Apple Watch Series 7 Launch: Apple ਨੇ 14 ਸਤੰਬਰ ਦੀ ਰਾਤ ਕੈਲੇਫੋਰਨੀਆ ਸਸ੍ਰੀਮਿੰਗ 'ਚ ਅਗਲੀ ਜੈਨਰੇਸ਼ਨ ਆਈਫੋਨ ਦੇ ਨਾਲ ਆਪਣੀ Apple Watch Series 7 ਵੀ ਲੌਂਚ ਕੀਤੀ ਹੈ। Apple Watch Series 7 ਨੂੰ ਵੀ ਇਕ ਨਵਾਂ ਰੂਪ ਦਿੱਤਾ ਗਿਆ ਹੈ। ਸੀਰੀਜ਼ 7 ਹੁਣ ਫੁੱਲ ਕੀਬਰੋਡ ਸਪੋਰਟ ਕਰੇਗੀ। ਇਸ ਦੀ ਕੀਮਤ 399 ਡਾਲਰ ਤੋਂ ਸ਼ੁਰੂ ਹੋਵੇਗੀ।


Apple ਨੇ ਪ੍ਰੋਗਰਾਮ ਜ਼ਰੀਏ ਦੱਸਿਆ ਕਿ ਸੀਰੀਜ਼ 7, ਸੀਰੀਜ਼ 6 ਦੇ ਬਰਬਾਰ ਮੰਨੀ ਜਾ ਸਕਦੀ ਹੈ। ਪਰ ਇਸ 'ਚ ਕਈ ਨਵੇਂ ਫੀਚਰਸ ਐਡ ਕੀਤੇ ਗਏ ਹਨ।  ਜੋ ਇਸ ਨੂੰ ਹੋਰ ਖਾਸ ਬਣਾਉਂਦੇ ਹਨ। Apple ਵਾਚ ਸੀਰੀਜ਼ 7 'ਚ ਪਹਿਲਾ ਵੱਡਾ ਬਦਲਾਅ ਇਸ ਦਾ ਵੱਡਾ ਆਲਵੇਜ-ਆਨ ਰੇਟਿਨਾ ਡਿਸਪਲੇਅ ਹੈ।


ਹੁਣ ਤਕ ਦੀ ਸਭ ਤੋਂ ਟਿਕਾਊ Apple Watch- ਕੰਪਨੀ ਦਾ ਦਾਅਵਾ


ਐਪਲ ਵਾਚ ਸੀਰੀਜ਼ 7 ਪੰਜ ਨਵੇਂ ਐਲੂਮੀਨੀਅਮ ਰੰਗਾਂ 'ਚ ਉਪਲਬਧ ਹੋਵੇਗੀ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ 'ਚ ਫਾਸਟ ਚਾਰਜਿੰਗ ਦੀ ਸੁਵਿਧਾ ਹੈ। ਕੰਪਨੀ ਦੇ ਮੁਤਾਬਿਕ ਇਹ ਸਮਾਰਟਵਾਚ ਨੂੰ 45 ਮਿੰਟ 'ਚ 0 ਤੋਂ 80 ਫੀਸਦ ਤਕ ਚਾਰਜ ਕਰ ਸਕਦਾ ਹੈ।


ਕੰਪਨੀ ਨੇ ਦੱਸਿਆ ਕਿ ਇਹ ਵਾਚ ਓਐਸ 8 ਤੇ ਚਲਦੀ ਹੈ ਤੇ ਐਪਲ ਵਾਚ ਸੀਰੀਜ਼ 6 ਦੇ ਸਾਰੇ ਫੀਚਰਸ ਇਸ 'ਚ ਸ਼ਾਮਿਲ ਹਨ। ਇਸ ਦੇ ਨਾਲ ਹੀ ਕੀਬੋਰਡ ਕੁਇਕਪਾਥ ਦੇ ਨਾਲ ਹੈ। ਇਹ ਈਸੀਜੀ ਤੇ ਬਲੱਡ ਆਕਸੀਜਨ ਮੌਨੀਟਰ ਜਿਹੀਆਂ ਸੁਵਿਧਾਵਾਂ ਦੇ ਨਾਲ ਆਉਂਦੀ ਹੈ। Apple ਦਾ ਦਾਅਵਾ ਹੈ ਕਿ Apple Watch series 7 ਕੰਪਨੀ ਦੀ ਹੁਣ ਤਕ ਦੀ ਸਭ ਤੋਂ ਟਿਕਾਊ ਐਪਲ ਵਾਚ ਹੈ।


399 ਡਾਲਰ ਤੋਂ ਸ਼ੁਰੂ ਕੀਮਤ


ਇਹ ਸੀਰੀਜ਼ ਬਿਲਕੁਲ ਨਵੇਂ ਵਾਚ ਫੇਸ ਤੇ ਵਰਕਆਊਟ ਦੌਰਾਨ ਫਾਲ ਡਿਟੈਕਸ਼ਨ ਫੀਚਰ ਦੇ ਨਾਲ ਆਉਂਦੀ ਹੈ। ਜਿਵੇਂ ਕਿ ਪਹਿਲਾਂ ਅਫਵਾਹਾਂ 'ਚ ਸੰਕੇਤ ਮਿਲਿਆ ਸੀ ਕਿ ਨਵੀਂ ਐਪਲ ਵਾਚ 41 ਮਿਮੀ ਤੇ 45 ਮਿਮੀ ਸਾਈਜ਼ 'ਚ ਆਉਂਦੀ ਹੈ। ਜੋ ਇਸ ਦਾ ਹੁਣ ਤਕ ਦਾ ਸਭ ਤੋਂ ਵੱਡਾ ਐਪਲ ਵਾਚ ਮਾਡਲ ਹੈ।


Apple Watch Series 7 ਨੂੰ ਇਕ ਨਵਾਂ ਰੂਪ ਦਿੱਤਾ ਗਿਆ ਹੈ। ਜਿਸ 'ਚ ਇਕ ਡਿਸਪਲੇਅ ਹੈ ਜੋ ਸਕ੍ਰੀਨ ਨੂੰ ਪਹਿਲਾਂ ਤੋਂ ਹੋਰ ਬਿਹਤਰ ਬਣਾਉਂਦਾ ਹੈ। ਕੰਪਨੀ ਨੇ ਦੱਸਿਆ ਕਿ ਸੀਰੀਜ਼ 7 ਹੁਣ ਫੁੱਲ ਕੀਬੋਰਡ ਸਪੋਰਟ ਕਰੇਗੀ। Apple Watch Series 7 ਦੀ ਕੀਮਤ 399 ਡਾਲਰ ਤੋਂ ਸ਼ੁਰੂ ਹੁੰਦੀ ਹੈ।