New DElhi: Amazon ਨੇ ਭਾਰਤੀ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਕੰਪਨੀ ਨੇ ਆਪਣੀ ਐਮਜ਼ੌਨ ਪ੍ਰਾਈਮ ਸਬਸਕ੍ਰਿਪਸ਼ਨ ਨੂੰ 50% ਤੱਕ ਮਹਿੰਗਾ ਕਰ ਦਿੱਤਾ ਹੈ। 14 ਦਸੰਬਰ ਤੋਂ ਇੱਕ ਸਾਲ ਦੇ ਐਮਜ਼ੌਨ ਪ੍ਰਾਈਮ ਸਬਸਕ੍ਰਿਪਸ਼ਨ ਲਈ ਤੁਹਾਨੂੰ 1,499 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।


ਐਮਜ਼ੌਨ ਮੁਤਾਬਕ ਕੰਪਨੀ ਨੇ ਮਹੀਨਾਵਾਰ ਅਤੇ ਸਾਲਾਨਾ ਦੋਵੇਂ ਪਲਾਨ ਮਹਿੰਗੇ ਕਰ ਦਿੱਤੇ ਹਨ। ਪਹਿਲਾਂ ਇੱਕ ਸਾਲ ਲਈ ਐਮਜ਼ੌਨ ਪ੍ਰਾਈਮ ਸਬਸਕ੍ਰਿਪਸ਼ਨ ਲੈਣ ਲਈ 999 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਸੀ, ਪਰ ਹੁਣ ਇਹ 14 ਦਸੰਬਰ ਤੋਂ 1,499 ਰੁਪਏ ਹੋ ਜਾਵੇਗੀ।


ਮੰਥਲੀ ਅਤੇ ਕੁਆਟਰਲੀ ਪਲਾਨਸ ਨੂੰ ਵੀ ਮਹਿੰਗਾ ਕਰ ਦਿੱਤਾ ਗਿਆ ਹੈ। ਪਹਿਲਾਂ, ਇੱਕ ਮਹੀਨੇ ਦੇ ਸਬਸਕ੍ਰਿਪਸ਼ਨ ਲਈ ਤੁਹਾਨੂੰ 129 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਸੀ, ਪਰ ਹੁਣ ਤੁਹਾਨੂੰ ਇਸਦੇ ਲਈ 179 ਰੁਪਏ ਦੇਣੇ ਹੋਣਗੇ। ਜਦਕਿ ਤਿਮਾਹੀ ਯੋਜਨਾ ਲਈ 329 ਰੁਪਏ ਅਦਾ ਕਰਨੇ ਪੈਂਦੇ ਸੀ, ਜੋ ਹੁਣ ਵਧਾ ਕੇ 459 ਰੁਪਏ ਕਰ ਦਿੱਤੇ ਗਏ ਹਨ।


Amazon ਮੁਤਾਬਕ ਜੋ ਯੂਜ਼ਰਸ ਪੁਰਾਣੀਆਂ ਕੀਮਤਾਂ 'ਤੇ ਇਸ ਨੂੰ ਸਬਸਕ੍ਰਾਈਬ ਜਾਂ ਰੀਨਿਊ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਹ ਕੰਮ 13 ਦਸੰਬਰ ਨੂੰ ਰਾਤ 11.59 ਵਜੇ ਤੋਂ ਪਹਿਲਾਂ ਕਰਨਾ ਹੋਵੇਗਾ। ਵਧੀਆਂ ਕੀਮਤਾਂ 14 ਦਸੰਬਰ ਤੋਂ ਲਾਗੂ ਹੋਣਗੀਆਂ ਅਤੇ ਫਿਰ ਸਪੱਸ਼ਟ ਹੈ ਕਿ ਤੁਹਾਨੂੰ ਪੁਰਾਣੀਆਂ ਕੀਮਤਾਂ 'ਤੇ ਪਲਾਨ ਲੈਣ ਦਾ ਮੌਕਾ ਨਹੀਂ ਮਿਲੇਗਾ।


Amazon Prime ਸਬਸਕ੍ਰਿਪਸ਼ਨ ਦੀ ਗੱਲ ਕਰੀਏ ਤਾਂ ਇਸ ਸਰਵਿਸ ਦੇ ਤਹਿਤ ਗਾਹਕਾਂ ਨੂੰ ਪ੍ਰਾਈਮ ਵੀਡੀਓ ਅਤੇ ਐਮਜ਼ੌਨ ਮਿਊਜ਼ਿਕ ਦੀ ਸਬਸਕ੍ਰਿਪਸ਼ਨ ਵੀ ਮਿਲਦੀ ਹੈ। ਇਸ ਤੋਂ ਇਲਾਵਾ ਐਮਜ਼ੌਨ ਪ੍ਰਾਈਮ ਦੇ ਤਹਿਤ ਵਨ ਡੇ ਜਾਂ ਟੂ ਡੇਅ ਡਿਲੀਵਰੀ ਦਾ ਵਿਕਲਪ ਉਪਲਬਧ ਹੈ।


ਜੇਕਰ ਤੁਹਾਡੀ ਐਮਜ਼ੌਨ ਪ੍ਰਾਈਮ ਸਬਸਕ੍ਰਿਪਸ਼ਨ ਖ਼ਤਮ ਹੋਣ ਵਾਲੀ ਹੈ, ਤਾਂ ਤੁਸੀਂ ਪੁਰਾਣੇ ਪਲਾਨ ਨਾਲ ਅੱਜ ਹੀ ਰੀਨਿਊ ਕਰ ਸਕਦੇ ਹੋ। ਜੇਕਰ ਤੁਸੀਂ ਐਮਜ਼ੌਨ ਪ੍ਰਾਈਮ ਸਬਸਕ੍ਰਿਪਸ਼ਨ ਲੈਣ ਦੀ ਤਿਆਰੀ ਕਰ ਰਹੇ ਹੋ, ਤਾਂ ਇਹ ਸਹੀ ਸਮਾਂ ਹੈ, ਕਿਉਂਕਿ ਪਲਾਨ 50% ਮਹਿੰਗਾ ਹੋ ਰਿਹਾ ਹੈ, ਅਜਿਹੇ ਵਿੱਚ ਤੁਸੀਂ ਕੁਝ ਪੈਸੇ ਬਚਾਓਗੇ।


ਦੱਸ ਦਈਏ ਕਿ OTT ਪਲੇਟਫਾਰਮ ਵਿੱਚ Netflix ਦੀ ਸਬਸਕ੍ਰਿਪਸ਼ਨ ਅਜੇ ਵੀ ਸਭ ਤੋਂ ਮਹਿੰਗੀ ਹੈ। ਡਿਜ਼ਨੀ ਪਲੱਸ ਹੌਟਸਟਾਰ ਅਤੇ ਐਮਜ਼ੌਨ ਪ੍ਰਾਈਮ ਸਬਸਕ੍ਰਿਪਸ਼ਨ ਲਗਪਗ ਇੱਕੋ ਕੀਮਤ 'ਤੇ ਹਨ।



ਇਹ ਵੀ ਪੜ੍ਹੋ: ABP News C Voter Survey: ਕਿਸਾਨ ਕਾਨੂੰਨ ਦੀ ਵਾਪਸੀ ਨਾਲ BJP ਨੂੰ ਫਾਇਦਾ ਹੋਵੇਗਾ ਜਾਂ ਨੁਕਸਾਨ? ਜਾਣੋ ਸਰਵੇ 'ਚ ਜਨਤਾ ਨੇ ਹੈਰਾਨ ਕਰਨ ਵਾਲੇ ਜਵਾਬ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904