ਕੋਰੋਨਾ ਮਹਾਮਾਰੀ ਦੇ ਵਿਚ ਪਿਛਲੇ ਕੁਝ ਸਮੇਂ 'ਚ ਆਨਲਾਈਨ ਸ਼ੌਪਿੰਗ 'ਚ ਤੇਜ਼ੀ ਨਾਲ ਇਜ਼ਾਫਾ ਦੇਖਿਆ ਗਿਆ ਹੈ। ਉੱਥੇ ਹੀ ਹੁਣ Apple ਨੇ ਵੀ ਭਾਰਤ 'ਚ ਆਪਣਾ ਆਨਲਾਈਨ ਸਟੋਰ ਸ਼ੁਰੂ ਕਰ ਦਿੱਤਾ ਹੈ। ਹੁਣ Apple ਨੂੰ ਆਪਣੇ ਡਿਵਾਈਸ ਵੇਚਣ ਲਈ ਥਰਡ ਪਾਰਟੀ ਈ-ਕਾਮਰਸ ਕੰਪਨੀਆਂ ਦਾ ਸਹਾਰਾ ਨਹੀਂ ਲੈਣਾ ਪਵੇਗਾ।


ਟਿਮ ਕੁੱਕ ਨੇ ਕੀਤਾ ਸੀ ਐਲਾਨ:


Apple ਦੇ ਸੀਈਓ ਟਿਮ ਕੁਕ ਨੇ ਹਾਲ ਹੀ 'ਚ ਐਲਾਨ ਕੀਤਾ ਸੀ ਕਿ ਭਾਰਤ 'ਚ ਜਲਦ ਹੀ ਆਨਲਾਈਨ ਸਟੋਰ ਦੀ ਸ਼ੁਰੂਆਤ ਕੀਤੀ ਜਾਵੇਗੀ। ਕੰਪਨੀ ਦੇਸ਼ ਭਰ 'ਚ ਆਪਣੇ ਉਤਪਾਦਾਂ ਦੀ ਪੂਰੀ ਰੇਂਜ ਤੇ ਕਸਟਮਰਸ ਨੂੰ ਸਿੱਧਾ ਸਪੋਰਟ ਕਰੇਗੀ। ਇਸ ਦਾ ਮਤਲਬ ਹੈ ਕਿ ਭਾਰਤ 'ਚ ਗਾਹਕ ਆਈਫੋਨ, ਆਈਪੈਡ, ਐਪਲ ਵਾਚ, ਮੈਕਬੁੱਕ ਡਿਵਾਈਸ ਤੇ ਐਪਲ ਟੀਵੀ ਵੀ ਖਰੀਦ ਸਕਦੇ ਹਨ।


ਫੈਸਟਿਵ ਸੀਜ਼ਨ 'ਚ ਹੋਵੇਗਾ ਫਾਇਦਾ:


ਕੰਪਨੀ ਨੇ ਇੱਕ ਬਿਆਨ 'ਚ ਕਿਹਾ ਕਿ ਨਵਾਂ ਆਨਲਾਈਨ ਸਟੋਰ ਗਾਹਕਾਂ ਨੂੰ ਦੁਨੀਆਂ ਭਰ 'ਚ ਐਪਲ ਸਟੋਰ ਦੇ ਪ੍ਰੀਮੀਅਮ ਐਕਸਪੀਰੀਅੰਸ ਦੇਵੇਗਾ ਜੋ ਆਨਲਾਈਨ ਟੀਮ ਦੇ ਮੈਂਬਰਾਂ ਵੱਲੋਂ ਦਿੱਤਾ ਜਾਵੇਗਾ। ਨਵਾਂ ਆਨਲਾਈਨ ਸਟੋਰ ਭਾਰਤ 'ਚ ਹੁਣ ਇਸ ਲਈ ਸ਼ੁਰੂ ਕੀਤਾ ਜਾ ਰਿਹਾ ਹੈ ਕਿਉਂਕਿ ਅਕਤੂਬਰ ਤੋਂ ਫੈਸਟਿਵ ਸੀਜ਼ਨ ਦੀ ਸ਼ੁਰੂਆਤ ਹੋਣ ਵਾਲੀ ਹੈ। ਕੰਪਨੀ ਨੇ ਕਈ ਆਫਰਸ ਦਾ ਵੀ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਨਾਲ ਸਟੂਡੈਂਟਸ ਆਫਰਸ ਦੀ ਵੀ ਪੇਸ਼ਕਸ਼ ਕੀਤੀ ਹੈ।


ਕੋਰੋਨਾ ਵਾਇਰਸ: ਭਾਰਤ 'ਚ ਹੁਣ ਤਕ 90,000 ਲੋਕਾਂ ਦੀ ਮੌਤ, 24 ਘੰਟਿਆਂ 'ਚ 83,000 ਨਵੇਂ ਕੇਸ


Apple ਆਨਲਾਈਨ ਸਟੋਰ 'ਚ ਮਿਲੇਗੀ ਇਹ ਸਰਵਿਸ:


Apple ਆਨਲਾਈਨ ਸਟੋਰ ਅਜੇ ਲਾਈਵ ਹੈ ਪਰ ਉਤਪਾਦਾਂ ਨੂੰ ਲਿਸਟਿਡ ਕੀਤਾ ਜਾਣਾ ਬਾਕੀ ਹੈ। ਇਸ 'ਚ ਐਪਲ ਸਪੈਸ਼ਲਿਸਟਡ ਦੇ ਨਾਲ ਸ਼ੌਪ, ਫਰੀ ਤੇ ਨੌ ਕੌਨਟੈਕਟ ਡਿਲੀਵਰੀ, ਤੁਸੀਂ ਕਿਵੇਂ ਪੇਮੈਂਟ ਕਰਦੇ ਹੋ। ਤੁਹਾਡੇ ਪੁਰਾਣੇ ਫੋਨ ਨੂੰ ਆਈਫੋਨ 'ਚ ਬਦਲ ਦੇਵੇ, ਮੈਕ ਆਰਡਰ, ਪਰਸਨਲ ਸੈਸ਼ਨ ਲਈ ਆਰਡਰ ਕੌਨਫਿਗਰ ਕਰਨ ਜਿਹੇ ਕਈ ਫੀਚਰ ਲਿਸਟਡ ਕੀਤੇ ਹਨ। ਵੈੱਬਸਾਈਟ ਲੋਕਾਂ ਨੂੰ AppleCare+ ਖਰੀਦਣ ਦੀ ਪਰਮਿਸ਼ਨ ਵੀ ਦੇਵੇਗੀ। ਜਿੱਥੇ ਕਸਟਮਰਸ ਆਪਣੇ ਡਿਵਾਈਸ ਲਈ ਵਾਰੰਟੀ ਤੇ ਸਰਵਿਸ ਨੂੰ ਵਧਾ ਸਕਦੇ ਹਨ।


ਵਟਸਐਪ 'ਤੇ ਪੀਐਮ ਮੋਦੀ ਖਿਲਾਫ ਪਾਈ ਅਪਮਾਨਜਨਕ ਪੋਸਟ, ਪੁਲਿਸ ਨੇ ਕੀਤਾ ਗ੍ਰਿਫਤਾਰ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ