Apple confirms SIM bug: Apple ਵੱਲੋਂ ਕੁਝ ਦਿਨ ਪਹਿਲਾਂ ਲਾਂਚ ਕੀਤੇ ਆਈਫੋਨ 14 ਸੀਰੀਜ਼ ਵਿੱਚ ਇੱਕ ਹੋਰ ਬੱਗ ਦੀ ਪੁਸ਼ਟੀ ਕੀਤੀ ਹੈ। ਐਪਲ ਨੇ ਇੱਕ ਨਵੇਂ iOS 16 ਬਗ ਬਾਰੇ ਦੱਸਿਆ ਹੈ, ਜਿਸ ਕਾਰਨ iPhone 14 ਸੀਰੀਜ਼ ਦੇ ਕੁਝ ਯੂਜ਼ਰਸ ਨੂੰ ਉਨ੍ਹਾਂ ਦੇ ਡਿਵਾਈਸ 'ਤੇ 'SIM Not Supported' ਵਾਲਾ ਮੈਸੇਜ ਦਿਖਾਈ ਦੇ ਰਿਹਾ ਹੈ। ਬਗ ਨੂੰ ਸਵੀਕਾਰ ਕਰਦੇ ਹੋਏ ਕੰਪਨੀ ਨੇ ਇਸ ਦੀ ਜਾਂਚ ਕਰਨ ਦੀ ਗੱਲ ਆਖੀ ਹੈ।


MacRumors ਦੀ ਰਿਪੋਰਟ ਅਨੁਸਾਰ, ਟੈਕ ਦਿੱਗਜ ਐਪਲ ਨੇ ਮੰਨਿਆ ਹੈ ਕਿ iPhone 14 ਸੀਰੀਜ਼ ਦੇ ਡਿਵਾਈਸਾਂ 'ਤੇ 'SIM ਨਾਟ ਸਪੋਰਟਡ' ਮੈਸਿਜ ਦਿਖਾਈ ਦੇ ਰਿਹਾ ਹੈ। ਪੌਪ-ਅੱਪ ਮੈਸਿਜ ਆਉਣ ਤੋਂ ਬਾਅਦ, ਸਮਾਰਟਫੋਨ ਪੂਰੀ ਤਰ੍ਹਾਂ ਫ੍ਰੀਜ਼ ਹੋ ਜਾਂਦਾ ਹੈ। ਕੰਪਨੀ ਨੇ ਸਮੱਸਿਆ ਦੀ ਜਾਂਚ ਕਰਨ ਦਾ ਦਾਅਵਾ ਕੀਤਾ ਹੈ ਅਤੇ ਕਿਹਾ ਹੈ ਕਿ ਕੋਈ ਹਾਰਡਵੇਅਰ ਸਮੱਸਿਆ ਨਹੀਂ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਗਾਹਕਾਂ ਨੂੰ ਆਪਣੇ ਫੋਨ ਦੇ ਸਾਫਟਵੇਅਰ ਨੂੰ ਅਪਡੇਟ ਰੱਖਣਾ ਹੋਵੇਗਾ।


ਇੱਕ ਬੱਗ ਪਹਿਲਾਂ ਸਾਹਮਣੇ ਆਇਆ ਸੀ


ਇਸ ਤੋਂ ਪਹਿਲਾਂ, ਕੰਪਨੀ ਨੇ iOS 16 ਅਪਡੇਟ ਵਿੱਚ ਇੱਕ ਬੱਗ ਫਿਕਸ ਕੀਤਾ ਸੀ ਜੋ ਕੁਝ ਗਾਹਕਾਂ ਨੂੰ ਨਵੇਂ iPhone 14 ਡਿਵਾਈਸ ਨੂੰ ਐਕਟੀਵੇਟ ਕਰਨ ਤੋਂ ਰੋਕਦਾ ਸੀ। ਕੰਪਨੀ ਨੇ ਗਾਹਕਾਂ ਨੂੰ ਇੱਕ ਮੀਮੋ ਭੇਜਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ iOS 16 ਲਈ ਇੱਕ ਸਮੱਸਿਆ ਦਾ ਪਤਾ ਲਗਾਇਆ ਗਿਆ ਹੈ ਜੋ ਓਪਨ ਵਾਈ-ਫਾਈ ਨੈੱਟਵਰਕਾਂ 'ਤੇ ਡਿਵਾਈਸ ਦੇ ਐਕਟੀਵੇਸ਼ਨ ਨੂੰ ਪ੍ਰਭਾਵਿਤ ਕਰ ਸਕਦਾ ਹੈ।


ਐਪਲ ਦੀ ਸਲਾਹ, ਸਾਫਟਵੇਅਰ ਨੂੰ ਅਪਡੇਟ ਰੱਖੋ


ਇੱਕ ਵੱਖਰੇ ਸਪੋਰਟ ਅਪਡੇਟ ਵਿੱਚ, ਕੰਪਨੀ ਨੇ ਕਿਹਾ ਕਿ ਜੇਕਰ ਤੁਹਾਨੂੰ ਆਪਣੇ ਨਵੇਂ ਆਈਫੋਨ ਨੂੰ ਸੈੱਟ ਕਰਨ ਤੋਂ ਬਾਅਦ ਮੈਸੇਜ ਜਾਂ ਫੇਸਟਾਈਮ ਨਾਲ ਕੋਈ ਸਮੱਸਿਆ ਆਉਂਦੀ ਹੈ, ਤਾਂ 'ਇਸ ਸਮੱਸਿਆ ਦੇ ਹੱਲ ਲਈ iOS ਦੇ ਨਵੀਨਤਮ ਵਰਜ਼ਨ ਨੂੰ ਅਪਡੇਟ ਕਰੋ'। Apple ਨੇ iPhone 14, iPhone 14 Plus, iPhone 14 Pro ਅਤੇ iPhone 14 Pro Max ਲਈ ਅਪਡੇਟ ਕੀਤੇ ਸੌਫਟਵੇਅਰ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦਾ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।