ਨਵੀਂ ਦਿੱਲੀ: ਐਪਲ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ ਕਿਉਂਕਿ iPhone ਸਾਫਟਵੇਅਰ iOS 13 ਤਾਂ ਪਹਿਲਾਂ ਹੀ ਯੂਜ਼ਰਸ ਨੂੰ ਕੰਪਨੀ ਵੱਲੋਂ ਮਿਲ ਚੁੱਕਿਆ ਹੈ ਪਰ ਅੱਜ ਉਸ ਦਾ ਪਹਿਲਾਂ ਅਪਡੇਟ ਵਰਜ਼ਨ iOS 13.1 ਵੀ ਯੂਜ਼ਰਸ ਨੂੰ ਡਾਊਨਲੋਡ ਲਈ ਉਪਲੱਬਧ ਹੋ ਜਾਵੇਗਾ। ਇਸ ਦੇ ਨਾਲ ਹੀ ਕੰਪਨੀ ਟੇਬਲੇਟ ਲਈ ਵਿਸ਼ੇਸ਼ ਤੌਰ ‘ਤੇ ਬਣਾਏ ਗਏ  iPhone ਸਾਫਟਵੇਅਰ ਨੂੰ ਲੌਂਚ ਕਰਨ ਵਾਲੀ ਹੈ।


ਪਹਿਲਾਂ iOS 13.1 ਤੇ iPadOS 30 ਸਤੰਬਰ ਨੂੰ ਲੌਂਚ ਹੋਣ ਵਾਲੀ ਸੀ ਪਰ ਇਸ ਦੇ ਤੈਅ ਤਾਰੀਖ ਤੋਂ ਹਫਤਾ ਪਹਿਲਾਂ ਹੀ ਲਿਆਂਦਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਆਈਫੋਨ ਸਾਫਟਵੇਅਰ iOS 13 ‘ਚ ਕੁਝ ਯੂਜ਼ਰਸ ਨੇ ਬਗ ਦੀ ਸ਼ਿਕਾਇਤ ਕੀਤੀ ਸੀ।

iOS 13.1
ਬਗ ਫਿਕਸ ਨਾਲ ਆਵੇਗਾ ਤੇ ਇਹ ਤੁਹਾਨੂੰ ਐਪਲ ਮੈਪਸ ਰਾਹੀਂ ਸੁਵਿਧਾ ਦਵੇਗਾ ਕਿ ਤੁਸੀਂ ਆਪਣਾ ਇਲੈਕਟ੍ਰੋਨਿਕ ਯਾਤਰਾ ਪ੍ਰਧੀਕਰਨ ਯਾਨੀ ਈਟੀਏ ਨੂੰ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨਾਲ ਸਾਂਝਾ ਕਰ ਸਕਦੇ ਹੋ। ਇਸ ਦੇ ਨਾਲ ਹੀ ਸਿਰੀ ਸ਼ਾਰਟਕੱਟ ਨੂੰ ਆਟੋਮੋਸ਼ਨ ਨਾਲ ਜੋੜਿਆ ਜਾ ਸਕਦਾ ਹੈ ਜਿਸ ਦੀ ਮਦਦ ਨਾਲ ਤੁਸੀਂ ਕਦੇ ਵੀ ਸ਼ਾਰਟਕੱਟ ਨੂੰ ਚਲਾਉਣ ਲਈ ਟ੍ਰੈਗਰ ਸੈੱਟ ਕਰ ਸਕਦੇ ਹੋ।

ਸਾਫਟਵੇਅਰ iOS 13 ‘ਚ ਕਈ ਬਿਹਤਰੀਨ ਫੀਚਰਸ ਹਨ। ਕੰਪਨੀ ਨੇ ਸਾਫਟਵੇਅਰ iOS 13 ਅੰਦਰ ਡਾਰਕ ਮੋਡ ਜੋੜਿਆ ਹੈ। ਇਸ ਨਾਲ ਤੁਹਾਡੇ ਆਈਫੋਨ ਨੂੰ ਨਵਾਂ ਲੁੱਕ ਮਿਲੇਗਾ। ਇਸ ਨੂੰ ਐਕਟੀਵੇਟ ਕਰਨ ਲਈ ਤੁਹਾਨੂੰ ਸੈਟਿੰਗ ‘ਚ ਜਾ ਕੇ ਡਿਸਪਲੇ ‘ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਦੋ ਆਪਸ਼ਨ ਮਿਲਣਗੇ। ਇੱਕ ਡਾਰਕ ਮੋਡ ਤੇ ਦੂਜਾ ਲਾਈਟ ਮੋਡ। ਡਾਰਕ ਮੋਡ ਤਹਿਤ ਕੁਝ ਵਾਲਪੇਪਰਸ ਵੀ ਹਨ ਜੋ ਇਸ ਦੇ ਹਿਸਾਬ ਨਾਲ ਖੁਦ ਐਡਜਸਟ ਹੁੰਦੇ ਹਨ।

ਦੂਜੇ ਨਵੇਂ ਫੀਚਰਸ ਦੀ ਗੱਲ ਕਰੀਏ ਤਾਂ ਜਿਨ੍ਹਾਂ ਆਈਫੋਨ ‘ਚ 3ਡੀ ਟੱਚ ਨਹੀਂ ਦਿੱਤਾ ਗਿਆ। ਹੁਣ ਨਵੇਂ ਅਪਡੇਟ ਨਾਲ ਕਿਸੇ ਐਪ ‘ਤੇ ਲ਼ੌਂਗ ਪ੍ਰੈੱਸ ਕਰਕੇ 3ਡੀ ਟੱਚ ਵਾਲੇ ਫੀਚਰਸ ਲਿਆ ਸਕਦੇ ਹਨ।

ਇਸ ਦੇ ਨਾਲ ਹੀ ਇਸ ਨਾਲ ਫੋਟੋ ਫੀਚਰਸ ‘ਚ ਵੀ ਵੱਡਾ ਬਦਲਾਅ ਹੋਇਆ ਹੈ। ਹੁਣ iOS 13 ਅਪਡੇਟ ਕਰਨ ਵਾਲੇ ਹੈਂਡਸੈੱਟ ‘ਚ ਫੋਟੋਜ਼ ਡੇ, ਮਹੀਨਾ ਤੇ ਸਾਲ ਦੇ ਹਿਸਾਬ ਨਾਲ ਆਰਗਨਾਈਜ ਰਹਿਣਗੇ।

ਇਸ ਤੋਂ ਇਲਾਵਾ ਇੱਕ ਹੋਰ ਖਾਸ ਫੀਚਰਸ ਹਨ। iOS 13 ਅਪਡੇਟ ਤੋਂ ਬਾਅਦ ਤੁਹਾਡੇ ਸਮਾਰਟਫੋਨ ‘ਚ ਇੱਕ ਨਵਾਂ ਐਪ ਆ ਜਾਵੇਗਾ ਫਾਇੰਡ ਮਾਈ ਫੋਨ। ਇਸ ਐਪ ਨਾਲ ਤੁਸੀਂ ਆਪਣੇ ਨੇੜੇ-ਤੇੜੇ ਆਈਫੋਨ ਨੂੰ ਲੋਕੇਟ ਕਰ ਸਕਦੇ ਹਨ।