ਨਿਊ ਸਾਊਥ ਵੇਲਸ: ਆਸਟਰੇਲੀਆ 'ਚ ਸੈਕਸੂਅਲ ਐਸਾਲਟ ਦੇ ਵਧਦੇ ਮਾਮਲਿਆਂ ਦੇ ਵਿੱਚ ਸੀਨੀਅਰ ਪੁਲਿਸ ਅਧਿਕਾਰੀ ਨੇ ਸੈਕਸੂਅਲ ਕੰਸੈਂਟ ਨੂੰ ਰਿਕਾਰਡ ਕਰਨ ਲਈ ਇੱਕ ਫੋਨ ਐਪਲੀਕੇਸ਼ਨ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਦੇ ਪ੍ਰਪੋਜ਼ਲ ਦੀ ਕਾਫੀ ਆਲੋਚਨਾ ਹੋਈ।
ਨਿਊ ਸਾਊਥ ਵੇਲਸ ਸੂਬੇ ਦੇ ਪੁਲਿਸ ਕਮਿਸ਼ਨਰ ਮਿਕ ਫੁਲਰ ਨੇ ਯੌਨ ਸੋਸ਼ਣ ਦੇ ਮਾਮਲੇ ਵਧਣ 'ਤੇ ਵੀਰਵਾਰ ਇਸ ਦੇ ਹੱਲ ਲਈ ਮੋਬਾਈਲ ਐਪ ਦੇ ਇਸਤੇਮਾਲ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਇਸ ਐਪ ਦੀ ਵਰਤੋਂ ਸੈਕਸ ਤੋਂ ਪਹਿਲਾਂ ਐਗਰੀਮੈਂਟ ਨੂੰ ਡਿਜੀਟਲ ਰੂਪ ਤੋਂ ਰਿਕਾਰਡ ਕਰਨ ਲਈ ਕੀਤੀ ਜਾ ਸਕਦੀ ਹੈ। ਦੱਸ ਦੇਈਏ ਕਿ ਇਸ ਸੂਬੇ 'ਚ ਯੌਨ ਸੋਸ਼ਣ ਦੇ ਮਾਮਲਿਆਂ 'ਚ ਪਿਛਲੇ ਸਾਲ ਦੇ ਮੁਕਾਬਲੇ 10 ਫੀਸਦ ਤੋਂ ਜ਼ਿਆਦਾ ਵਾਧਾ ਹੋਇਆ ਹੈ।
ਮਹਿਲਾਵਾਂ ਖਿਲਾਫ ਅਪਰਾਧ ਰੋਕਣ 'ਚ ਸਿਸਟਮ ਹੋ ਰਿਹਾ ਫੇਲ੍ਹ
ਫੁਲਰ ਨੇ ਕਿਹਾ ਕਿ 'ਤਕਨਾਲੋਜੀ ਸਭ ਕੁਝ ਠੀਕ ਨਹੀਂ ਕਰਦੀ ਪਰ ਇਹ ਇਸ ਸਮੇਂ ਲੋਕਾਂ 'ਚ ਇਸ ਦੀ ਵੱਡੀ ਭੂਮਿਕਾ ਹੈ। ਮੈਂ ਸਿਰਫ ਸੁਝਾਅ ਦੇ ਰਿਹਾ ਹਾਂ, ਕੀ ਇਹ ਹੱਲ ਦਾ ਹਿੱਸਾ ਹੈ?' ਫੁਲਰ ਨੇ ਕਿਹਾ ਕਿ ਆਸਟਰੇਲੀਆ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਸੂਬਿਆਂ 'ਚ ਸੈਕਸੂਅਲ ਐਸਾਲਟ ਦੇ ਮਾਮਲਿਆਂ ਦੀ ਸੰਖਿਆ ਵਧ ਰਹੀ ਹੈ।
ਜਦਕਿ ਪ੍ਰਸੀਕਿਊਸ਼ਨ ਸਕਸੈਸ ਰੇਟ ਸਿਰਫ ਦੋ ਫੀਸਦ ਹੈ। ਰਿਪੋਰਟ ਦਿਖਾਉਂਦੀ ਹੈ ਕਿ ਸਿਸਟਮ ਫੇਲ੍ਹ ਹੋ ਰਿਹਾ ਹੈ। ਉਨ੍ਹਾਂ ਵੀਰਵਾਰ ਏਬੀਸੀ ਰੇਡੀਓ ਸਿਡਨੀ ਨਾਲ ਗੱਲਬਾਤ 'ਚ ਕਿਹਾ ਕਿ ਹਿੰਸਾ, ਵਿਸ਼ੇਸ਼ ਰੂਪ ਤੋਂ ਮਹਿਲਾਵਾਂ ਖਿਲਾਫ ਅਸਲ ਅਪਰਾਧ ਹੈ ਇਸ ਦਾ ਹੱਲ ਲੱਭਣ ਦੀ ਲੋੜ ਹੈ।
ਸੋਸ਼ਲ ਮੀਡੀਆ 'ਤੇ ਆਲੋਚਨਾ ਹੋਈ
ਫੁਲਰ ਤੋਂ ਬਾਅਦ ਕਈ ਲੋਕਾਂ ਨੇ ਇਸ 'ਤੇ ਰੀਐਕਸ਼ਨ ਦਿੱਤਾ। ਨਿਊ ਸਾਊਥ ਵੇਲਸ ਪ੍ਰੀਮੀਅਰ ਗਲੇਡਿਸ ਬੇਰੇਕਿਕਿਲਯਾਨ ਨੇ ਸੈਕਸੂਅਲ ਐਸਾਲਟ ਦੀ ਸਮੱਸਿਆ ਬਾਰੇ ਫੁਲਰ ਨੂੰ ਗੱਲਬਾਤ ਲਈ ਵਧਾਈ ਦਿੱਤੀ। ਪਰ ਐਪ 'ਤੇ ਆਪਣੀ ਰਾਏ ਸਾਂਝੀ ਕਰਨ ਤੋਂ ਇਨਕਰਾ ਕਰ ਦਿੱਤਾ।