Amazon Prime Membership: ਜੇਕਰ ਤੁਸੀਂ Amazon ਦੀ Prime ਮੈਂਬਰਸ਼ਿਪ ਜਾਂ Prime Video ਦਾ ਸਬਸਕ੍ਰਿਪਸ਼ਨ ਲਿਆ ਹੈ, ਤਾਂ ਤੁਹਾਡੇ ਲਈ ਬੁਰੀ ਖ਼ਬਰ ਹੋ ਸਕਦੀ ਹੈ। ਦਰਅਸਲ, Amazon ਆਪਣੇ Prime Video ਦੇ ਸਟ੍ਰੀਮਿੰਗ ਡਿਵਾਈਸ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਫਿਲਹਾਲ, ਪ੍ਰਾਈਮ ਮੈਂਬਰ ਡਿਵਾਈਸ ਦੀ ਕਿਸਮ 'ਤੇ ਬਿਨਾਂ ਕਿਸੇ ਸ਼ਰਤ ਤੋਂ ਵੱਧ ਤੋਂ ਵੱਧ ਪੰਜ ਡਿਵਾਈਸਾਂ 'ਤੇ ਲੌਗਇਨ ਕਰ ਸਕਦੇ ਹਨ। ਪਰ ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਇਹ ਨਿਯਮ ਬਦਲਣ ਵਾਲਾ ਹੈ। ਇਸ ਤੋਂ ਬਾਅਦ, ਯੂਜ਼ਰਸ ਦੇ ਲਈ ਡਿਵਾਈਸ ਦੇ ਟਾਈਪ ਨੂੰ ਲੈਕੇ ਇੱਕ ਲਿਮਿਟ ਹੋਵੇਗੀ।


ਦਰਅਸਲ, Amazon ਦੇ ਹੈਲਪ ਪੇਜ 'ਤੇ ਜਾਣਕਾਰੀ ਦਿੱਤੀ ਗਈ ਹੈ ਕਿ 20 ਜਨਵਰੀ 2025 ਤੋਂ ਪ੍ਰਾਈਮ ਵੀਡੀਓ 'ਚ ਡਿਵਾਈਸ ਟਾਈਪ 'ਤੇ ਲਿਮਿਟ ਲਾਈ ਜਾਵੇਗੀ। ਦੱਸਿਆ ਗਿਆ ਹੈ ਕਿ ਇਸ ਤਾਰੀਖ ਤੋਂ ਯੂਜ਼ਰਸ ਵੱਧ ਤੋਂ ਵੱਧ 5 ਡਿਵਾਈਸਾਂ 'ਤੇ ਸਟ੍ਰੀਮ ਕਰ ਸਕਣਗੇ, ਜਿਸ ਵਿੱਚ ਵੱਧ ਤੋਂ ਵੱਧ 2 ਟੀ.ਵੀ. ਹੋ ਸਕਦੇ ਹਨ। ਹੈਲਪ ਪੇਜ ਤੋਂ ਮੁਤਾਬਕ, ਤੁਸੀਂ 5 ਡਿਵਾਈਸਾਂ (2 ਟੀਵੀ ਤੱਕ) ਤੱਕ ਸਟ੍ਰੀਮ ਕਰ ਸਕਦੇ ਹੋ। ਉੱਥੇ ਹੀ ਤੁਸੀਂ ਕਿਸੇ ਵੀ 30 ਦਿਨਾਂ ਦੀ ਮਿਆਦ ਵਿੱਚ ਵੱਧ ਤੋਂ ਵੱਧ 2 ਮੌਜੂਦਾ ਡਿਵਾਈਸਾਂ ਨੂੰ ਹਟਾ ਅਤੇ ਬਦਲ ਸਕਦੇ ਹੋ।


ਇਸਦਾ ਮਤਲਬ ਹੈ ਕਿ 20 ਜਨਵਰੀ 2025 ਤੋਂ ਬਾਅਦ ਜੇਕਰ ਕੋਈ ਉਪਭੋਗਤਾ ਇੱਕੋ ਸਮੇਂ 2 ਤੋਂ ਵੱਧ ਟੀਵੀ 'ਤੇ ਪ੍ਰਾਈਮ ਵੀਡੀਓ ਕੰਟੈਂਟ ਨੂੰ ਸਟ੍ਰੀਮ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਇੱਕ ਹੋਰ ਪ੍ਰਾਈਮ ਖਾਤੇ ਦੀ ਲੋੜ ਹੋਵੇਗੀ। ਯੂਜ਼ਰ ਕੁੱਲ 5 ਡਿਵਾਈਸਾਂ 'ਤੇ ਇੱਕ ਸਾਥ ਸਟ੍ਰੀਮ ਕਰ ਸਕਦਾ ਹੈ, ਪਰ ਇਹ ਡਿਵਾਈਸ ਕਿਹੜਾ ਹੈ ਅਤੇ ਇਸ 'ਤੇ ਕੋਈ ਪਾਬੰਦੀ ਨਹੀਂ ਹੈ। ਇਹ 5 ਮੋਬਾਈਲ, ਲੈਪਟਾਪ ਜਾਂ ਟੀਵੀ ਹੋ ਸਕਦੇ ਹਨ।


Amazon ਹੌਲੀ-ਹੌਲੀ ਈਮੇਲ ਰਾਹੀਂ ਵੀ ਟਰਮਸ ਵਿੱਚ ਕੀਤੇ ਜਾ ਰਹੇ ਇਨ੍ਹਾਂ ਬਦਲਾਅ ਦੀ ਜਾਣਕਾਰੀ ਦੇ ਰਿਹਾ ਹੈ। ਲੋਕਾਂ ਨੂੰ ਭੇਜੀ ਗਈ ਈਮੇਲ ਵਿੱਚ ਲਿਖਿਆ ਹੈ, "ਪ੍ਰਾਈਮ ਮੈਂਬਰ ਬਣਨ ਅਤੇ ਸਾਨੂੰ ਤੁਹਾਡਾ ਮਨੋਰੰਜਨ ਕਰਨ ਦਾ ਮੌਕਾ ਦੇਣ ਲਈ ਧੰਨਵਾਦ। ਤੁਹਾਡੀ ਪ੍ਰਾਈਮ ਮੈਂਬਰਸ਼ਿਪ ਦੇ ਹਿੱਸੇ ਵਜੋਂ ਤੁਸੀਂ ਅਤੇ ਤੁਹਾਡਾ ਪਰਿਵਾਰ ਪੰਜ ਡਿਵਾਈਸਾਂ ਤੱਕ ਪ੍ਰਾਈਮ ਵੀਡੀਓ ਦਾ ਆਨੰਦ ਲੈਣ ਦੇ ਹੱਕਦਾਰ ਹੋ।" ਜਨਵਰੀ 2025 ਤੋਂ ਤੁਹਾਡੇ ਪੰਜ ਡਿਵਾਈਸ ਅਧਿਕਾਰਾਂ ਦੇ ਹਿੱਸੇ ਵਜੋਂ ਦੋ ਟੀਵੀ ਤੱਕ ਸ਼ਾਮਲ ਕਰਨ ਲਈ ਭਾਰਤ ਵਿੱਚ ਸਾਡੀ ਵਰਤੋਂ ਦੀਆਂ ਸ਼ਰਤਾਂ ਨੂੰ ਅੱਪਡੇਟ ਕਰ ਰਹੇ ਹਾਂ।"


ਈਮੇਲ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਤੁਸੀਂ ਆਪਣੇ ਸੈਟਿੰਗ ਪੇਜ 'ਤੇ ਮੈਨੇਜ ਕਰ ਸਕਦੇ ਹਨ ਜਾਂ ਹੋਰ ਡਿਵਾਈਸ 'ਤੇ ਪ੍ਰਾਈਮ ਵੀਡੀਓ ਦੇਖਣ ਲਈ ਕੋਈ ਹੋਰ ਪ੍ਰਾਈਮ ਮੈਂਬਰਸ਼ਿਪ ਖਰੀਦ ਸਕਦੇ ਹੋ।