ਚੰਡੀਗੜ੍ਹ: ਸਮਾਰਟਫੋਨ ਦੀ ਵਰਤੋਂ ਵਧਣ ਨਾਲ ਇਸ ਦੇ ਹੈਕ ਹੋਣ ਦਾ ਜੋਖਮ ਵੀ ਪਹਿਲਾਂ ਨਾਲੋਂ ਵੱਧ ਗਿਆ ਹੈ। ਹੈਕਰ ਹਮੇਸ਼ਾ ਇਸ ਗੱਲ 'ਤੇ ਨਜ਼ਰ ਰਖਦੇ ਹਨ ਕਿ ਕਿਸੇ ਦਾ ਫੋਨ ਕਦੋਂ ਤੇ ਕਿਵੇਂ ਹੈਕ ਕੀਤਾ ਜਾਵੇ ਅਤੇ ਉਸ ਦੇ ਨਿੱਜੀ ਵੇਰਵੇ ਜਾਂ ਉਸ ਦੇ ਬੈਂਕ ਖਾਤੇ ਨੂੰ ਨਿਸ਼ਾਨਾ ਬਣਾਇਆ ਜਾਵੇ।


ਅਸੀਂ ਅਣਜਾਣੇ ਵਿੱਚ ਅਜਿਹੀਆਂ ਕਈ ਐਪਸ ਡਾਊਨਲੋਡ ਕਰ ਲੈਂਦੇ ਹਾਂ ਜੋ ਹੈਕਰਾਂ ਨੂੰ ਡਾਟਾ ਲੀਕ ਕਰਨ ਵਿੱਚ ਮਦਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਐਪਸ ਬਾਰੇ ਦੱਸਾਂਗੇ ਜਿਨ੍ਹਾਂ ਦੇ ਜ਼ਰੀਏ ਹੈਕਰ ਤੁਹਾਡੇ ਬੈਂਕ ਖਾਤੇ ਨੂੰ ਖਾਲੀ ਕਰ ਸਕਦੇ ਹਨ। ਜੇ ਇਹ ਐਪਸ ਤੁਹਾਡੇ ਫੋਨ ਵਿੱਚ ਮੌਜੂਦ ਹਨ ਤਾਂ ਅੱਜ ਹੀ ਉਨ੍ਹਾਂ ਨੂੰ ਡਿਲੀਟ ਕਰ ਦਿਉ।


ਇਨ੍ਹਾਂ ਐਪਸ ਨਾਲ ਬੈਂਕ ਅਕਾਊਂਟ ਖਾਲੀ ਹੋ ਸਕਦਾ ਹੈ


QR/Barcode Scanner MAX
Cake VPN
Pacific VPN
eVPN
BeatPlayer
Music Player
tooltipnatorlibrary
QRecorder


ਇਸ ਤਰ੍ਹਾਂ ਬੈਂਕ ਖਾਤੇ ਨੂੰ ਨਿਸ਼ਾਨਾ ਬਣਾਉਂਦੇ ਹਨ


ਮਾਹਰਾਂ ਦੇ ਅਨੁਸਾਰ, ਹੈਕਰ ਐਪਲੀਕੇਸ਼ਨ ਦੀ ਤਸਦੀਕ ਕਰਨ ਲਈ ਤੁਹਾਡੇ ਫੋਨ ‘ਤੇ ਆਉਣ ਵਾਲੇ ਕੋਡ ਦੁਆਰਾ ਬੈਂਕ ਖਾਤੇ ਵਿੱਚ ਦਾਖਲ ਹੁੰਦੇ ਹਨ। ਇਸ ਤਰੀਕੇ ਨਾਲ ਹੈਕ ਕਰਨ ਨਾਲ, ਹੈਕਰ ਤੁਹਾਡੇ ਖਾਤੇ ਵਿੱਚੋਂ ਸਾਰਾ ਪੈਸਾ ਕੱਢ ਲੈਂਦੇ ਹਨ ਅਤੇ ਤੁਹਾਨੂੰ ਪਤਾ ਵੀ ਨਹੀਂ ਹੁੰਦਾ।