Google Drive: ਜੇਕਰ ਤੁਸੀਂ ਆਪਣੇ ਡਾਟਾ ਨੂੰ ਸੁਰੱਖਿਅਤ ਰੱਖਣ ਲਈ ਗੂਗਲ ਡਰਾਈਵ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਇਸ ਖ਼ਬਰ ਨੂੰ ਧਿਆਨ ਨਾਲ ਪੜ੍ਹ ਲੈਣਾ ਚਾਹੀਦਾ ਹੈ, ਕਿਉਂਕਿ ਗੂਗਲ ਡਰਾਈਵ ਨਾਲ ਸਬੰਧਤ ਮਹੱਤਵਪੂਰਨ ਨਿਯਮ 2 ਜਨਵਰੀ, 2024 ਤੋਂ ਬਦਲਣ ਜਾ ਰਹੇ ਹਨ ਅਤੇ ਇਸ ਦਾ ਐਲਾਨ ਗੂਗਲ ਨੇ ਕੀਤਾ ਹੈ।


ਦਰਅਸਲ ਗੂਗਲ ਨੇ ਐਲਾਨ ਕੀਤਾ ਹੈ ਕਿ 2 ਜਨਵਰੀ 2024 ਤੋਂ ਫਾਈਲਾਂ ਨੂੰ ਡਾਊਨਲੋਡ ਕਰਨ ਲਈ ਥਰਡ ਪਾਰਟੀ ਕੁਕੀਜ਼ ਦੀ ਜ਼ਰੂਰਤ ਖਤਮ ਹੋ ਜਾਵੇਗੀ। ਇਸ ਨਿਯਮ ਦੇ ਲਾਗੂ ਹੋਣ ਨਾਲ ਉਨ੍ਹਾਂ ਉਪਭੋਗਤਾਵਾਂ ਨੂੰ ਕਾਫ਼ੀ ਰਾਹਤ ਮਿਲੇਗੀ ਜੋ ਨਿੱਜਤਾ ਨੂੰ ਲੈ ਕੇ ਚਿੰਤਤ ਹਨ। ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਗੂਗਲ ਡਰਾਈਵ 'ਤੇ ਡਾਟਾ ਸੇਵ ਕਰਨ ਲਈ ਥਰਡ ਪਾਰਟੀ ਕੁਕੀਜ਼ ਦੀ ਲੋੜ ਹੁੰਦੀ ਸੀ, ਜਿਸ ਦੀ ਵਰਤੋਂ ਬ੍ਰਾਊਜ਼ਿੰਗ ਐਕਟੀਵਿਟੀ ਨੂੰ ਟ੍ਰੈਕ ਕਰਨ ਲਈ ਕੀਤੀ ਜਾਂਦੀ ਸੀ।


ਇਹ ਵੀ ਪੜ੍ਹੋ: Best Smartphones Under 10000: 10 ਹਜ਼ਾਰ ਰੁਪਏ ਤੋਂ ਘੱਟ 'ਚ ਖਰੀਦੋ ਇਹ ਧਮਾਕੇਦਾਰ ਸਮਾਰਟਫ਼ੋਨ, Samsung- Realme ਲਿਸਟ 'ਚ ਸ਼ਾਮਿਲ


ਥਰਡ ਪਾਰਟੀ ਕੁਕੀਜ਼ ਨੂੰ ਕਰੇਗਾ ਡਿਸੇਬਲ


ਜੇਕਰ ਤੁਹਾਡੇ ਕੋਲ ਸਪੈਸੇਫਿਕ ਵਰਕਫਲੋ ਹੈ, ਜੋ ਡਰਾਈਵ ਦੇ ਡਾਊਨਲੋਡ URL 'ਤੇ ਨਿਰਭਰ ਕਰਦਾ ਹੈ ਜਾਂ ਕਿਸੇ ਐਪ ਦੀ ਵਰਤੋਂ ਕਰਦੇ ਹੋ ਤਾਂ ਇਹ ਡਰਾਈਵ ਦੇ ਡਾਊਨਲੋਡ URL 'ਤੇ ਨਿਰਭਰ ਕਰਦਾ ਹੈ, ਤਾਂ ਤੁਹਾਨੂੰ 2 ਜਨਵਰੀ ਤੱਕ ਡਰਾਈਵ ਅਤੇ ਡੌਕਸ ਪਬਲਿਸ਼ਿੰਗ ਫਲੋ 'ਤੇ ਸਵਿਚ ਕਰਨਾ ਹੋਵੇਗਾ। ਇਹ ਬਦਲਾਅ ਉਦੋਂ ਆਇਆ ਹੈ ਜਦੋਂ ਗੂਗਲ ਪ੍ਰਾਈਵੇਸੀ ਨੂੰ ਵਧਾਉਣ ਲਈ ਮੋਜ਼ੀਲਾ ਅਤੇ ਐਪਲ ਦੀ ਇਦਾਂ ਦੀ ਕਾਰਵਾਈ ਤੋਂ ਬਾਅਦ ਗੂਗਲ ਆਪਣੇ ਕ੍ਰੋਮ ਬ੍ਰਾਊਜ਼ਰ ਵਿੱਚ ਡਿਫੌਲਟ ਰੂਪ 'ਚ ਥਰਡ ਪਾਰਟੀ ਕੂਕੀਜ਼ ਨੂੰ ਡਿਸੇਬਲ ਕਰਨ ਦੀ ਤਿਆਰੀ ਕਰ ਰਿਹਾ ਹੈ।


ਗੂਗਲ ਨੇ ਕਿਹਾ, 'ਥਰਡ-ਪਾਰਟੀ ਕੂਕੀਜ਼ ਦੀ ਲੋੜ ਤੋਂ ਬਿਨਾਂ, ਡਾਉਨਲੋਡ ਸਰਵਿਸ ਡਰਾਈਵ ਯੂਜ਼ਰਸ ਲਈ ਉਪਯੋਗਤਾ, ਸੁਰੱਖਿਆ ਅਤੇ ਪ੍ਰਾਈਵੇਸੀ ਨੂੰ ਬਿਹਤਰ ਬਣਾਉਣ ਲਈ ਕੰਮ ਕਰੇਗੀ।' ਕੰਪਨੀ ਨੇ ਕਿਹਾ, 'ਵਰਕਸਪੇਸ ਫਾਈਲਾਂ (ਗੂਗਲ ਡੌਕਸ, ਸ਼ੀਟਸ, ਸਲਾਈਡਜ਼ ਅਤੇ ਫਾਰਮ ਫਾਈਲ ਟਾਈਪ) ਲਈ ਫਾਈਲ ਦੇ GoogleDocs ਪਲਬਲੀਸ਼ਿੰਗ URL ਦੀ ਵਰਤੋਂ ਕਰੋ।' ਇਹ ਤਬਦੀਲੀ ਸਾਰੇ Google Workspace, ਗਾਹਕਾਂ ਅਤੇ ਨਿੱਜੀ Google ਖਾਤਿਆਂ ਵਾਲੇ ਵਰਤੋਂਕਾਰਾਂ ਨੂੰ ਪ੍ਰਭਾਵਿਤ ਕਰਦੀ ਹੈ।


ਜੂਨ 'ਚ ਕੀਤਾ ਗਿਆ ਸੀ ਐਲਾਨ


ਜੂਨ ਵਿੱਚ ਕੰਪਨੀ ਨੇ ਵਿੰਡੋਜ਼ 8, ਵਿੰਡੋਜ਼ 8.1, ਵਿੰਡੋਜ਼ ਸਰਵਰ 2012 ਅਤੇ ਵਿੰਡੋਜ਼ ਦੇ ਸਾਰੇ 32-ਬਿਟ ਵਰਜ਼ਨ 'ਤੇ 'ਡਰਾਈਵ ਫਾਰ ਡੈਸਕਟਾਪ' ਲਈ ਸਮਰਥਨ ਖਤਮ ਕਰਨ ਦਾ ਐਲਾਨ ਕੀਤਾ। ਕੰਪਨੀ ਨੇ ਅੱਗੇ ਕਿਹਾ ਕਿ ਵਿੰਡੋਜ਼ ਦੇ 32-ਬਿਟ ਸੰਸਕਰਣ ਦੇ ਉਪਭੋਗਤਾ ਅਜੇ ਵੀ ਬ੍ਰਾਊਜ਼ਰ ਰਾਹੀਂ ਗੂਗਲ ਡਰਾਈਵ ਨੂੰ ਐਕਸੈਸ ਕਰ ਸਕਦੇ ਹਨ।


ਇਹ ਵੀ ਪੜ੍ਹੋ: Smart Phone Under 25000: ਜੇਕਰ ਤੁਸੀਂ 25,000 ਤੱਕ ਦੇ ਬਜਟ ਵਾਲੇ ਖਰੀਦਣਾ ਚਾਹੁੰਦੇ ਫੋਨ, ਤਾਂ ਦੇਖੋ ਇਹ ਲਿਸਟ