Bill Gates on Artificial Intelligence: ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਮਾਹਿਰਾਂ ਦੀ ਵੱਖੋ-ਵੱਖ ਰਾਏ ਹੈ, ਜਿਸ ਤੋਂ ਬਾਅਦ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਇਸ ਦੌਰਾਨ ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਦਾ ਕਹਿਣਾ ਹੈ ਕਿ ਏਆਈ ਇਨਸਾਨਾਂ ਨੂੰ ਉਨ੍ਹਾਂ ਦੇ ਕੰਮ ਨੂੰ ਆਸਾਨ ਬਣਾਉਣ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਏਆਈ ਦੇ ਆਉਣ ਤੋਂ ਬਾਅਦ ਜੇਕਰ ਇਨਸਾਨ ਹਫ਼ਤੇ ਵਿੱਚ ਸਿਰਫ਼ ਤਿੰਨ ਦਿਨ ਹੀ ਕੰਮ ਕਰਦਾ ਹੈ ਤਾਂ ਇਸ ਦੇ ਫ਼ਾਇਦੇ ਵੱਧ ਜਾਣਗੇ।


ਬਿਲ ਗੇਟਸ ਨੇ ਇਹ ਸਾਰੀਆਂ ਗੱਲਾਂ AI ਬਾਰੇ ਇੱਕ ਇੰਟਰਵਿਊ ਵਿੱਚ ਕਹੀਆਂ। ਗੇਟਸ ਦਾ ਕਹਿਣਾ ਹੈ ਕਿ AI ਦੇ ਆਉਣ ਨਾਲ ਜੇਕਰ ਇਨਸਾਨ ਇਕ ਹਫਤੇ ਦਾ ਕੰਮ ਸਿਰਫ ਤਿੰਨ ਦਿਨਾਂ 'ਚ ਕਰ ਲੈਣ ਤਾਂ ਇਸ ਦਾ ਸਿੱਧਾ ਫਾਇਦਾ ਇਨਸਾਨਾਂ ਨੂੰ ਹੋਵੇਗਾ। ਇੰਨਾ ਹੀ ਨਹੀਂ ਉਨ੍ਹਾਂ ਨੇ ਚੈਟਜੀਪੀਟੀ ਬਾਰੇ ਕਿਹਾ ਕਿ ਸ਼ੁਰੂ ਵਿੱਚ ਮੈਨੂੰ ਉਮੀਦ ਨਹੀਂ ਸੀ ਕਿ ਚੈਟਜੀਪੀਟੀ ਯੂਜ਼ਰਸ ਦੇ ਸਵਾਲਾਂ ਦਾ ਇੰਨਾ ਵਧੀਆ ਜਵਾਬ ਦੇਵੇਗਾ।


ਇਹ ਜ਼ਰੂਰੀ ਨਹੀਂ ਕਿ ਸਭ ਦੀਆਂ ਨੌਕਰੀਆਂ ਚਲੀਆਂ ਜਾਣ


ਏਆਈ ਕਾਰਨ ਨੌਕਰੀਆਂ ਖੁੱਸਣ ਦੇ ਡਰ ਬਾਰੇ ਬਿਲ ਗੇਟਸ ਨੇ ਕਿਹਾ ਕਿ ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਅਜਿਹਾ ਹੁੰਦਾ ਰਿਹਾ ਹੈ, ਜਦੋਂ ਨਿੱਜੀ ਕੰਪਿਊਟਰ ਆਏ ਤਾਂ ਦਫ਼ਤਰਾਂ ਵਿੱਚ ਕੰਮ ਕਰਨ ਦਾ ਤਰੀਕਾ ਵੀ ਬਦਲ ਗਿਆ, ਪਰ ਇਸ ਕਾਰਨ ਦਫ਼ਤਰ ਬੰਦ ਨਹੀਂ ਹੋਏ ਅਤੇ ਲੋਕਾਂ ਦਾ ਰੁਜ਼ਗਾਰ ਵੀ ਨਹੀਂ ਖੁੱਸਿਆ। ਇਸੇ ਤਰ੍ਹਾਂ, AI ਸਾਡੇ ਕੰਮ ਕਰਨ ਦੇ ਤਰੀਕੇ ਨੂੰ ਵੀ ਬਦਲ ਦੇਵੇਗਾ। ਗੇਟਸ ਨੇ ਅੱਗੇ ਕਿਹਾ ਕਿ ਇਸ ਦੇ ਲਈ ਸਾਨੂੰ ਕੁਝ ਚੀਜ਼ਾਂ ਸਿੱਖਣੀਆਂ ਪੈਣਗੀਆਂ, ਉਸ ਅਨੁਸਾਰ ਆਪਣੇ ਆਪ ਨੂੰ ਢਾਲਣਾ ਅਤੇ ਤਿਆਰ ਕਰਨਾ ਹੋਵੇਗਾ। ਇਹ ਜ਼ਰੂਰੀ ਨਹੀਂ ਕਿ ਹਰ ਕੋਈ ਆਪਣੀ ਨੌਕਰੀ ਗੁਆ ਲਵੇ।


ਇਸ ਤੋਂ ਪਹਿਲਾਂ ਬਿਲ ਗੇਟਸ ਨੇ ਅਮਰੀਕਾ ਦੀ ਨਾਰਥ ਐਰੀਜ਼ੋਨਾ ਯੂਨੀਵਰਸਿਟੀ 'ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਵਾਨੀ ਦੇ ਦਿਨਾਂ 'ਚ ਮੈਨੂੰ ਸਿਰਫ ਕੰਮ ਕਰਨਾ ਪਸੰਦ ਸੀ ਅਤੇ ਜਵਾਨੀ ਦੇ ਦਿਨਾਂ 'ਚ ਮੈਂ ਛੁੱਟੀ ਲੈਣ 'ਚ ਵਿਸ਼ਵਾਸ ਨਹੀਂ ਕਰਦਾ ਸੀ। ਮੈਨੂੰ ਵੀਕੈਂਡ ਵਿੱਚ ਵਿਸ਼ਵਾਸ ਨਹੀਂ ਸੀ ਅਤੇ ਮੈਂ ਹਰ ਸਮੇਂ ਕੰਮ ਕਰਦਾ ਸੀ।