Tech Tips: ਆਧੁਨਿਕਤਾ ਦੇ ਇਸ ਦੌਰ ਵਿੱਚ ਲਗਭਗ ਹਰ ਚੀਜ਼ ਇੰਟਰਨੈਟ ਤੇ ਉਪਲਬਧ ਹੁੰਦੀ ਹੈ। ਗੂਗਲ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਸਰਚ ਇੰਜਨ ਹੈ। ਗੂਗਲ 'ਤੇ ਸਰਚ ਕਰਦੇ ਸਮੇਂ ਜਾਣਕਾਰੀਆਂ ਦੀ ਪ੍ਰਮਾਣਿਕਤਾ ਦੀ ਜਾਂਚ ਸਾਨੂੰ ਖੁਦ ਕਰਨੀ ਪੈਂਦੀ ਹੈ। ਪਰ ਗੂਗਲ ਸਰਚ ਦੇ ਦੌਰਾਨ ਸਾਡੇ ਲਈ ਇਹ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਸਾਨੂੰ ਕਿਹੜੀਆਂ ਚੀਜ਼ਾਂ ਸਰਚ ਕਰਨੀਆਂ ਚਾਹੀਦੀਆਂ ਕਿਹੜੀਆਂ ਨਹੀਂ। ਗੂਗਲ ਸਰਚ 'ਤੇ ਤੁਹਾਡੀ ਛੋਟੀ ਜਿਹੀ ਲਾਪਰਵਾਹੀ ਤੁਹਾਨੂੰ ਜੇਲ੍ਹ ਭੇਜ ਸਕਦੀ ਹੈ। ਆਓ ਜਾਣਦੇ ਹਾਂ ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਨੂੰ ਗੂਗਲ 'ਤੇ ਸਰਚ ਕਰਨ ਤੋਂ ਬਚਣਾ ਚਾਹੀਦਾ ਹੈ।



ਪਾਈਰੇਟਿਡ ਫਿਲਮ


ਬਹੁਤ ਸਾਰੇ ਲੋਕ ਮੁਫਤ ਫਿਲਮਾਂ ਜਾਂ ਵੈੱਬ ਸੀਰੀਜ਼ ਦੇਖਣ ਲਈ ਗੂਗਲ 'ਤੇ ਸਰਚ ਕਰਦੇ ਹਨ। ਪਰ ਜੇਕਰ ਤੁਸੀਂ ਨਵੀਆਂ ਫ਼ਿਲਮਾਂ ਨੂੰ ਪਾਈਰੇਟ ਕਰਨ ਦਾ ਕੰਮ ਕਰਦੇ ਹੋ ਜਾਂ ਗੂਗਲ ਸਰਚ ਕਰਦੇ ਹੋ ਤਾਂ ਇਹ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਅਤੇ ਤੁਹਾਨੂੰ ਘੱਟੋ-ਘੱਟ ਤਿੰਨ ਸਾਲ ਦੀ ਜੇਲ੍ਹ ਹੋ ਸਕਦੀ ਹੈ। ਇਸ ਤੋਂ ਇਲਾਵਾ ਤੁਹਾਡੇ 'ਤੇ 10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।



ਚਾਈਲਡ ਕ੍ਰਾਈਮ ਦੇ ਬਾਰੇ ਵਿੱਚ ਨਾ ਕਰੋ ਸਰਚ


ਗੂਗਲ ਚਾਈਲਡ ਪੋਰਨ ਯਾਨੀ ਬੱਚਿਆਂ ਨਾਲ ਜੁੜੇ ਅਸ਼ਲੀਲ ਕੰਟੈਂਟ ਨੂੰ ਵਧਾਵਾ ਨਹੀਂ ਦਿੰਦੇ ਹਨ। ਜੇਕਰ ਤੁਸੀਂ ਇਸ ਨਾਲ ਜੁੜੀ ਜਾਣਕਾਰੀ ਗੂਗਲ 'ਤੇ ਸਰਚ ਕਰਦੇ ਹੋ ਤਾਂ ਇਹ ਵੀ ਅਪਰਾਧ ਦੀ ਸ਼੍ਰੇਣੀ 'ਚ ਆਉਂਦਾ ਹੈ। ਭਾਰਤ ਵਿੱਚ ਇਸ ਸਬੰਧੀ ਸਖ਼ਤ ਕਾਨੂੰਨ ਹੈ। ਇਸ ਵਿੱਚ ਪੋਕਸੋ ਐਕਟ 2012 ਦੀ ਧਾਰਾ 14 ਦੇ ਤਹਿਤ ਚਾਈਲਡ ਪੋਰਨ ਦੇਖਣਾ, ਬਣਾਉਣਾ ਅਤੇ ਸੇਵ ਰੱਖਣਾ ਵੀ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਜੇਕਰ ਤੁਸੀਂ ਇਸ ਮਾਮਲੇ 'ਚ ਫੜੇ ਜਾਂਦੇ ਹੋ ਤਾਂ ਤੁਹਾਡੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਅਪਰਾਧ ਲਈ ਤੁਹਾਨੂੰ 5-7 ਸਾਲ ਦੀ ਜੇਲ੍ਹ ਹੋ ਸਕਦੀ ਹੈ।


ਬੰਬ ਜਾਂ ਹਥਿਆਰ ਬਣਾਉਣ ਦਾ ਤਰੀਕਾ


ਗੂਗਲ 'ਤੇ ਬੰਬ ਜਾਂ ਹਥਿਆਰ ਬਣਾਉਣਾ ਦਾ ਤਰੀਕਾ ਸਿੱਖਣ ਦੀ ਕੋਸ਼ਿਸ਼ ਨਾ ਕਰੋ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਸੁਰੱਖਿਆ ਏਜੰਸੀਆਂ ਦੀ ਰਾਡਾਰ 'ਤੇ ਆ ਜਾਓਗੇ ਅਤੇ ਤੁਹਾਡੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਇੰਨਾ ਹੀ ਨਹੀਂ, ਪ੍ਰੈਸ਼ਰ ਕੂਕਰ ਬੰਬ ਬਣਾਉਣ ਦਾ ਤਰੀਕਾ ਵੀ ਗੂਗਲ ਸਰਚ ਕਰਨਾ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ।


ਗਰਭਪਾਤ ਬਾਰੇ ਨਾ ਕਰੋ ਖੋਜ 


ਕਿਸੇ ਨੂੰ ਕਦੇ ਵੀ ਗੂਗਲ 'ਤੇ ਗਰਭਪਾਤ ਦੇ ਬਾਰੇ ਵਿੱਚ ਖੋਜ ਨਹੀਂ ਕਰਨੀ ਚਾਹੀਦੀ। ਅਜਿਹਾ ਇਸ ਲਈ ਹੈ ਕਿਉਂਕਿ ਭਾਰਤ ਵਿੱਚ ਡਾਕਟਰਾਂ ਦੀ ਇਜਾਜ਼ਤ ਤੋਂ ਬਿਨਾਂ ਗਰਭਪਾਤ ਕਰਵਾਉਣਾ ਗੈਰ-ਕਾਨੂੰਨੀ ਹੈ। ਜੇਕਰ ਤੁਸੀਂ ਇਸ ਬਾਰੇ ਗੂਗਲ ਸਰਚ ਕਰਦੇ ਹੋ ਤਾਂ ਤੁਸੀਂ ਬੁਰੀ ਤਰ੍ਹਾਂ ਫਸ ਸਕਦੇ ਹੋ। ਇਸ ਤੋਂ ਇਲਾਵਾ, ਇਹ ਸੁਰੱਖਿਆ ਦੇ ਨਜ਼ਰੀਏ ਤੋਂ ਵੀ ਸਹੀ ਨਹੀਂ ਹੈ। ਇਸ ਨੂੰ ਕਦੇ ਵੀ ਗੂਗਲ 'ਤੇ ਨਾ ਸਰਚ ਕਰੋ।


ਇਨ੍ਹਾਂ ਚੀਜ਼ਾਂ ਨੂੰ ਬਿਲਕੁਲ ਵੀ ਨਾ ਕਰੋ ਸਰਚ


ਗੂਗਲ 'ਤੇ ਕਿਸੇ ਵੀ ਅਪਰਾਧਿਕ ਗਤੀਵਿਧੀ ਬਾਰੇ ਸਰਚ ਨਾ ਕਰੋ। ਇਸ ਤੋਂ ਇਲਾਵਾ ਬਲਾਤਕਾਰ ਪੀੜਤਾ ਦਾ ਨਾਮ ਸਰਚ ਕਰਨ ਤੋਂ ਬਚੋ।