ਨਵੀਂ ਦਿੱਲੀ: ਰੈੱਡਮੀ ਨੋਟ 10 ਪ੍ਰੋ (Redmi Note 10 Pro) ਅਤੇ ਰੈੱਡਮੀ ਨੋਟ 10 ਪ੍ਰੋ ਮੈਕਸ (Redmi Note 10 Pro Max) ਦਾ ਬੇਸ ਸਟੋਰੇਜ ਵਿਕਲਪ ਬੰਦ ਕਰ ਦਿੱਤਾ ਗਿਆ ਹੈ। ਦੋਵਾਂ ਸਮਾਰਟਫੋਨਜ਼ ਦਾ ਬੇਸ ਸਟੋਰੇਜ (6GB + 64GB) ਹੁਣ ਕੰਪਨੀ ਦੀ ਵੈਬਸਾਈਟ Mi.com ਤੇ Amazon.in 'ਤੇ ਦਿਖਾਈ ਨਹੀਂ ਦੇ ਰਿਹਾ। ਦੋਵੇਂ ਥਾਵਾਂ ਦੀ ਅਣਹੋਂਦ ਇਹ ਦਰਸਾਉਂਦੀ ਹੈ ਕਿ ਕੰਪਨੀ ਨੇ ਇਨ੍ਹਾਂ ਦੋਵੇਂ ਸਮਾਰਟ ਫੋਨਾਂ ਦੇ ਬੇਸ ਸਟੋਰੇਜ ਮਾਡਲ ਨੂੰ ਭਾਰਤੀ ਬਾਜ਼ਾਰ ਵਿੱਚ ਵੇਚਣਾ ਬੰਦ ਕਰ ਦਿੱਤਾ ਹੈ।

 

ਇਹ ਬਿਲਕੁਲ ਉਸ ਸਮੇਂ ਹੋਇਆ ਹੈ ਜਦੋਂ ਕੰਪਨੀ ਨੇ ਰੈਡਮੀ 10 ਨੂੰ ਲਾਂਚ ਕਰਨ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਸ਼ਾਓਮੀ (Xiaomi) ਨੇ ਅਧਿਕਾਰਤ ਤੌਰ 'ਤੇ ਰੈਡਮੀ 10 (Redmi 10) ਦੇ ਲਾਂਚ ਦੇ ਸੰਕੇਤ ਦਿੱਤੇ ਹਨ। ਹਾਲਾਂਕਿ ਇਸ ਦੇ ਲਾਂਚ ਲਈ ਅਜੇ ਕੋਈ ਤੈਅ ਤਾਰੀਖ ਨਹੀਂ ਦਿੱਤੀ ਗਈ ਹੈ।

 

Mi.com ਦੀ ਵੈਬਸਾਈਟ 'ਤੇ Redmi Note 10 Pro ਤੇ Redmi Note 10 Pro Max 6GB + 64GB ਸਟੋਰੇਜ ਦੇ ਨਾਲ ਗਾਇਬ ਨਜ਼ਰ ਆਏ। ਕੰਪਨੀ ਦੀ ਆਪਣੀ ਵੈਬਸਾਈਟ ਤੋਂ ਇਲਾਵਾ, ਇਸ Configuration ਦੇ ਇਹ ਦੋਵੇਂ ਮੋਬਾਈਲ ਵੀ ਐਮੇਜ਼ੌਨ ਦੀ ਵੈਬਸਾਈਟ ਤੋਂ ਗਾਇਬ ਸਨ। ਹੁਣ ਦੋਵੇਂ ਵੈਬਸਾਈਟਾਂ ਇਸ ਸਮਾਰਟਫੋਨ ਦੀ ਇਸ ਕਨਫ਼ਿਗਰੇਸ਼ਨ ਦੀ ਸੂਚੀ ਨਹੀਂ ਬਣਾਉਂਦੀਆਂ।

 

ਜਦੋਂ ਕਿ ਰੈਡਮੀ ਨੋਟ 10 ਪ੍ਰੋ ਮੈਕਸ (Redmi Note 10 Pro) ਦਾ 6 ਜੀਬੀ + 128 ਜੀਬੀ ਸਟੋਰੇਜ ਤੇ 8 ਜੀਬੀ + 128 ਜੀਬੀ ਸਟੋਰੇਜ ਸਮਾਰਟਫੋਨ ਦੋਵੇਂ ਵੈਬਸਾਈਟਾਂ ਤੇ ਉਪਲਬਧ ਹਨ। ਉਨ੍ਹਾਂ ਦੀ ਸਟੋਰੇਜ ਅਤੇ ਕਨਫ਼ਿਗਰੇਸ਼ਨ ਅਨੁਸਾਰ, ਵੈਬਸਾਈਟ 'ਤੇ ਉਨ੍ਹਾਂ ਦੀ ਕੀਮਤ ਕ੍ਰਮਵਾਰ 19,999 ਰੁਪਏ ਅਤੇ 21,999 ਰੁਪਏ ਹੈ। ਇਹ ਸਮਾਰਟਫੋਨ ਗਲੇਸ਼ੀਅਲ ਬਲੂ, ਡਾਰਕ ਨਾਈਟ, ਵਿੰਟੇਜ ਕਾਂਸੀ ਰੰਗਾਂ ਵਿੱਚ ਉਪਲਬਧ ਹੈ।

 

ਦੂਜੇ ਪਾਸੇ, Redmi Note 10 Pro ਦੋਵੇਂ ਵੈਬਸਾਈਟਾਂ ਤੇ 6GB + 128GB ਸਟੋਰੇਜ ਅਤੇ 8GB + 128GB ਸਟੋਰੇਜ ਵਿਕਲਪਾਂ ਵਿੱਚ ਉਪਲਬਧ ਹੈ। ਉਨ੍ਹਾਂ ਦੀ ਸਟੋਰੇਜ ਤੇ ਕਨਫ਼ਿਗਰੇਸ਼ਨ ਅਨੁਸਾਰ, ਵੈਬਸਾਈਟ 'ਤੇ ਉਨ੍ਹਾਂ ਦੀ ਕੀਮਤ ਕ੍ਰਮਵਾਰ 17,999 ਰੁਪਏ ਤੇ 18,999 ਰੁਪਏ ਹੈ।

 

ਫਿਲਹਾਲ ਕੰਪਨੀ ਨੇ ਇਨ੍ਹਾਂ ਦੋਵਾਂ ਸਮਾਰਟਫੋਨਜ਼ ਦੇ ਬੰਦ ਹੋਣ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ ਪਰ ਜਿਸ ਤਰ੍ਹਾਂ ਦੋਵਾਂ ਫੋਨਾਂ ਦੇ ਬੇਸ ਮਾਡਲ ਗਾਇਬ ਹਨ, ਅਜਿਹਾ ਲਗਦਾ ਹੈ ਕਿ ਕੰਪਨੀ ਨੇ ਇਸ ਨੂੰ ਬੰਦ ਕਰ ਦਿੱਤਾ ਹੈ।