Best 5G Mobile Phones: ਜੇਕਰ ਤੁਹਾਡਾ ਬਜਟ 15,000 ਰੁਪਏ ਤੋਂ ਘੱਟ ਹੈ ਤੇ ਤੁਸੀਂ ਇਸ ਬਜਟ 'ਚ 5G ਸਮਾਰਟਫ਼ੋਨ ਖਰੀਦਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਕੁਝ ਸ਼ਾਨਦਾਰ 5G ਸਮਾਰਟਫ਼ੋਨਾਂ ਦੀ ਲਿਸ਼ਟ ਲੈ ਕੇ ਆਏ ਹਾਂ, ਜਿਨ੍ਹਾਂ 'ਚ ਇੱਕ ਮਜ਼ਬੂਤ ਬੈਟਰੀ, ਆਪਰੇਟਿੰਗ ਸਿਸਟਮ ਦੇ ਨਾਲ ਇੱਕ ਸ਼ਕਤੀਸ਼ਾਲੀ ਪ੍ਰੋਸੈਸਰ ਅਤੇ ਵੱਡੀ ਡਿਸਪਲੇ ਦਿੱਤੀ ਗਈ ਹੈ। ਆਓ ਜਾਣਦੇ ਹਾਂ ਇਸ ਬਾਰੇ ਪੂਰੀ ਡਿਟੇਲ



OnePlus Nord CE 2 Lite 5G
ਕੀਮਤ - 19,999 ਰੁਪਏ
OnePlus Nord CE 2 Lite 5G 'ਚ 6.59-ਇੰਚ ਦੀ ਫੁੱਲ-ਐਚਡੀ+ਡਿਸਪਲੇ ਹੈ। ਇਸ ਦੀ 120Hz ਦੀ ਡਾਇਨਾਮਿਕ ਰਿਫਰੈਸ਼ ਰੇਟ ਹੈ, ਜਦਕਿ 240Hz ਟੱਚ ਰਿਸਪਾਂਸ ਰੇਟ ਹੈ। ਫ਼ੇਨ 'ਚ ਆਕਟਾ-ਕੋਰ ਸਨੈਪਡ੍ਰੈਗਨ 695 ਪ੍ਰੋਸੈਸਰ ਮੌਜੂਦ ਹੈ। ਫ਼ੇਨ 'ਚ 64 ਮੈਗਾਪਿਕਸਲ ਦਾ ਟ੍ਰਿਪਲ ਕੈਮਰਾ ਤੇ 16 ਮੈਗਾਪਿਕਸਲ ਦਾ ਸੈਲਫ਼ੀ ਸੈਂਸਰ ਹੈ। ਫ਼ੋਨ 'ਚ 33W SuperVOOC ਵਾਇਰਡ ਚਾਰਜਿੰਗ ਸਪੋਰਟ ਦੇ ਨਾਲ 5000mAh ਦੀ ਬੈਟਰੀ ਹੈ।

 
Samsung Galaxy M33 5G
ਕੀਮਤ - 17,999 ਰੁਪਏ

ਫੋਨ 'ਚ ਕਵਾਡ ਰੀਅਰ ਕੈਮਰਾ ਸੈੱਟਅਪ ਹੈ, ਜਿਸ 'ਚ 50MP ਪ੍ਰਾਇਮਰੀ ਸੈਂਸਰ, 5MP ਅਲਟਰਾ-ਵਾਈਡ-ਐਂਗਲ ਸੈਂਸਰ, 2MP ਮੈਕਰੋ ਸ਼ੂਟਰ ਤੇ 2MP ਦਾ ਡੈਪਥ ਸੈਂਸਰ ਹੈ। ਇਸ ਫ਼ੋਨ 'ਚ 8MP ਸੈਲਫ਼ੀ ਸ਼ੂਟਰ ਵੀ ਹੈ। Galaxy M33 5G 'ਚ 120Hz ਰਿਫ਼ਰੈਸ਼ ਰੇਟ ਦੇ ਨਾਲ 6.6-ਇੰਚ ਦੀ FHD+ ਡਿਸਪਲੇਅ ਹੈ। ਫ਼ੋਨ 'ਚ 25W ਚਾਰਜਿੰਗ ਸਪੋਰਟ ਦੇ ਨਾਲ 6000mAh ਦੀ ਬੈਟਰੀ ਹੈ। ਫ਼ੋਨ 'ਚ ਆਕਟਾ-ਕੋਰ 5nm Exynos ਪ੍ਰੋਸੈਸਰ ਵੀ ਦਿੱਤਾ ਗਿਆ ਹੈ।

 
Poco X4 Pro 5G
ਕੀਮਤ - 17,999 ਰੁਪਏ
POCO X4 Pro 5G 'ਚ 120Hz ਸੁਪਰ AMOLED ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਟੱਚ ਸੈਂਪਲਿੰਗ ਰੇਟ 360Hz ਹੈ। ਫ਼ੋਨ 67W MMT ਸੋਨਿਕ ਚਾਰਜਿੰਗ ਸਪੋਰਟ ਦੇ ਨਾਲ ਆਵੇਗਾ। Poco X4 Pro 5G ਸਮਾਰਟਫ਼ੋਨ 'ਚ 64MP ਕੈਮਰਾ ਸਪੋਰਟ ਦਿੱਤਾ ਗਿਆ ਹੈ।

 
Realme 9 Pro
ਕੀਮਤ - 17,999 ਰੁਪਏ
Realme 9 Pro 5G 'ਚ 6.6-ਇੰਚ ਫੁੱਲ ਐਚਡੀ ਪਲੱਸ LCD ਪੈਨਲ ਦਿੱਤਾ ਗਿਆ ਹੈ, ਜੋ 120Hz ਰਿਫ੍ਰੈਸ਼ ਰੇਟ ਸਪੋਰਟ ਦੇ ਨਾਲ ਆਵੇਗਾ। ਫ਼ੋਨ ਆਕਟਾ-ਕੋਰ Qualcomm Snapdragon 695 SoC ਚਿੱਪਸੈੱਟ ਸਪੋਰਟ ਨਾਲ ਆਉਂਦਾ ਹੈ। ਫ਼ੋਨ 8-ਮੈਗਾਪਿਕਸਲ ਦੇ ਵਾਈਡ ਐਂਗਲ ਲੈਂਸ ਅਤੇ 2-ਮੈਗਾਪਿਕਸਲ ਮਾਈਕ੍ਰੋ ਸੈਂਸਰ ਸਪੋਰਟ ਦੇ ਨਾਲ 64-ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਹੋਵੇਗਾ। ਸੈਲਫ਼ੀ ਲਈ ਫ਼ੋਨ 'ਚ 16 ਮੈਗਾਪਿਕਸਲ ਦਾ ਲੈਂਸ ਦਿੱਤਾ ਗਿਆ ਹੈ। ਫ਼ੋਨ 5000mAh ਬੈਟਰੀ ਤੇ 33W ਡਾਰਟ ਚਾਰਜ ਸਪੋਰਟ ਦੇ ਨਾਲ ਆਉਂਦਾ ਹੈ।

 
Samsung Galaxy F23 5G
ਕੀਮਤ - 15,999 ਰੁਪਏ
Galaxy F23 5G ਸਮਾਰਟਫ਼ੋਨ 'ਚ 6.6-ਇੰਚ ਫੁੱਲ ਐਚਡੀ ਪਲੱਸ ਹੈ। ਫੋਨ 120Hz ਸਕਰੀਨ ਰਿਫਰੈਸ਼ ਰੇਟ ਨਾਲ ਆਵੇਗਾ। ਫ਼ੋਨ ਨੂੰ ਸਨੈਪਡ੍ਰੈਗਨ 750G ਮੋਬਾਈਲ ਪਲੇਟਫ਼ਾਰਮ 'ਤੇ ਪੇਸ਼ ਕੀਤਾ ਗਿਆ ਹੈ। ਫ਼ੋਨ 'ਚ 50MP ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 123 ਡਿਗਰੀ ਅਲਟਰਾ ਵਾਈਡ ਲੈਂਸ ਸਪੋਰਟ ਦਿੱਤਾ ਗਿਆ ਹੈ। ਫ਼ੋਨ ਦੇ ਫਰੰਟ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫ਼ੋਨ 'ਚ 5000mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ, ਜਿਸ 'ਚ 25W ਫ਼ਾਸਟ ਚਾਰਜਿੰਗ ਸਪੋਰਟ ਮਿਲੇਗਾ।