ਬਾਬਾ ਵੇਂਗਾ, ਜਿਨ੍ਹਾਂ ਦੀਆਂ ਭਵਿੱਖਬਾਣੀਆਂ ਅੱਜ ਵੀ ਲੋਕਾਂ ਨੂੰ ਸੋਚਣ 'ਤੇ ਮਜਬੂਰ ਕਰਦੀਆਂ ਹਨ, ਉਨ੍ਹਾਂ ਨੇ ਸਾਲਾਂ ਪਹਿਲਾਂ ਇੱਕ ਅਜਿਹੀ ਤਕਨਾਲੋਜੀ ਬਾਰੇ ਚੇਤਾਵਨੀ ਦਿੱਤੀ ਸੀ ਜੋ ਅੱਜ ਲਗਭਗ ਹਰ ਇਨਸਾਨ ਦੀ ਜੇਬ ਵਿੱਚ ਮੌਜੂਦ ਹੈ—ਸਮਾਰਟਫ਼ੋਨ। ਉਨ੍ਹਾਂ ਨੇ ਕਿਹਾ ਸੀ ਕਿ ਇੱਕ ਸਮਾਂ ਆਵੇਗਾ ਜਦੋਂ ਲੋਕ ਇਨ੍ਹਾਂ ਛੋਟੇ-ਛੋਟੇ ਇਲੈਕਟ੍ਰਾਨਿਕ ਯੰਤਰਾਂ 'ਤੇ ਇਸ ਕਦਰ ਨਿਰਭਰ ਹੋ ਜਾਣਗੇ ਕਿ ਇਹ ਇਨਸਾਨੀ ਵਿਵਹਾਰ, ਸੋਚਣ ਦੀ ਸਮਰਥਾ ਅਤੇ ਮਾਨਸਿਕ ਸਿਹਤ ਨੂੰ ਗੰਭੀਰ ਢੰਗ ਨਾਲ ਪ੍ਰਭਾਵਿਤ ਕਰਨਗੇ।

ਅੱਜ ਦੇ ਸਮੇਂ 'ਚ ਜਦੋਂ ਅਸੀਂ ਆਪਣੇ ਆਲੇ-ਦੁਆਲੇ ਨਜ਼ਰ ਮਾਰਦੇ ਹਾਂ, ਤਾਂ ਇਹ ਗੱਲ ਸਾਫ਼ ਨਜ਼ਰ ਆਉਂਦੀ ਹੈ ਕਿ ਉਨ੍ਹਾਂ ਦੀਆਂ ਗੱਲਾਂ 'ਚ ਕਿੰਨਾ ਸੱਚ ਸੀ। ਖ਼ਾਸ ਕਰਕੇ ਬੱਚਿਆਂ ਅਤੇ ਕਿਸ਼ੋਰ ਨੌਜਵਾਨਾਂ ਦੀ ਜ਼ਿੰਦਗੀ ਵਿੱਚ ਸਮਾਰਟਫ਼ੋਨ ਹੁਣ ਸਿਰਫ਼ ਇੱਕ ਲੋੜ ਨਹੀਂ, ਸਗੋਂ ਇੱਕ ਆਦਤ ਬਣ ਚੁੱਕਾ ਹੈ।

ਬੱਚਿਆਂ ਦੀ ਨੀਂਦ 'ਤੇ ਅਸਰ

ਭਾਰਤ ਦੇ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਆਯੋਗ ਵੱਲੋਂ ਕੀਤੇ ਗਏ ਹਾਲੀਆ ਅਧਿਐਨ 'ਚ ਪਤਾ ਲੱਗਿਆ ਹੈ ਕਿ ਲਗਭਗ 24% ਬੱਚੇ ਸੌਣ ਤੋਂ ਠੀਕ ਪਹਿਲਾਂ ਤੱਕ ਮੋਬਾਈਲ ਦੀ ਵਰਤੋਂ ਕਰਦੇ ਹਨ। ਇਸ ਦਾ ਸਿੱਧਾ ਅਸਰ ਉਨ੍ਹਾਂ ਦੀ ਨੀਂਦ 'ਤੇ ਪੈ ਰਿਹਾ ਹੈ। ਪੂਰੀ ਨੀਂਦ ਨਾ ਹੋਣ ਕਾਰਨ ਬੱਚੇ ਸਾਰਾ ਦਿਨ ਥਕਾਵਟ, ਚਿੜਚਿੜਾਪਣ ਅਤੇ ਧਿਆਨ ਦੀ ਘਾਟ ਵਰਗੀਆਂ ਸਮੱਸਿਆਵਾਂ ਨਾਲ ਜੂਝਦੇ ਹਨ।

ਵਧਦੀ ਚਿੰਤਾ ਅਤੇ ਉਦਾਸੀ

ਸਮਾਰਟਫੋਨ ਦੀ ਲਤ ਨਾ ਸਿਰਫ਼ ਨੀਂਦ 'ਤੇ ਅਸਰ ਪਾ ਰਹੀ ਹੈ, ਸਗੋਂ ਇਹ ਬੱਚਿਆਂ ਵਿੱਚ ਮਾਨਸਿਕ ਸਮੱਸਿਆਵਾਂ ਨੂੰ ਵੀ ਵਧਾ ਰਹੀ ਹੈ। ਸਕਰੀਨ 'ਤੇ ਘੰਟਿਆਂ ਬਿਤਾਉਣ ਨਾਲ ਨਾ ਸਿਰਫ਼ ਅੱਖਾਂ ਅਤੇ ਸਰੀਰ ਨੂੰ ਨੁਕਸਾਨ ਹੋ ਰਿਹਾ ਹੈ, ਬਲਕਿ ਇਸ ਕਾਰਨ ਬੱਚਿਆਂ ਵਿੱਚ ਚਿੰਤਾ (ਐਂਜਾਇਟੀ), ਉਦਾਸੀ (ਡਿਪ੍ਰੈਸ਼ਨ) ਅਤੇ ਅਕੇਲਾਪਣ ਦੀ ਭਾਵਨਾ ਵੀ ਵੱਧ ਰਹੀ ਹੈ।

ਧਿਆਨ ਅਤੇ ਯਾਦਦਾਸ਼ਤ ਹੋ ਰਹੀ ਕਮਜ਼ੋਰ

ਬਾਬਾ ਵੇਂਗਾ ਨੇ ਜਿਸ ਖਤਰੇ ਦੀ ਚੇਤਾਵਨੀ ਦਿੱਤੀ ਸੀ, ਉਹ ਅੱਜ ਸਾਡੇ ਸਾਹਮਣੇ ਖੜਾ ਹੈ। ਬੱਚਿਆਂ ਦਾ ਧਿਆਨ ਵਾਰ-ਵਾਰ ਭਟਕਦਾ ਹੈ, ਉਹ ਕਿਸੇ ਇੱਕ ਕੰਮ 'ਤੇ ਧਿਆਨ ਕੇਂਦਰਿਤ ਨਹੀਂ ਕਰ ਪਾਉਂਦੇ। ਇਸ ਕਾਰਨ ਨਾ ਸਿਰਫ਼ ਉਨ੍ਹਾਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ, ਸਗੋਂ ਉਹਨਾਂ ਦੀ ਸਮੱਸਿਆ ਹੱਲ ਕਰਨ ਦੀ ਸਮਰੱਥਾ ਵੀ ਕਮਜ਼ੋਰ ਹੋ ਰਹੀ ਹੈ।

ਟੈਕਨੋਲੋਜੀ – ਵਰਦਾਨ ਜਾਂ ਸ਼ਾਪ?

ਸਮਾਰਟਫੋਨ ਇਨਸਾਨ ਨੇ ਆਪਣੀ ਸੁਵਿਧਾ ਲਈ ਬਣਾਇਆ ਸੀ, ਪਰ ਅੱਜ ਇਹ ਉਪਕਰਨ ਇੱਕ ਅਜਿਹੇ ਨਸ਼ੇ ਵਾਂਗ ਬਣ ਗਿਆ ਹੈ ਜੋ ਹੌਲੇ-ਹੌਲੇ ਹਰ ਉਮਰ ਦੇ ਲੋਕਾਂ ਨੂੰ ਮਾਨਸਿਕ, ਸਰੀਰਕ ਅਤੇ ਸਮਾਜਿਕ ਤੌਰ 'ਤੇ ਕਮਜ਼ੋਰ ਕਰ ਰਿਹਾ ਹੈ।

ਬਾਬਾ ਵੇਂਗਾ ਦੀ ਭਵਿੱਖਬਾਣੀ ਇੱਕ ਚੇਤਾਵਨੀ ਸੀ, ਜਿਸ ਨੂੰ ਹੁਣ ਅਣਡਿੱਠਾ ਕਰਨਾ ਔਖਾ ਹੋ ਗਿਆ ਹੈ। ਜੇਕਰ ਅਸੀਂ ਸਮੇਂ 'ਤੇ ਇਸ ਦਾ ਸੰਤੁਲਿਤ ਇਸਤੇਮਾਲ ਕਰਨਾ ਨਾ ਸਿੱਖਿਆ, ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।

ਹੱਲ ਕੀ ਹੈ?

  • ਬੱਚਿਆਂ ਵੱਲੋਂ ਸਮਾਰਟਫੋਨ ਦੀ ਵਰਤੋਂ ਨੂੰ ਸੀਮਤ ਕੀਤਾ ਜਾਵੇ।
  • ਸੌਣ ਤੋਂ ਘੰਟਾ ਪਹਿਲਾਂ ਮੋਬਾਈਲ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇ।
  • ਬੱਚਿਆਂ ਨੂੰ ਖੇਡਣ, ਗੱਲਬਾਤ ਕਰਨ ਅਤੇ ਬਾਹਰ ਸਮਾਂ ਬਿਤਾਉਣ ਦੀ ਆਦਤ ਪਾਈ ਜਾਵੇ।
  • ਹੁਣ ਸਮਾਂ ਆ ਗਿਆ ਹੈ ਕਿ ਅਸੀਂ ਤਕਨਾਲੋਜੀ ਦੇ ਗੁਲਾਮ ਬਣਨ ਦੀ ਥਾਂ, ਉਸ ਨੂੰ ਆਪਣੇ ਨਿਯੰਤਰਣ 'ਚ ਲਿਆਈਏ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦ ਇੱਕ ਛੋਟੀ ਜਿਹੀ ਸਕਰੀਨ ਸਾਡੀ ਸੋਚ, ਸਿਹਤ ਅਤੇ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾ ਦੇਵੇਗੀ।