Baba Siddique Murder Case: ਮਹਾਰਾਸ਼ਟਰ 'ਚ NCP ਨੇਤਾ ਬਾਬਾ ਸਿੱਦੀਕੀ ਦੇ ਕਤਲ ਨੂੰ ਲੈ ਕੇ ਇਕ ਤੋਂ ਬਾਅਦ ਇਕ ਵੱਡੇ ਖੁਲਾਸੇ ਹੋ ਰਹੇ ਹਨ। ਮੁੰਬਈ ਪੁਲਿਸ ਕਾਤਲਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਇੰਸਟਾਗ੍ਰਾਮ ਅਤੇ ਸਨੈਪਚੈਟ ਰਾਹੀਂ ਆਪਸ ਵਿੱਚ ਗੱਲ ਕਰਦੇ ਸਨ ਅਤੇ ਕਤਲ ਦੀ ਯੋਜਨਾ ਬਣਾਉਂਦੇ ਸਨ। ਕਾਤਲਾਂ ਨੇ ਇੰਸਟਾਗ੍ਰਾਮ ਅਤੇ ਸਨੈਪਚੈਟ ਦੇ ਵਿਸ਼ੇਸ਼ ਫੀਚਰਸ ਦੀ ਵਰਤੋਂ ਕਰਕੇ ਇੱਕ ਦੂਜੇ ਨਾਲ ਗੱਲ ਕੀਤੀ, ਤਾਂ ਜੋ ਕੋਈ ਵੀ ਗੱਲਬਾਤ ਦਾ ਡਾਟਾ ਆਸਾਨੀ ਨਾਲ ਪ੍ਰਾਪਤ ਨਾ ਕਰ ਸਕੇ।


ਇਹ ਵੀ ਪੜ੍ਹੋ: ਪੰਜਾਬ ਦੇ ਸਾਰੇ ਟੋਲ ਪਲਾਜ਼ਾ ਹੋਣਗੇ ਫ੍ਰੀ, ਭਾਜਪਾ ਅਤੇ AAP ਆਗੂਆਂ ਦੇ ਘਰ ਦੇ ਬਾਹਰ ਦੇਣਗੇ ਧਰਨਾ, BKU ਉਗਰਾਹਾਂ ਦਾ ਵੱਡਾ ਫੈਸਲਾ


ਦਰਅਸਲ, ਇੰਸਟਾਗ੍ਰਾਮ ਅਤੇ ਸਨੈਪਚੈਟ ਸਮੇਤ ਕਈ ਮੈਸੇਜਿੰਗ ਐਪਸ 'ਤੇ ਸੰਦੇਸ਼ ਭੇਜਣ ਤੋਂ ਬਾਅਦ, ਲੋਕ ਇਸਨੂੰ ਆਸਾਨੀ ਨਾਲ ਐਡਿਟ ਜਾਂ ਡਿਲੀਟ ਕਰ ਸਕਦੇ ਹਨ। 'Delete for Everyone' ਆਪਸ਼ਨ ਦੀ ਮਦਦ ਨਾਲ ਲੋਕ ਕਿਸੇ ਵੀ ਮੈਸੇਜ ਨੂੰ ਹਮੇਸ਼ਾ ਲਈ ਡਿਲੀਟ ਕਰ ਸਕਦੇ ਹਨ। ਅਜਿਹੇ 'ਚ ਇਸ ਮੈਸੇਜ ਨੂੰ ਪੜ੍ਹਨ ਅਤੇ ਭੇਜਣ ਦੀ ਹਿਸਟਰੀ 'ਚੋਂ ਡਿਲੀਟ ਕਰ ਦਿੱਤਾ ਜਾਂਦਾ ਹੈ। ਆਮ ਤੌਰ 'ਤੇ ਇਸਦੀ ਵਰਤੋਂ ਗਲਤ ਸੰਦੇਸ਼ ਭੇਜਣ ਜਾਂ ਮੈਸੇਜ ਵਿੱਚ ਐਰਰ ਹੋਣ 'ਤੇ ਕੀਤੀ ਜਾਂਦੀ ਹੈ। ਪਰ ਬਾਬਾ ਸਿੱਦੀਕੀ ਦੇ ਕਾਤਲਾਂ ਨੇ ਇਸ ਫੀਚਰ ਦਾ ਗਲਤ ਇਸਤੇਮਾਲ ਕੀਤਾ ਅਤੇ ਹੱਤਿਆ ਦੀ ਪੂਰੀ ਸਾਜਿਸ਼ ਕੀਤੀ।


 


ਤੁਹਾਨੂੰ ਦੱਸ ਦਈਏ ਕਿ ਇੰਸਟਾਗ੍ਰਾਮ ਅਤੇ ਸਨੈਪਚੈਟ ਤੋਂ ਇਲਾਵਾ ਇਹ ਸਹੂਲਤ ਫੇਸਬੁੱਕ ਅਤੇ ਵਟਸਐਪ 'ਤੇ ਵੀ ਮਿਲਦੀ ਹੈ। ਆਮਤੌਰ 'ਤੇ ਇਸ ਦੀ ਵਰਤੋਂ ਕਾਫੀ ਬਿਹਤਰ ਮੰਨੀ ਜਾਂਦੀ ਹੈ ਪਰ ਕ੍ਰਾਈਮ ਵਿੱਚ ਇਸ ਫੀਚਰ ਦੀ ਵਰਤੋਂ ਕਰਨ ਦਾ ਪਹਿਲੀ ਵਾਰ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇਹ ਫੀਚਰ ਉਦੋਂ ਲਿਆਂਦਾ ਗਿਆ ਸੀ, ਜਦੋਂ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਗਲਤੀ ਨਾਲ ਮੈਸੇਜ ਭੇਜਣ ਤੋਂ ਬਾਅਦ ਉਸ ਨੂੰ ਵਾਪਸ ਨਹੀਂ ਲੈ ਸਕਦੇ। ਇਸ ਸਥਿਤੀ ਵਿੱਚ ਲੋਕਾਂ ਨੂੰ ਕਈ ਵਾਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯੂਜ਼ਰਸ ਦੀ ਪਰੇਸ਼ਾਨੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੇਟਾ ਅਤੇ ਹੋਰ ਮੈਸੇਜਿੰਗ ਐਪਸ ਨੇ ਫੀਚਰ ਵਿੱਚ ਬਦਲਾਅ ਕੀਤਾ ਸੀ। 



ਇਹ ਵੀ ਪੜ੍ਹੋ: ਕਾਂਗਰਸ ਹਾਈਕਮਾਂਡ ਦਾ ਵੱਡਾ ਫੈਸਲਾ ! ਉਮਰ ਅਬਦੁੱਲਾ ਸਰਕਾਰ 'ਚ ਸ਼ਾਮਲ ਨਹੀਂ ਹੋਵੇਗੀ ਕਾਂਗਰਸ, ਸਾਹਮਣੇ ਆਈ ਵੱਡੀ ਵਜ੍ਹਾ