AC Care Tips for cooling: ਗਰਮੀ ਦੇ ਮੌਸਮ ਵਿੱਚ ਏਸੀ ਵੱਡੀ ਲੋੜ ਬਣ ਜਾਂਦਾ ਹੈ। ਇਸ ਤੋਂ ਅੱਗੇ ਇਸ ਬਰਸਾਤ ਦੇ ਮੌਸਮ ਵਿੱਚ ਕੂਲਰ ਏਸੀ ਵਾਂਗ ਕੰਮ ਨਹੀਂ ਕਰਦੇ। ਵੱਡੇ ਸ਼ਹਿਰਾਂ 'ਚ ਹੁਣ ਲਗਪਗ ਹਰ ਕਿਸੇ ਦੇ ਘਰ 'ਚ ਏਸੀ ਹੈ ਪਰ ਜੇਕਰ AC ਬਾਰੇ ਕੁਝ ਗੱਲਾਂ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਨਾ ਸਿਰਫ ਕੂਲਿੰਗ ਘੱਟ ਹੋ ਜਾਂਦੀ ਹੈ, ਸਗੋਂ ਏਅਰ ਕੰਡੀਸ਼ਨਰ 'ਚ ਖਰਾਬੀ ਦਾ ਵੀ ਖਤਰਾ ਰਹਿੰਦਾ ਹੈ।
ਦਰਅਸਲ ਏਸੀ ਨੂੰ ਸਹੀ ਢੰਗ ਨਾਲ ਚਲਾਉਣ ਲਈ ਇਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਜੇਕਰ ਤੁਹਾਡੇ ਘਰ 'ਚ ਵੀ ਏਸੀ ਲੱਗਾ ਹੈ ਤਾਂ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਇਨ੍ਹਾਂ ਗੱਲਾਂ ਦਾ ਖਿਆਲ ਰੱਖ ਕੇ ਨਾ ਸਿਰਫ ਤੁਸੀਂ ਏਸੀ ਦੀ ਸੰਭਾਲ ਕਰ ਸਕੋਗੇ, ਸਗੋਂ ਹੋਰ ਨੁਕਸਾਨ ਤੋਂ ਵੀ ਬਚ ਪਾਓਗੇ। ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ।
ਦੱਸ ਦਈਏ ਕਿ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਕੋਈ ਵੀ ਇਲੈਕਟ੍ਰਾਨਿਕ ਜਾਂ ਉਪਕਰਣ ਜੋ ਗਰਮੀ ਪੈਦਾ ਕਰਦਾ ਹੈ, ਏਸੀ ਦੇ ਨੇੜੇ ਨਹੀਂ ਲਗਾਇਆ ਜਾਣਾ ਚਾਹੀਦਾ। ਕੋਈ ਵੀ ਤਾਪ ਪੈਦਾ ਕਰਨ ਵਾਲਾ ਤੇ ਪਾਵਰ ਕਨਵਰਟ ਕਰਨ ਵਾਲਾ ਯੰਤਰ ਜਿਵੇਂ ਕਿ LED ਟੀਵੀ ਤੇ ਕੰਪਿਊਟਰ AC ਦੇ ਨੇੜੇ ਨਾ ਲਗਾਓ। AC ਦੇ ਆਸ-ਪਾਸ ਟੀਵੀ ਵਰਗੇ ਉਪਕਰਨਾਂ ਦੀ ਮੌਜੂਦਗੀ ਕਾਰਨ ਏਅਰ ਕੰਡੀਸ਼ਨਰ ਸਿਸਟਮ ਦੀ ਕਾਰਗੁਜ਼ਾਰੀ ਵਿਗੜ ਸਕਦੀ ਹੈ। ਇਸ ਦੇ ਨਾਲ ਹੀ ਇਸ ਦੇ ਅੰਦਰਲੇ ਤੇ ਬਾਹਰਲੇ ਦੋਵਾਂ ਯੂਨਿਟਾਂ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।
ਇਹ ਵੀ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੇਕਰ ਖਿੜਕੀਆਂ ਜਾਂ ਬਾਹਰਲੇ ਦਰਵਾਜ਼ੇ ਖੁੱਲ੍ਹੇ ਹੋਣ ਤਾਂ ਏਅਰ ਕੰਡੀਸ਼ਨਰ ਨਹੀਂ ਚਲਾਉਣਾ ਚਾਹੀਦਾ। ਬਰਸਾਤ ਦੇ ਮੌਸਮ ਵਿੱਚ ਇੱਕ ਹੋਰ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਏਸੀ ਫਿਲਟਰ ਨੂੰ ਘੱਟੋ-ਘੱਟ ਦੋ ਹਫ਼ਤਿਆਂ ਵਿੱਚ ਸਾਫ਼ ਕਰ ਲੈਣਾ ਚਾਹੀਦਾ ਹੈ।
ਦਰਅਸਲ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਡੇ ਫਿਲਟਰ 'ਤੇ ਧੂੜ ਦੀ ਮੋਟੀ ਪਰਤ ਜਮ੍ਹਾ ਹੋ ਜਾਵੇਗੀ। ਇਸ ਕਾਰਨ ਇਹ ਨਿਰਧਾਰਤ ਤਾਪਮਾਨ ਤੱਕ ਨਹੀਂ ਪਹੁੰਚ ਸਕੇਗਾ ਤੇ ਕੰਪ੍ਰੈਸਰ 'ਤੇ ਬਹੁਤ ਜ਼ਿਆਦਾ ਲੋਡ ਹੋਵੇਗਾ। ਇਸ ਦੇ ਨਾਲ ਹੀ ਇਹ ਵੀ ਜਾਣ ਲਵੋ ਕਿ ਇਸ ਨਾਲ ਕੰਪ੍ਰੈਸਰ ਨੂੰ ਜ਼ਿਆਦਾ ਮਿਹਨਤ ਕਰਨੀ ਪਵੇਗੀ। ਇਸ ਨਾਲ ਬਿਜਲੀ ਬਿੱਲ ਵੀ ਜ਼ਿਆਦਾ ਆਏਗਾ।