੰਗ 'ਤੇ 120 ਰੁਪਏ ਤੱਕ ਦਾ ਕੈਸ਼ਬੈਕ ਹਾਸਲ ਕਰ ਸਕਦੇ ਹਨ।

ਵੈੱਬਸਾਈਟ 'ਤੇ ਬਣਾਇਆ ਗਿਆ ਸਪੈਸ਼ਲ ਪੇਜ਼:

ਐਮਜ਼ੋਨ ਨੇ ਆਪਣੀ ਵੈੱਬਸਾਈਟ 'ਤੇ ਨਵੀਂ ਰੇਲ ਟਿਕਟਾਂ ਦੀ ਬੁਕਿੰਗ ਨੂੰ ਉਤਸ਼ਾਹਤ ਕਰਨ ਲਈ ਸਪੈਸ਼ਲ ਪੇਜ ਬਣਾਇਆ ਹੈ। ਹਾਲਾਂਕਿ, ਇਹ ਸੁਵਿਧਾ ਫਿਲਹਾਲ ਸਿਰਫ ਐਮਜ਼ੋਨ ਐਂਡਰਾਇਡ ਐਪ ਤੇ ਮੋਬਾਈਲ ਵੈਬਸਾਈਟ 'ਤੇ ਉਪਲਬਧ ਹੈ।

ਵੈਬਸਾਈਟ 'ਤੇ ਬਣੇ ਸਪੈਸ਼ਲ ਪੇਜ 'ਤੇ ਕਿਉਆਰ ਕੋਡ ਦਿੱਤਾ ਗਿਆ ਹੈ, ਜਿਸ ਜ਼ਰੀਏ ਟਿਕਟ ਬੁਕਿੰਗ ਪੋਰਟਲ 'ਤੇ ਤੁਰੰਤ ਮੋਬਾਈਲ ਤੋਂ ਪਹੁੰਚ ਕੀਤੀ ਜਾ ਸਕਦੀ ਹੈ। ਐਮਜ਼ੋਨ ਨੇ ਆਪਣੀ ਪ੍ਰੈੱਸ ਬਿਆਨ ਵਿੱਚ ਇਹ ਦਾਅਵਾ ਵੀ ਕੀਤਾ ਹੈ ਕਿ ਇਹ ਸਰਵਿਸ ਜਲਦੀ ਹੀ ਆਈਓਐਸ ਪਲੇਟਫਾਰਮ ‘ਤੇ ਵੀ ਆਪਣੀ ਥਾਂ ਬਣਾ ਲਵੇਗੀ। ਇਸ ਦੇ ਨਾਲ ਹੀ ਇਸ 'ਚ ਯੂਜ਼ਰਸ ਨੂੰ ਰੇਲਵੇ ਟਿਕਟ ਨੂੰ ਕੈਂਸਲ ਕਰਨ ਦਾ ਆਪਸ਼ਨ ਵੀ ਦਿੱਤਾ ਗਿਆ ਹੈ।

ਪੰਜਾਬ ਪੁਲਿਸ ਦੀ ਚੇਤਾਵਨੀ! ਕਿਸੇ ਵੀ ਵੇਲੇ ਹੋ ਸਕਦੇ ਹੋ ਠੱਗੀ ਦਾ ਸ਼ਿਕਾਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904