ਅਮਰੀਕਾ ਦੀ ਦਿੱਗਜ਼ ਟੈਕ ਕੰਪਨੀ Apple ਨੇ ਆਪਣੀ iPhone 13 ਸੀਰੀਜ਼ ਨੂੰ ਬਜ਼ਾਰ 'ਚ ਉਤਾਰਿਆ ਹੈ। ਇਸ ਦੇ iPhone 13 Pro ਤੇ iPhone 13 Pro Max ਸਮਾਰਟਫੋਨਸ 'ਚ ਗਜ਼ਬ ਦੇ ਕੈਮਰਾ ਫੀਚਰਸ ਦਿੱਤੇ ਗਏ ਹਨ। ਉੱਥੇ ਹੀ ਹੁਣ ਇਸ ਦੇ ਕੈਮਰੇ ਨੂੰ ਲੈਕੇ ਇਕ ਬੇਹੱਦ ਦਿਲਚਸਪ ਖ਼ਬਰ ਸਾਹਮਣੇ ਆਈ ਹੈ।


ਦਰਅਸਲ ਹਾਲ ਹੀ 'ਚ ਅੱਖਾਂ ਦੇ ਇਕ ਡਾਕਟਰ (ophthalmologist) ਨੇ iPhone 13 Pro Max ਦੀ ਵਰਤੋਂ ਕਰਕੇ ਮਰੀਜ਼ਾਂ ਦੀ ਅੱਖ ਦਾ ਟ੍ਰੀਟਮੈਂਟ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਦਾ ਇਹ ਟ੍ਰੀਟਮੈਂਟ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋ ਰਿਹਾ ਹੈ।


ਇਲਾਜ ਵਿਚ ਮਿਲ ਰਹੀ ਮਦਦ


Eye Expert (opthalmologist) ਡਾਕਟਰ ਟੌਮੀ ਕੌਰਨ ਨੇ ਅੱਖ ਦੇ ਮਰੀਜ਼ਾਂ ਦੇ ਟ੍ਰੀਟਮੈਂਟ ਲਈ Apple iPhone 13 Pro Max ਦੀ ਵਰਤੋ ਕੀਤੀ। ਇਸ ਸਮਾਰਟਫੋਨ 'ਚ ਦਿੱਤੇ ਗਏ ਮੈਕਰੋ ਮੋਡ ਦੇ ਇਸਤੇਮਾਲ ਤੋਂ ਡਾਕਟਰ ਮਰੀਜ਼ਾਂ ਦੀਆਂ ਅੱਖਾਂ ਦੀ ਫੋਟੋਆਂ ਨੂੰ ਕੈਪਚਰ ਕੀਤਾ ਤੇ ਇਨ੍ਹਾਂ ਤਸਵੀਰਾਂ ਦੀ ਮਦਦ ਨਾਲ ਅੱਖਾਂ ਦੀ ਮੈਡੀਕਲ ਕੰਡੀਸ਼ਨ ਤੇ ਬਿਮਾਰੀਆਂ ਚੰਗੀ ਤਰ੍ਹਾਂ ਨਾਲ ਸਮਝੀਆਂ। ਇਸ ਨਾਲ ਉਨ੍ਹਾਂ ਨੂੰ ਕਾਫੀ ਮਦਦ ਮਿਲੀ।


ਅਲਟ੍ਰਾ ਵਾਈਡ ਕੈਮਰਾ ਸੈਂਸਰ ਨਾਲ ਹੋ ਰਿਹਾ ਇਲਾਜ


Apple iPhone 13 Pro Max ਸਮਾਰਟਫੋਨ 'ਚ ਮੈਕਰੋ ਫੋਟੋਗ੍ਰਾਫੀ ਲਈ ਅਲਟ੍ਰਾ ਵਾਈਡ ਕੈਮਰਾ ਸੈਂਸਰ ਵਰਤਿਆ ਜਾਂਦਾ ਹੈ। ਜੋ ਕਿਸੇ ਵੀ ਚੀਜ਼ ਦੇ ਦੋ ਸੈਂਟੀਮੀਟਰ ਤਕ ਕੋਲ ਜਾਕੇ ਮੈਕਰੋ ਫੋਟੋ ਕਲਿੱਕ ਕਰ ਸਕਦੇ ਹਨ। ਡਾ.ਕੌਰਨ ਨੇ ਇਕ ਅਜਿਹੇ ਮਰੀਜ਼ ਦਾ ਟ੍ਰੀਟਮੈਂਟ ਇਸ ਜ਼ਰੀਏ ਕੀਤਾ ਜਿਸ ਦਾ ਕੌਰਨਿਆ ਟ੍ਰਾਂਸਪਲਾਂਟ ਕੀਤਾ ਗਿਆ ਸੀ। ਡਾਕਟਰ ਨੇ ਇਸ ਪੈਸ਼ੇਂਟ ਦਾ ਆਈ ਟੈਸਟ ਆਈਫੋਨ 13 ਪ੍ਰੋ ਮੈਕਸ ਦੇ ਕੈਮਰੇ ਨਾਲ ਹੀ ਕੀਤਾ ਸੀ।


ਬਿਹਤਰ ਹੋਵੇਗੀ ਕੇਅਰ


ਡਾਕਟਰ ਟੌਮੀ ਕੌਰਨ ਨੇ ਕਿਹਾ ਕਿ ਇਸ ਹਫ਼ਤੇ iPhone Pro Max ਦਾ ਯੂਜ਼ ਅੱਖਾਂ ਦੀ ਮੈਕਰੋ ਫੋਟੋ ਲਈ ਕਰ ਰਿਹਾ ਹਾਂ। ਇਹ ਕਾਫੀ ਦਿਲਚਸਪ ਹੈ। ਇਹ ਮਰੀਜ਼ ਦੀ ਅੱਖਾਂ ਦੀ ਕੇਅਰ ਤੇ ਟੈਲੀਮੈਡੀਸਨ ਨੂੰ ਬਿਹਤਰ ਕਰੇਗਾ। ਉਨ੍ਹਾਂ ਕਿਹਾ ਕਿ ਹੁਣ ਦੇਖਦੇ ਹਾਂ ਕਿ ਇਹ ਐਕਸਪੈਰੀਮੈਂਟ ਕਿੰਨਾ ਅੱਗੇਤਕ ਜਾਂਦਾ ਹੈ।