Fake Apps: ਜੇਕਰ ਤੁਸੀਂ ਵੀ ਐਂਡਰਾਇਡ ਸਮਾਰਟਫੋਨ ਦੀ ਵਰਤੋਂ ਕਰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਹਾਲ ਹੀ ਵਿੱਚ ਇੱਕ ਨਵੀਂ ਸਾਈਬਰ ਸਿਕਿਊਰਿਟੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਗੂਗਲ ਪਲੇਅ ਸਟੋਰ ‘ਤੇ ਮੌਜੂਦ ਕੁਝ ਐਪਸ ਤੁਹਾਡਾ ਡਾਟਾ ਅਤੇ ਪੈਸਾ ਦੋਵਾਂ ਲਈ ਹੀ ਖਤਰਾ ਬਣ ਚੁੱਕੇ ਹਨ। ਖਾਸਤੌਰ ‘ਤੇ ਕ੍ਰਿਪਟੋ ਕਰੰਸੀ ਵਾਲੇਟ ਇਸਤੇਮਾਲ ਕਰਨ ਵਾਲੇ ਯੂਜ਼ਰਸ ਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ।
ਇੱਕ ਸਾਈਬਰ ਖੋਜ ਟੀਮ ਨੇ ਜਾਂਚ ਦੇ ਦੌਰਾਨ 20 ਅਜਿਹੇ ਐਪਸ ਦੀ ਪਛਾਣ ਕੀਤੀ ਹੈ ਜੋ ਕਿ ਦੇਖਣ ਵਿੱਚ ਅਸਲੀ ਲੱਗਦੇ ਹਨ ਪਰ ਇਹ ਫੇਕ ਐਪਸ ਹੁੰਦੇ ਹਨ। ਇਹ ਐਪਸ ਯੂਜ਼ਰਸ ਤੋਂ ਉਨ੍ਹਾਂ ਦਾ ਸੀਕਰੇਟ ਵਾਲੇਟ ਫ੍ਰੇਜ (12 ਵਰਡ ਰਿਕਵਰੀ ਕੋਡ) ਮੰਗਦੇ ਹਨ ਅਤੇ ਜਿਵੇਂ ਹੀ ਕੋਈ ਯੂਜ਼ਰ ਇਸ ਕੋਡ ਭਰਦੇ ਹਨ, ਹੈਕਰਸ ਨੂੰ ਵਾਲੇਟ ਦਾ ਪੂਰਾ ਕੰਟਰੋਲ ਮਿਲ ਜਾਂਦਾ ਹੈ। ਇਸ ਤੋਂ ਬਾਅਦ, ਤੁਹਾਡੇ ਖਾਤੇ ਵਿੱਚ ਰੱਖੀ ਗਈ ਕ੍ਰਿਪਟੋਕਰੰਸੀ ਮਿੰਟਾਂ ਵਿੱਚ ਚੋਰੀ ਹੋ ਸਕਦੀ ਹੈ।
ਇਹ ਖ਼ਤਰਨਾਕ ਐਪਸ ਆਮ ਤੌਰ 'ਤੇ ਗੇਮਿੰਗ ਜਾਂ ਵੀਡੀਓ ਐਡੀਟਿੰਗ ਵਰਗੇ ਪ੍ਰਸਿੱਧ ਐਪਸ ਦੇ ਡਿਵੈਲਪਰ ਅਕਾਊਂਟਸ ਰਾਹੀਂ ਗੂਗਲ ਪਲੇ ਸਟੋਰ 'ਤੇ ਅਪਲੋਡ ਕੀਤੇ ਜਾਂਦੇ ਹਨ। ਇਨ੍ਹਾਂ ਦਾ ਡਿਜ਼ਾਈਨ ਅਤੇ ਇੰਟਰਫੇਸ ਅਸਲੀ ਐਪਸ ਵਰਗਾ ਹੈ, ਜੋ ਯੂਜ਼ਰਸ ਨੂੰ ਧੋਖਾ ਦਿੰਦਾ ਹੈ। ਕਈ ਵਾਰ ਇਨ੍ਹਾਂ ਐਪਸ ਦੀ ਪ੍ਰਾਈਵੇਸੀ ਪਾਲਿਸੀ ਵਿੱਚ ਲਿੰਕ ਲੁਕੇ ਹੁੰਦੇ ਹਨ, ਜੋ ਕਿ ਫਿਸ਼ਿੰਗ ਵੈਬਸਾਈਟਸ ਨਾਲ ਜੁੜੇ ਹੁੰਦੇ ਹਨ
ਜੇਕਰ ਤੁਹਾਡੇ ਫੋਨ ਵਿੱਚ ਇਨ੍ਹਾਂ ਵਿਚੋਂ ਕੋਈ ਵੀ ਐਪ ਹੈ, ਤਾਂ ਉਸ ਨੂੰ ਤੁਰੰਤ ਡਿਲੀਟ ਕਰ ਦਿਓ
- BullX Crypto
- Suiet Wallet
- Raydium
- SushiSwap
- OpenOcean Exchange
- Hyperliquid
- Meteora Exchange
- Pancake Swap
- Harvest Finance Blog
ਕੀ ਕਰਨਾ ਚਾਹੀਦਾ ਅਤੇ ਕੀ ਨਹੀਂ?
ਕਿਸੇ ਵੀ ਐਪ ਨੂੰ ਇੰਸਟਾਲ ਕਰਨ ਤੋਂ ਪਹਿਲਾਂ, ਇਸ ਦੇ ਰਿਵਿਊ ਅਤੇ ਰੇਟਿੰਗ ਜ਼ਰੂਰ ਪੜ੍ਹੋ।
ਸਿਰਫ਼ ਅਧਿਕਾਰਤ ਵੈੱਬਸਾਈਟ ਜਾਂ ਕਿਸੇ ਭਰੋਸੇਯੋਗ ਸਰੋਤ ਤੋਂ ਐਪਸ ਡਾਊਨਲੋਡ ਕਰੋ।
ਕ੍ਰਿਪਟੋ ਵਾਲੇਟ ਨਾਲ ਸਬੰਧਤ ਕਿਸੇ ਵੀ ਐਪ 'ਤੇ ਰਿਕਵਰੀ ਫ੍ਰੇਜ ਸ਼ੇਅਰ ਕਰਨ ਤੋਂ ਬਚੋ।
ਆਪਣੇ ਫ਼ੋਨ 'ਚ ਇੱਕ ਚੰਗਾ ਐਂਟੀਵਾਇਰਸ ਰੱਖੋ ਅਤੇ ਸਮੇਂ-ਸਮੇਂ 'ਤੇ ਇਸਨੂੰ ਸਕੈਨ ਜ਼ਰੂਰ ਕਰੋ।
ਤੁਹਾਨੂੰ ਵੀ ਇਨ੍ਹਾਂ ਐਪਸ ਨੂੰ ਡਾਊਨਲੋਡ ਕਰਨ ਤੋਂ ਬਚਣਾ ਚਾਹੀਦਾ ਹੈ।