ਇਨ੍ਹੀਂ ਦਿਨੀਂ Apple iPhone 17 ਸੀਰੀਜ਼ ਨੂੰ ਲੈ ਕੇ ਕਈ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਇਹ ਸੀਰੀਜ਼ ਸਤੰਬਰ ਵਿੱਚ ਲਾਂਚ ਕੀਤੀ ਜਾ ਸਕਦੀ ਹੈ ਅਤੇ ਇਸ ਵਿੱਚ ਡਿਜ਼ਾਈਨ, ਪਰਫਾਰਮੈਂਸ ਅਤੇ ਕੈਮਰਾ ਫੀਚਰਸ ਦੇ ਮਾਮਲੇ ਵਿੱਚ ਕਈ ਵੱਡੇ ਅਪਗ੍ਰੇਡ ਮਿਲਣ ਦੀ ਉਮੀਦ ਹੈ। ਹੁਣ ਇੱਕ ਤਾਜ਼ਾ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਸੀਰੀਜ਼ ਫਾਸਟ ਕਨੈਕਟੀਵਿਟੀ ਦੇ ਨਾਲ ਆਵੇਗੀ। ਐਪਲ ਨੇ ਇਸ ਲਈ ਖਾਸ ਤਿਆਰੀਆਂ ਕੀਤੀਆਂ ਹਨ। ਆਓ, ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।

Continues below advertisement

ਐਪਲ ਇਨ-ਹਾਊਸ ਚਿੱਪ ਦੀ ਕਰੇਗਾ ਵਰਤੋਂ 

Continues below advertisement

ਰਿਪੋਰਟਾਂ ਦੇ ਅਨੁਸਾਰ, Apple iPhone 17 ਸੀਰੀਜ਼ ਲਈ ਥਰਡ ਪਾਰਟੀ ਨੂੰ ਛੱਡ ਕੇ ਇਨ-ਹਾਊਸ ਵਾਈ-ਫਾਈ ਚਿੱਪ ਦੀ ਵਰਤੋਂ ਕਰੇਗਾ। ਇਸ ਸੀਰੀਜ਼ ਦੇ ਸਾਰੇ ਮਾਡਲਾਂ ਵਿੱਚ ਐਪਲ ਵਲੋਂ ਡਿਜ਼ਾਈਨ ਕੀਤੀ ਗਈ ਵਾਈ-ਫਾਈ ਚਿੱਪ ਹੋਵੇਗੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐਪਲ ਕਵਾਲਕਾਮ ਅਤੇ ਬ੍ਰੌਡਕਾਮ ਦੀ ਬਜਾਏ ਆਪਣੀ ਚਿੱਪ ਵਰਤੇਗਾ। ਇਹ ਚਿੱਪ iPhone 17 ਏਅਰ ਨੂੰ ਛੱਡ ਕੇ ਸੀਰੀਜ਼ ਦੇ ਸਾਰੇ ਮਾਡਲਾਂ ਵਿੱਚ ਉਪਲਬਧ ਹੋਵੇਗੀ, ਜਦੋਂ ਕਿ ਏਅਰ ਮਾਡਲ ਵਿੱਚ C1 ਚਿੱਪ ਹੋ ਸਕਦੀ ਹੈ। ਇਸ ਨਾਲ ਲਾਗਤਾਂ ਘਟਣਗੀਆਂ ਅਤੇ ਕਨੈਕਟੀਵਿਟੀ ਤੇਜ਼ ਹੋਵੇਗੀ।

ਆਹ ਹੋ ਸਕਦੇ ਆਉਣ ਵਾਲੀ ਸੀਰੀਜ਼ 'ਚ ਫੀਚਰਸ

ਐਪਲ ਆਉਣ ਵਾਲੀ ਸੀਰੀਜ਼ ਵਿੱਚ ਆਈਫੋਨ 17, ਆਈਫੋਨ 17 ਏਅਰ, ਆਈਫੋਨ 17 ਪ੍ਰੋ ਅਤੇ ਆਈਫੋਨ 17 ਪ੍ਰੋ ਮੈਕਸ ਲਾਂਚ ਕਰ ਸਕਦਾ ਹੈ। ਇਨ੍ਹਾਂ ਸਾਰੇ ਮਾਡਲਾਂ ਵਿੱਚ ProMotion ਡਿਸਪਲੇਅ ਦਿੱਤੀ ਜਾ ਸਕਦੀ ਹੈ, ਜੋ 120Hz ਰਿਫਰੈਸ਼ ਰੇਟ ਨੂੰ ਸਪੋਰਟ ਕਰੇਗੀ। ਆਈਫੋਨ 17 ਅਤੇ ਆਈਫੋਨ 17 ਏਅਰ ਵਿੱਚ ਐਪਲ ਦਾ A19 ਚਿੱਪਸੈੱਟ ਹੋ ਸਕਦਾ ਹੈ, ਜਦੋਂ ਕਿ ਪ੍ਰੋ ਮਾਡਲ ਵਿੱਚ A19 Pro ਚਿੱਪਸੈੱਟ ਹੋਣ ਦੀ ਉਮੀਦ ਹੈ। ਆਈਫੋਨ 17 ਅਤੇ ਆਈਫੋਨ 17 ਪਲੱਸ ਵਿੱਚ ਘੱਟੋ-ਘੱਟ 8GB RAM ਹੋ ਸਕਦੀ ਹੈ, ਅਤੇ ਪ੍ਰੋ ਮਾਡਲਾਂ ਵਿੱਚ 12GB RAM ਹੋ ਸਕਦੀ ਹੈ। ਕੈਮਰੇ ਦੀ ਗੱਲ ਕਰੀਏ ਤਾਂ, ਸੀਰੀਜ਼ ਵਿੱਚ ਸੈਲਫੀ ਲਈ 24MP ਦਾ ਫਰੰਟ ਲੈਂਸ ਹੋ ਸਕਦਾ ਹੈ, ਜਦੋਂ ਕਿ ਪ੍ਰੋ ਮਾਡਲਾਂ ਵਿੱਚ ਇੱਕ ਨਵਾਂ 48MP ਟੈਲੀਫੋਟੋ ਲੈਂਸ ਹੋ ਸਕਦਾ ਹੈ। ਆਈਫੋਨ 17 ਏਅਰ 48MP ਸਿੰਗਲ ਰੀਅਰ ਕੈਮਰੇ ਦੇ ਨਾਲ ਆ ਸਕਦਾ ਹੈ।

ਇੰਨੀ ਹੋ ਸਕਦੀ ਕੀਮਤ

ਭਾਰਤ ਵਿੱਚ ਆਈਫੋਨ 17 ਦੀ ਅਨੁਮਾਨਿਤ ਕੀਮਤ 79,900 ਰੁਪਏ ਹੋ ਸਕਦੀ ਹੈ। ਤੁਹਾਨੂੰ ਏਅਰ ਮਾਡਲ ਲਈ ਲਗਭਗ 10,000 ਰੁਪਏ ਵਾਧੂ ਦੇਣੇ ਪੈ ਸਕਦੇ ਹਨ। ਆਈਫੋਨ 17 ਪ੍ਰੋ ਦੀ ਸ਼ੁਰੂਆਤੀ ਕੀਮਤ 1.20 ਲੱਖ ਰੁਪਏ ਅਤੇ ਪ੍ਰੋ ਮੈਕਸ 1.45 ਲੱਖ ਰੁਪਏ ਹੋ ਸਕਦੀ ਹੈ। ਹਾਲਾਂਕਿ, ਕੰਪਨੀ ਵੱਲੋਂ ਅਜੇ ਤੱਕ ਇਸਦੀ ਪੁਸ਼ਟੀ ਨਹੀਂ ਕੀਤੀ ਗਈ ਹੈ।