Successful trial of 5G at IIT Madras Union Minister made the first 5G voice and video call


5G Call Testing: IIT ਮਦਰਾਸ ਵਿਖੇ 5G ਕਾਲਾਂ ਦੀ ਸਫਲਤਾਪੂਰਵਕ ਜਾਂਚ ਕੀਤੀ ਗਈ। ਇਸ ਮੌਕੇ ਕੇਂਦਰੀ ਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ 5ਜੀ ਵਾਇਸ ਅਤੇ ਵੀਡੀਓ ਕਾਲ ਕੀਤੀ। ਖਾਸ ਗੱਲ ਇਹ ਹੈ ਕਿ ਪੂਰੇ ਐਂਡ-ਟੂ-ਐਂਡ ਨੈੱਟਵਰਕ ਨੂੰ ਭਾਰਤ 'ਚ ਡਿਜ਼ਾਈਨ ਅਤੇ ਵਿਕਸਿਤ ਕੀਤਾ ਗਿਆ ਹੈ। ਕੇਂਦਰੀ ਮੰਤਰੀ ਨੇ ਆਪਣੇ ਕੂ ਅਤੇ ਟਵਿੱਟਰ ਅਕਾਉਂਟ 'ਤੇ 5ਜੀ ਕਾਲ ਟੈਸਟਿੰਗ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ।


ਇਸ ਤੋਂ ਪਹਿਲਾਂ, ਅਸ਼ਵਿਨੀ ਵੈਸ਼ਨਵ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਦਾ ਆਪਣਾ 5ਜੀ ਬੁਨਿਆਦੀ ਢਾਂਚਾ ਇਸ ਸਾਲ ਸਤੰਬਰ-ਅਕਤੂਬਰ ਤੱਕ ਤਿਆਰ ਹੋ ਜਾਵੇਗਾ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (TRAI) ਵਲੋਂ ਆਯੋਜਿਤ ਇੱਕ ਸਮਾਗਮ ਵਿੱਚ ਬੋਲਦਿਆਂ, ਵੈਸ਼ਨਵ ਨੇ ਕਿਹਾ ਕਿ ਭਾਰਤ ਦਾ ਸਵਦੇਸ਼ੀ ਦੂਰਸੰਚਾਰ ਬੁਨਿਆਦੀ ਢਾਂਚਾ "ਵੱਡੀ ਬੁਨਿਆਦੀ ਢਾਂਚਾਗਤ ਤਰੱਕੀ" ਨੂੰ ਦਰਸਾਉਂਦਾ ਹੈ।






ਇਸ ਦੌਰਾਨ ਕੇਂਦਰੀ ਮੰਤਰੀ ਨੇ ਦੁਨੀਆ ਦੇ ਦੇਸ਼ਾਂ ਨੂੰ ਲਾਗਤ ਅਤੇ ਗੁਣਵੱਤਾ ਲਾਭਾਂ ਦੇ ਲਿਹਾਜ਼ ਨਾਲ ਭਾਰਤ ਦੇ ਸਵਦੇਸ਼ੀ ਦੂਰਸੰਚਾਰ ਬੁਨਿਆਦੀ ਢਾਂਚੇ ਨੂੰ ਸਰਗਰਮੀ ਨਾਲ ਦੇਖਣ ਦੀ ਵੀ ਅਪੀਲ ਕੀਤੀ। ਉਸਨੇ ਇਹ ਵੀ ਕਿਹਾ ਕਿ ਡਿਜੀਟਲ ਪਾੜੇ ਨੂੰ ਪੂਰਾ ਕਰਨਾ ਅਜਿਹੀ ਦੁਨੀਆ ਵਿੱਚ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ ਜਿੱਥੇ ਤਕਨਾਲੋਜੀ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਰਕਾਰ ਸਮਾਵੇਸ਼ੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਹਰ ਤਰ੍ਹਾਂ ਦੇ ਕਦਮ ਚੁੱਕ ਰਹੀ ਹੈ।


ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ


ਦੂਜੇ ਪਾਸੇ, ਦੂਰਸੰਚਾਰ ਸਕੱਤਰ ਕੇ ਰਾਜਾਰਾਮਨ ਨੇ ਬੁੱਧਵਾਰ ਨੂੰ ਕਿਹਾ ਕਿ 5ਜੀ ਸੇਵਾਵਾਂ ਦੀ ਸ਼ੁਰੂਆਤ ਲਈ ਨਵੀਂ ਤਕਨੀਕ ਲਈ ਢੁਕਵੇਂ ਹੁਨਰ ਦੀ ਲੋੜ ਹੋਵੇਗੀ, ਜਿਸ ਨਾਲ ਵੱਡੇ ਪੱਧਰ 'ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।


ਰਾਜਾਰਾਮਨ ਨੇ ਟੈਲੀਕਾਮ ਸੈਕਟਰ ਸਕਿੱਲ ਕਾਉਂਸਿਲ (ਟੀਐਸਐਸਸੀ) ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਕਿਹਾ ਕਿ ਭਾਰਤਨੈੱਟ ਤੋਂ ਲੈ ਕੇ ਸਪੇਸ ਦੂਰਸੰਚਾਰ ਅਤੇ 5ਜੀ ਤੋਂ ਬਰਾਡਬੈਂਡ ਸੇਵਾਵਾਂ ਤੱਕ ਵੱਡੀ ਪੱਧਰ 'ਤੇ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਉਨ੍ਹਾਂ ਉਦਯੋਗਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਇਨ੍ਹਾਂ ਉੱਭਰ ਰਹੇ ਮੌਕਿਆਂ ਦਾ ਫਾਇਦਾ ਉਠਾਉਣ ਲਈ ਪ੍ਰਤਿਭਾਸ਼ਾਲੀ ਲੋਕਾਂ ਦੀ 'ਪਾਈਪਲਾਈਨ' ਬਣਾਉਣ 'ਤੇ ਧਿਆਨ ਦੇਣ।


ਇਹ ਵੀ ਪੜ੍ਹੋ: ਕੁਲਦੀਪ ਧਾਲੀਵਾਲ ਨੇ ਡੇਅਰੀ ਫਾਰਮਰਾਂ ਨੂੰ ਦਿੱਤਾ ਭਰੋਸਾ, ਜਲਦ ਹੱਲ ਕੀਤੀਆਂ ਜਾਣਗੀਆਂ ਡੇਅਰੀ ਫਾਰਮਰਾਂ ਦੀਆਂ ਜਾਇਜ਼ ਮੰਗਾਂ