ਐਪਲ ਦੀ ਨਵੀਂ ਆਈਫੋਨ 14 ਸੀਰੀਜ਼ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ। ਕੰਪਨੀ ਦੇ ਨਵੇਂ ਫੋਨ ਬਾਰੇ ਹਰ ਰੋਜ਼ ਕੁਝ ਨਾ ਕੁਝ ਨਵਾਂ ਸਾਹਮਣੇ ਆਉਂਦਾ ਹੈ। ਐਪਲ ਆਈਫੋਨ 14 ਸੀਰੀਜ਼ ਦੇ ਬਾਰੇ 'ਚ ਕਿਹਾ ਜਾ ਰਿਹਾ ਹੈ ਕਿ ਇਸ ਨੂੰ 13 ਸਤੰਬਰ 2022 ਨੂੰ ਲਾਂਚ ਕੀਤਾ ਜਾਵੇਗਾ। ਇਸ ਸੀਰੀਜ਼ ਦੇ ਚਾਰ ਮਾਡਲ ਹਨ- iPhone 14, iPhone 14 Pro, iPhone 14 Max, ਅਤੇ iPhone 14 Pro Max ਪਹਿਲਾਂ ਦੱਸਿਆ ਗਿਆ ਸੀ ਕਿ ਇਹ ਆਉਣ ਵਾਲੀ ਸੀਰੀਜ਼ ਆਪਣੀ ਪਿਛਲੀ ਸੀਰੀਜ਼ ਦੇ ਮੁਕਾਬਲੇ ਜ਼ਿਆਦਾ ਸਟੋਰੇਜ ਵੇਰੀਐਂਟ ਦੇ ਨਾਲ ਆਵੇਗੀ।


ਕਿਹਾ ਜਾ ਰਿਹਾ ਸੀ ਕਿ ਆਈਫੋਨ 14 ਪ੍ਰੋ ਮਾਡਲ 256 ਜੀਬੀ ਦੀ ਸ਼ੁਰੂਆਤੀ ਸਟੋਰੇਜ ਦੇ ਨਾਲ ਆਵੇਗਾ, ਪਰ ਹੁਣ ਨਵੀਆਂ ਰਿਪੋਰਟਾਂ ਵਿੱਚ ਸਾਹਮਣੇ ਆਇਆ ਹੈ ਕਿ ਐਪਲ ਦਾ ਆਉਣ ਵਾਲਾ ਪ੍ਰੋ ਮਾਡਲ ਵੀ 128 ਜੀਬੀ ਸਟੋਰੇਜ ਨਾਲ ਸ਼ੁਰੂ ਹੋਵੇਗਾ, ਜੋ ਕਿ ਆਈਫੋਨ 13 ਵਿੱਚ ਵੀ ਹੈ।


ਇਸ ਤੋਂ ਪਹਿਲਾਂ ਰਿਸਰਚ ਫਰਮ TrendForce ਨੇ ਦੱਸਿਆ ਸੀ ਕਿ iPhone 14 Pro ਮਾਡਲ 256GB ਸਟੋਰੇਜ ਨਾਲ ਸ਼ੁਰੂ ਹੋਵੇਗਾ। ਦੂਜੇ ਪਾਸੇ, MacRumors ਦੇ JeffPu ਦਾ ਦਾਅਵਾ ਹੈ ਕਿ ਆਈਫੋਨ 14 ਪ੍ਰੋ ਨੂੰ 128GB ਦੀ ਸ਼ੁਰੂਆਤੀ ਸਟੋਰੇਜ ਨਾਲ ਪੇਸ਼ ਕੀਤਾ ਜਾਵੇਗਾ, ਜਿਵੇਂ ਕਿ ਕੰਪਨੀ ਦੇ ਪਿਛਲੇ ਮਾਡਲ iPhone 13 ਅਤੇ iPhone 12 ਵਿੱਚ ਦੇਖਿਆ ਗਿਆ ਹੈ।


ਰਿਪੋਰਟ ਦੇ ਅਨੁਸਾਰ, ਪਿਛਲੇ ਮਾਡਲ iPhone 13 Pro ਦੀ ਤਰ੍ਹਾਂ, iPhone 14 Pro ਮਾਡਲ ਵਿੱਚ ਵੀ ਉਹੀ ਸਟੋਰੇਜ ਹੋਵੇਗੀ - 128GB, 256GB, 512GB ਅਤੇ 1TB।


ਕੀਮਤ ਦੀ ਗੱਲ ਕਰੀਏ ਤਾਂ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਈਫੋਨ 14 ਪ੍ਰੋ ਮਾਡਲ ਨੂੰ ਐਪਲ ਦੇ ਪਿਛਲੇ ਮਾਡਲ ਨਾਲੋਂ ਜ਼ਿਆਦਾ ਕੀਮਤ 'ਤੇ ਲਾਂਚ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ iPhone 13 Pro ਨੂੰ ਪਿਛਲੇ ਸਾਲ ਭਾਰਤ ਵਿੱਚ 128GB ਸਟੋਰੇਜ ਮਾਡਲ ਦੀ ਕੀਮਤ 1,19,900 ਰੁਪਏ ਵਿੱਚ ਲਾਂਚ ਕੀਤਾ ਗਿਆ ਸੀ।


ਆਈਫੋਨ 14 ਪ੍ਰੋ ਮਾਡਲ ਨੂੰ ਇੱਕ ਪੰਚ-ਹੋਲ ਡਿਸਪਲੇਅ ਡਿਜ਼ਾਈਨ ਮਿਲਣ ਦੀ ਉਮੀਦ ਹੈ, ਜਦੋਂ ਕਿ ਸਸਤਾ ਵੇਰੀਐਂਟ ਪੁਰਾਣੇ ਨੌਚ ਡਿਜ਼ਾਈਨ ਨੂੰ ਬਰਕਰਾਰ ਰੱਖ ਸਕਦਾ ਹੈ ਜੋ ਆਈਫੋਨ 13 ਸੀਰੀਜ਼ ਵਿੱਚ ਦੇਖਿਆ ਗਿਆ ਸੀ। ਪਿਛਲੇ ਵੇਰੀਐਂਟ ਦੀ ਤਰ੍ਹਾਂ, ਡਿਵਾਈਸ ਦੇ ਬਾਕਸੀ ਡਿਜ਼ਾਈਨ ਦੀ ਉਮੀਦ ਕੀਤੀ ਜਾਂਦੀ ਹੈ।