ਹਾਲ ਦੀ ਘੜੀ 'ਚ ਪ੍ਰੀਮੀਅਮ ਫੋਲਡੇਬਲ ਫੋਨ ਦੀ ਮਾਰਕੀਟ ਉਤੇ Samsung ਦਾ ਇਕ ਪਾਸੜ ਰਾਜ ਹੈ। ਜਦੋਂ ਵੀ ਫੋਲਡੇਬਲ ਫੋਨ ਦੀ ਗੱਲ ਚੱਲਦੀ ਹੈ ਤਾਂ Samsung, Oneplus ਤੇ Motorola ਵਰਗੇ ਟਾਪ ਬ੍ਰਾਂਡ ਦਾ ਨਾਮ ਅੱਗੇ ਰਹਿੰਦਾ ਹੈ l ਹਾਲਾਂਕਿ, ਇੰਨ੍ਹਾਂ ਕੰਪਨੀਆ 'ਚ ਟਾਪ ਟੇਕ ਕੰਪਨੀ Apple ਦਾ ਨਾਮ ਹੁਣ ਤੱਕ ਗਾਇਬ ਹੈ l ਆਈਫੋਨ ਮੇਕਰ ਕੰਪਨੀ ਐਪਲ ਦੇ ਪਹਿਲੇ ਫੋਲਡੇਬਲ ਫੋਨ ਦਾ ਗਾਹਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ l


ਇਸ ਕੜੀ 'ਚ ਇੱਕ ਲੇਟੈਸਟ ਰਿਪੋਰਟ 'ਚ ਇੱਕ ਵੱਡਾ ਦਾਅਵਾ ਕੀਤਾ ਜਾ ਰਿਹਾ ਹੈ l ਰਿਪੋਰਟ ਮੁਤਾਬਕ ਐਪਲ ਫੋਲਡੇਬਲ ਸਮਾਰਟਫੋਨ ਮਾਰਕਿਟ 'ਚ ਆਪਣੇ ਫਿਲਪ ਸਟਾਇਲ ਡਿਵਾਇਜ਼ ਨਾਲ ਐਂਟਰੀ ਲੈਣ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਹੈ l ਇੱਕ ਆਨਲਾਈਨ ਰਿਪੋਰਟ ਦੀ ਮੰਨੀਏ ਤਾਂ ਕੰਪਨੀ ਆਪਣੇ ਗਾਹਕਾਂ ਲਈ ਐਪਲ ਦਾ ਪਹਿਲਾਂ ਫੋਲਡੇਬਲ ਆਈਫੋਨ (First foldable iPhone)2026 'ਚ ਲਿਆ ਸਕਦੇ ਹਨ l


ਐਪਲ ਕਲੈਮਸ਼ੇਲ ਸਟਾਈਲ ਫਿਲਪ ਫੋਨ ਕਰੇਗਾ ਰਿਲੀਜ਼


ਰਿਪੋਰਟ ਮੁਤਾਬਕ ਐਪਲ ਕਲੈਮਸ਼ੇਲ ਸਟਾਈਲ ਫਿਲਪ ਫੋਨ ਨੂੰ ਰਿਲੀਜ਼ ਕਰਨ ਦੀ ਤਿਆਰੀ 'ਚ ਹੈ l ਰਿਪੋਰਟ 'ਚ ਕਿਹਾ ਗਿਆ ਹੈ ਕਿ ਕੰਪਨੀ ਦੋ ਫੋਲਡਿੰਗ ਆਈਫੋਨ ਪ੍ਰੋਟਾਟਾਈਪ ਨੂੰ ਬੀਤੇ ਮਹੀਨੇ ਫਰਵਰੀ ਨਾਲ ਡਿਵੈਲਪ ਕਰ ਰਹੀ ਹੈl


ਇਸ ਕੜੀ 'ਚ ਮੰਨਿਆ ਜਾ ਰਿਹਾ ਹੈ ਕਿ ਐਪਲ ਨੇ ਫੋਲਡੇਬਲ ਫੋਨ ਦਾ ਡਿਜ਼ਾਇਨ ਫਾਈਨਲ ਕਰ ਲਿਆ ਹੈ l ਕੰਪਨੀ ਫਿਲਹਾਲ ਫੋਨ ਦੇ ਅਨਫੋਲਡ ਹੋਣ 'ਤੇ ਨਜ਼ਰ ਆਉਣ ਵਾਲੀ ਕ੍ਰੀਜ਼ ਨੂੰ ਘੱਟ ਕਰਨ 'ਤੇ ਫੋਕਸ ਕਰ ਰਹੀ ਹੈ l


ਫਲਿੱਪ ਸਟਾਈਲ ਫੋਲਡੇਬਲ ਫੋਨ ਦੀ ਹੋ ਸਕਦੀ ਹੈ ਐਂਟਰੀ


ਐਪਲ ਕੰਪੈਕਟ ਫਾਰਮ ਫੈਕਟਰ 'ਤੇ ਜ਼ੋਰ ਦਿੰਦੇ ਹੋਏ ਫਿਲਪ ਸਟਾਈਲ ਫੋਲਡੇਬਲ ਫੋਨ ਨੂੰ ਲਿਆ ਸਕਦੇ ਹਾਂ l ਇਸ ਤਰ੍ਹਾਂ ਦਾ ਡਿਜ਼ਾਇਨ ਛੋਟੇ ਸਾਈਜ਼ ਦੇ ਸਮਾਰਟਫੋਨ ਲੋਕਾਂ ਦੇ ਵੱਧਦੇ ਕ੍ਰੇਜ ਦੀ ਵਜ੍ਹਾ ਤੋਂ ਲਿਆਦਾ ਜਾ ਸਕਦਾ ਹੈ l ਕੰਪਨੀ ਫੋਲਡੇਬਲ ਤਕਨਾਲੋਜੀ ਨਾਲ ਵੀ ਆਈਫੋਨ ਦੀ ਖ਼ੂਬਸੂਰਤੀ ਨੂੰ ਬਣਾ ਕੇ ਰੱਖਣਾ ਚਾਹੁੰਦੀ ਹੈ l



ਪਹਿਲਾਂ ਹੀ ਆ ਚੁੱਕੀ ਹੈ ਫੋਲਡੇਬਲ ਫੋਨ ਦੀ ਰਿਪੋਰਟ


ਦੱਸ ਦਈਏ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਪਲ ਦੇ ਫੋਲਡੇਬਲ ਡਿਵਾਇਜ਼ ਨੂੰ ਲੈ ਕੇ ਆਨਲਾਈਨ ਰਿਪੋਰਟ ਸਾਹਮਣੇ ਆਈ ਹੈl ਐਪਲ ਸਪਲਾਈ ਚੇਨ ਵਿਸ਼ਲੇਸ਼ਕ ਮਿੰਗ-ਚੀ-ਕੂ ਦੀ ਪੁਰਾਣੀ ਰਿਪੋਰਟ ਦੇ ਅਨੁਸਾਰ ਕੰਪਨੀ 20.3 ਇੰਚ ਫੋਲਡੇਬਲ ਮੈਕਬੁੱਕ 'ਤੇ ਵੀ ਕੰਮ ਕਰ ਰਹੀ ਹੈ।



ਮੰਨਿਆ ਜਾ ਰਿਹਾ ਹੈ ਕਿ ਐਪਲ ਇਸ ਫੋਲਡੇਬਲ ਮੈਕਬੁੱਕ ਨੂੰ 2027 ਤੱਕ ਰਿਲੀਜ਼ ਕਰ ਸਕਦੀ ਹੈ l ਨਿਸ਼ਾਨ ਗੁਰਮਨ ਨੇ ਵੀ ਜਾਣਕਾਰੀ ਦਿੱਤੀ ਸੀ ਕਿ ਐਪਲ ਇੱਕ ਡਿਊਲ-ਸਕ੍ਰੀਨ, ਫੋਲਡੇਬਲ ਮੈਕਬੁੱਕ/ ਆਈਪੈਡ ਹਾਈਬ੍ਰਿਡ 'ਤੇ ਕੰਮ ਕਰ ਰਿਹਾ ਹੈ l