ਨਵੀਂ ਦਿੱਲੀ: ਟੈਕ ਜਾਇੰਟ ਐਪਲ ਅੱਜ ਆਪਣਾ ਸਾਲ ਦਾ ਸਭ ਤੋਂ ਵੱਡਾ ਇਵੈਂਟ ਹੋਸਟ ਕਰਨ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਐਪਲ ਆਈਫੋਨ ਦੇ ਅਪਗ੍ਰੇਡੇਡ ਵੈਰੀਅੰਟ ਇਸ ਇਵੈਂਟ ‘ਚ ਲੌਂਚ ਕਰੇਗਾ। ਐਪਲ ਦੇ ਲੌਂਚ ਇਵੈਂਟ ਤੋਂ ਪਹਿਲਾਂ ਪ੍ਰੋਡਕਸਟ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਉਂਦੀ ਸੀ, ਪਰ ਬੀਤੇ ਕੁਝ ਸਾਲਾਂ ਤੋਂ ਦੂਜੀਆਂ ਕੰਪਨੀਆਂ ਦੀ ਤਰ੍ਹਾਂ ਐਪਲ ਦੇ ਪ੍ਰੋਡਕਟਸ ਦੀ ਜਾਣਕਾਰੀ ਲੌਂਚ ਇਵੈਂਟ ਤੋਂ ਪਹਿਲਾਂ ਹੀ ਸਾਹਮਣੇ ਆ ਜਾਂਦੀ ਹੈ।
ਇਹ ਪੂਰੀ ਤਰ੍ਹਾਂ ਸਾਫ਼ ਹੋ ਚੁੱਕਿਆ ਹੈ ਕਿ ਐਪਲ ਇਸ ਇਵੈਂਟ ‘ਚ ਪਿਛਲੀ ਵਾਰ ਲੌਂਚ ਕੀਤੇ ਪ੍ਰੋਡਕਸਟ ਨੂੰ ਹੀ ਅਪਡੇਟ ਕਰ ਪੇਸ਼ ਕਰੇਗਾ। ਇਸ ਵਾਰ ਜੋ ਆਈਫੋਨ ਲੌਂਚ ਹੋਣਗੇ, ਉਨ੍ਹਾਂ ‘ਚ ਆਈਫੋਨ 11, ਆਈਫੋਨ 11 ਮੈਕਸ ਤੇ ਆਈਫੋਨ ਪ੍ਰੋ ਦਾ ਨਾਂ ਦਿੱਤਾ ਜਾ ਸਕਦਾ ਹੈ। ਇਨ੍ਹਾਂ ਤਿੰਨਾਂ ਸਮਾਰਟਫੋਨ ‘ਚ ਆਈਫੋਨ 11 ਸਭ ਤੋਂ ਸਸਤਾ ਹੋਵੇਗਾ। ਆਈਫੋਨ 11 ਦਾ ਟਾਈਪ ਸਭ ਤੋਂ ਫੇਮਸ ਆਈਫੋਨ ਐਕਸਆਰ ਜਿਹਾ ਹੋ ਸਕਦਾ ਹੈ।
ਇਸ ਵਾਰ ਜੋ ਨਵੇਂ ਆਈਫੋਨ ਲੌਂਚ ਕੀਤੇ ਜਾਣਗੇ, ਉਨ੍ਹਾਂ ‘ਚ ਸਭ ਤੋਂ ਵੱਡਾ ਬਦਲਾਅ ਕੈਮਰੇ ਦੇ ਫਰੰਟ ‘ਚ ਵੇਖਣ ਨੂੰ ਮਿਲ ਸਕਦਾ ਹੈ। ਐਪਲ ਜੋ ਸਭ ਤੋਂ ਮਹਿੰਗਾ ਆਈਫੋਨ ਲੌਂਚ ਕਰੇਗੀ, ਉਸ ‘ਚ ਇਸ ਵਾਰ ਰਿਅਰ ਫਰੰਟ ‘ਤੇ ਟ੍ਰਿਪਲ ਕੈਮਰਾ ਸੈੱਟਅਪ ਵੇਖਣ ਨੂੰ ਮਿਲ ਸਕਦਾ ਹੈ। ਨਵੇਂ ਆਈਫੋਨ ‘ਚ ਤੀਜਾ ਸੈਂਸਰ ਅਲਟ੍ਰਾ ਵਾਈਡ ਮੋਡ ਨਾਲ ਜੋੜਿਆ ਜਾਵੇਗਾ।
ਪਿਛਲੇ ਸਾਲ ਐਪਲ ਦੇ ਆਈਫੋਨ ‘ਚ ਏ12 ਚਿਪਸੈਟ ਵੇਖਣ ਨੂੰ ਮਿਲਿਆ ਸੀ। ਇਸ ਵਾਰ ਐਪਲ ਨਵੇਂ ਆਈਫੋਨ ‘ਚ ਏ13 ਪ੍ਰੋਸੈਸਰ ਦੇਣ ਜਾ ਰਿਹਾ ਹੈ। ਨਵਾਂ ਪ੍ਰੋਸੈਸਰ ਸਪੀਡ ਦੇ ਮਾਮਲੇ ‘ਚ ਪਹਿਲਾਂ ਵਾਲੇ ਤੋਂ ਬਿਹਤਰ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਮੰਨਿਆ ਜਾ ਰਿਹਾ ਹੈ ਕਿ ਇਹ ਪ੍ਰੋਸੈਸਰ ਤੋਂ ਜ਼ਿਆਦਾ ਐਪਲ ਤੇ ਸਰਵਿਸਜ਼ ਨੂੰ ਸਪੋਰਟ ਕਰੇਗਾ।
ਇਸ ਦੇ ਨਾਲ ਹੀ ਇਸ ਸਾਲ ਲੌਂਚ ਹੋਣ ਵਾਲੇ ਫੋਨ ਦੇ ਡਿਜ਼ਾਇਨ ‘ਚ ਕੋਈ ਵੱਡਾ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ। ਇਸ ਦੇ ਨਾਲ ਹੀ ਇਸ ਸਾਲ ਲੌਂਚ ਹੋਣ ਵਾਲੇ ਫੋਨਸ ਦੀ ਕੀਮਤ ਬਾਰੇ ਵੀ ਕੋਈ ਖੁਲਾਸਾ ਨਹੀਂ ਕੀਤਾ ਗਿਆ।
Apple Event: iPhone 11, iPhone 11 Max ਤੇ iPhone 11 Pro ਹੋ ਸਕਦੇ ਲੌਂਚ, ਵੇਖਣ ਨੂੰ ਮਿਲਣਗੇ ਇਹ ਬਦਲਾਅ
ਏਬੀਪੀ ਸਾਂਝਾ
Updated at:
10 Sep 2019 01:02 PM (IST)
ਟੈਕ ਜਾਇੰਟ ਐਪਲ ਅੱਜ ਆਪਣਾ ਸਾਲ ਦਾ ਸਭ ਤੋਂ ਵੱਡਾ ਇਵੈਂਟ ਹੋਸਟ ਕਰਨ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਐਪਲ ਆਈਫੋਨ ਦੇ ਅਪਗ੍ਰੇਡੇਡ ਵੈਰੀਅੰਟ ਇਸ ਇਵੈਂਟ ‘ਚ ਲੌਂਚ ਕਰੇਗਾ।
- - - - - - - - - Advertisement - - - - - - - - -