iPhone Update : ਸਮਾਰਟਫੋਨ ਦੀ ਦੁਨੀਆ ਵਿੱਚ Apple ਦਾ iPhone ਹਮੇਸ਼ਾ ਆਪਣੇ ਡਿਜ਼ਾਈਨ ਅਤੇ ਨਵੇਂ ਫੀਚਰਜ਼ (Features) ਨੂੰ ਲੈ ਕੇ ਚਰਚਾ ਵਿੱਚ ਰਹਿੰਦਾ ਹੈ। ਹੁਣ ਅਗਲੇ ਸਾਲ iPhone ਨੂੰ ਲਾਂਚ ਹੋਏ 20 ਸਾਲ ਪੂਰੇ ਹੋਣ ਜਾ ਰਹੇ ਹਨ। ਇਸ ਖਾਸ ਮੌਕੇ 'ਤੇ ਕੰਪਨੀ ਆਪਣੇ ਫੋਨ ਦੇ ਡਿਜ਼ਾਈਨ ਵਿੱਚ ਇੱਕ ਵੱਡਾ ਬਦਲਾਅ ਕਰ ਸਕਦੀ ਹੈ। ਸ਼ੁਰੂਆਤੀ ਰਿਪੋਰਟਾਂ ਵਿੱਚ 20ਵੀਂ ਵਰ੍ਹੇਗੰਢ ਵਾਲੇ iPhone ਵਿੱਚ ਗਲਾਸ (Glass) ਆਧਾਰਿਤ ਨਵੇਂ ਡਿਜ਼ਾਈਨ ਦੀ ਗੱਲ ਸਾਹਮਣੇ ਆਈ ਸੀ। ਹੁਣ ਇੱਕ ਨਵੀਂ ਲੀਕ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ Apple ਫੋਨ ਵਿੱਚੋਂ ਇੱਕ ਅਹਿਮ ਫਿਜ਼ੀਕਲ ਬਟਨ ਨੂੰ ਹਟਾ ਸਕਦੀ ਹੈ।

Continues below advertisement

Action Button ਨੂੰ ਹਟਾਉਣ ਦੀ ਤਿਆਰੀ?

ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਰਿਪੋਰਟਾਂ ਮੁਤਾਬਕ Apple ਸਾਲ 2027 ਵਿੱਚ ਲਾਂਚ ਹੋਣ ਵਾਲੇ ਨਵੇਂ iPhone ਵਿੱਚੋਂ Action Button ਨੂੰ ਹਟਾ ਸਕਦੀ ਹੈ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਕਿ ਯੂਜ਼ਰਜ਼ ਨੂੰ ਇਸ ਬਟਨ ਦੇ ਫੀਚਰਜ਼ ਦੀ ਸਹੂਲਤ ਨਹੀਂ ਮਿਲੇਗੀ। ਲੀਕ ਮੁਤਾਬਕ ਕੰਪਨੀ Action Button ਦੇ ਸਾਰੇ ਫੀਚਰਜ਼ ਨੂੰ Camera Control ਬਟਨ ਵਿੱਚ ਹੀ ਸ਼ਾਮਲ ਕਰ ਸਕਦੀ ਹੈ। ਇਸ ਤਰ੍ਹਾਂ ਇੱਕੋ ਬਟਨ ਨਾਲ ਕੈਮਰਾ ਖੋਲ੍ਹਣ ਦੇ ਨਾਲ-ਨਾਲ Action Button ਵਾਲੇ ਕੰਮ ਵੀ ਕੀਤੇ ਜਾ ਸਕਣਗੇ।

Continues below advertisement

iPhone 15 Pro ਨਾਲ ਆਇਆ ਸੀ Action Button

Apple ਨੇ ਸਾਲ 2023 ਵਿੱਚ iPhone 15 Pro ਅਤੇ iPhone 15 Pro Max ਦੇ ਨਾਲ Action Button ਪੇਸ਼ ਕੀਤਾ ਸੀ। ਇਸ ਬਟਨ ਰਾਹੀਂ ਯੂਜ਼ਰ ਆਪਣੀ ਲੋੜ ਮੁਤਾਬਕ ਵੱਖ-ਵੱਖ ਕੰਮ ਸੈੱਟ ਕਰ ਸਕਦੇ ਹਨ। ਆਮ ਤੌਰ 'ਤੇ ਇਸ ਦੀ ਵਰਤੋਂ ਫੋਨ ਨੂੰ ਸਾਈਲੈਂਟ ਕਰਨ ਲਈ ਕੀਤੀ ਜਾਂਦੀ ਹੈ।

ਇਸ ਬਟਨ ਨੇ ਪੁਰਾਣੇ Alert Slider ਦੀ ਜਗ੍ਹਾ ਲਈ ਸੀ, ਜਿਸ ਰਾਹੀਂ ਫੋਨ ਦੇ ਵੱਖ-ਵੱਖ ਮੋਡ ਬਦਲੇ ਜਾਂਦੇ ਸਨ। ਸ਼ੁਰੂ ਵਿੱਚ ਇਹ ਸਹੂਲਤ ਸਿਰਫ Pro ਮਾਡਲਾਂ ਵਿੱਚ ਦਿੱਤੀ ਗਈ ਸੀ, ਪਰ ਸਾਲ 2024 ਵਿੱਚ iPhone 16 ਸੀਰੀਜ਼ ਦੇ ਆਉਣ ਤੋਂ ਬਾਅਦ Alert Slider ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ।

iPhone 16 ਸੀਰੀਜ਼ ਨਾਲ ਮਿਲਿਆ ਸੀ Camera Control ਬਟਨ

Apple ਨੇ iPhone 16 ਸੀਰੀਜ਼ ਦੇ ਨਾਲ Camera Control ਬਟਨ ਪੇਸ਼ ਕੀਤਾ ਸੀ। ਇਹ ਟੱਚ-ਸੈਂਸਟਿਵ ਬਟਨ ਹੈ, ਜਿਸ ਦੀ ਮਦਦ ਨਾਲ ਕੈਮਰਾ ਐਪ ਖੋਲ੍ਹਣ, ਫੋਟੋ ਖਿੱਚਣ, ਜ਼ੂਮ ਇਨ-ਆਊਟ ਕਰਨ ਅਤੇ ਕੈਮਰਾ ਮੋਡ ਬਦਲਣ ਵਰਗੇ ਕੰਮ ਕੀਤੇ ਜਾ ਸਕਦੇ ਹਨ। ਫਿਲਹਾਲ ਇਸ ਬਟਨ ਨੂੰ ਦਬਾ ਕੇ ਰੱਖਣ ਨਾਲ Visual Intelligence ਇੰਟਰਫੇਸ ਖੁੱਲ੍ਹਦਾ ਹੈ। ਇਸ ਦੀ ਮਦਦ ਨਾਲ ਯੂਜ਼ਰ ਕੈਮਰੇ ਨੂੰ ਕਿਸੇ ਚੀਜ਼ ਵੱਲ ਕਰਕੇ ਉਸ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ।

ਇੱਕ ਬਟਨ ਨਾਲ ਹੋਣਗੇ ਦੋ ਕੰਮ

ਰਿਪੋਰਟ ਮੁਤਾਬਕ ਨਵੇਂ ਸਿਸਟਮ ਵਿੱਚ Camera Control ਬਟਨ ਨੂੰ ਵੱਖ-ਵੱਖ ਤਰੀਕਿਆਂ ਨਾਲ ਵਰਤਿਆ ਜਾ ਸਕੇਗਾ। ਇਸ ਨੂੰ ਇੱਕ ਵਾਰ ਦਬਾਉਣ ਨਾਲ ਕੈਮਰਾ ਐਪ ਖੁੱਲ੍ਹ ਜਾਵੇਗੀ, ਜਦਕਿ ਕੁਝ ਸਮੇਂ ਲਈ ਦਬਾ ਕੇ ਰੱਖਣ ਨਾਲ Action Button ਲਈ ਸੈੱਟ ਕੀਤਾ ਗਿਆ ਕੰਮ ਕੀਤਾ ਜਾ ਸਕੇਗਾ। ਹਾਲਾਂਕਿ ਇਹ ਸਾਰੀ ਜਾਣਕਾਰੀ ਫਿਲਹਾਲ ਲੀਕ 'ਤੇ ਆਧਾਰਿਤ ਹੈ। Apple ਵੱਲੋਂ ਅਜੇ ਤੱਕ ਇਸ ਬਦਲਾਅ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।