ਬਰਸਾਤ ਆਉਣ ਨਾਲ ਮੌਸਮ ਵਿੱਚ ਨਮੀਂ ਵੱਧ ਜਾਂਦੀ ਹੈ, ਜਿਸ ਕਾਰਨ ਕਈ ਲੋਕਾਂ ਨੂੰ ਬਾਹਰ ਦਾ ਮੌਸਮ ਠੰਢਾ ਹੋਣ ਦੇ ਬਾਵਜੂਦ ਵੀ ਚਿਪਚਿਪਾਹਟ ਮਹਿਸੂਸ ਹੁੰਦੀ ਹੈ। ਅਜਿਹੇ ਵਿੱਚ AC ਚਲਾਉਣ ਤੋਂ ਬਾਅਦ ਵੀ ਪੂਰੀ ਰਾਹਤ ਨਹੀਂ ਮਿਲਦੀ। ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ AC ਨੂੰ ਕਿਹੜੇ ਤਾਪਮਾਨ ਜਾਂ ਮੋਡ 'ਤੇ ਚਲਾਇਆ ਜਾਵੇ, ਜਿਸ ਕਰਕੇ ਉਹ ਵਾਰ-ਵਾਰ ਤਾਪਮਾਨ ਬਦਲਦੇ ਰਹਿੰਦੇ ਹਨ।

Continues below advertisement

ਦੱਸ ਦਈਏ ਕਿ ਹਵਾ ਵਿੱਚ ਮੌਜੂਦ ਨਮੀ ਸਿਰਫ਼ ਤਾਪਮਾਨ ਘਟਾਉਣ ਨਾਲ ਖਤਮ ਨਹੀਂ ਹੁੰਦੀ, ਸਗੋਂ ਹਵਾ ਵਿੱਚ ਮੌਜੂਦ ਵਾਧੂ ਨਮੀਂ ਨੂੰ ਘਟਾਉਣਾ ਵੀ ਜ਼ਰੂਰੀ ਹੁੰਦਾ ਹੈ। ਮਾਹਿਰਾਂ ਦੇ ਅਨੁਸਾਰ, ਬਰਸਾਤ ਦੇ ਮੌਸਮ ਵਿੱਚ AC ਨੂੰ ਇੱਕ ਖਾਸ ਮੋਡ 'ਤੇ ਚਲਾਉਣਾ ਚਾਹੀਦਾ ਹੈ। ਚੰਗੀ ਗੱਲ ਇਹ ਹੈ ਕਿ ਇਹ ਮੋਡ ਲਗਭਗ ਹਰ AC ਵਿੱਚ ਹੁੰਦਾ ਹੈ।

Continues below advertisement

ਮਾਨਸੂਨ ਵਿੱਚ AC ਨੂੰ ਕਿਹੜੇ ਮੋਡ 'ਤੇ ਚਲਾਉਣਾ ਚਾਹੀਦਾ ਹੈ?

ਮਾਹਿਰਾਂ ਮੁਤਾਬਕ, ਮਾਨਸੂਨ ਦੌਰਾਨ AC ਨੂੰ Dry Mode 'ਤੇ ਚਲਾਉਣਾ ਸਭ ਤੋਂ ਵਧੀਆ ਹੁੰਦਾ ਹੈ। ਭਾਵੇਂ ਤਾਪਮਾਨ ਘੱਟ ਹੋ ਜਾਂਦਾ ਹੈ, ਪਰ ਹਵਾ ਵਿੱਚ ਨਮੀਂ ਦਾ ਪੱਧਰ ਕਾਫ਼ੀ ਵੱਧ ਰਹਿੰਦਾ ਹੈ। ਜਦੋਂ ਨਮੀਂ ਵੱਧ ਜਾਂਦੀ ਹੈ, ਤਾਂ ਪਸੀਨਾ ਅਤੇ ਚਿਪਚਿਪਾਹਟ ਮਹਿਸੂਸ ਹੋਣ ਲੱਗਦੀ ਹੈ। ਇਸ ਲਈ AC ਦਾ Dry Mode ਖਾਸ ਤੌਰ 'ਤੇ ਹਵਾ ਵਿੱਚੋਂ ਨਮੀਂ ਘਟਾਉਣ ਲਈ ਬਣਾਇਆ ਗਿਆ ਹੈ। ਇਹ ਮੋਡ ਕਮਰੇ ਨੂੰ ਬਹੁਤ ਠੰਢਾ ਕਰਨ ਦੀ ਬਜਾਏ ਹਵਾ ਵਿੱਚ ਮੌਜੂਦ ਵਾਧੂ ਨਮੀ ਨੂੰ ਬਾਹਰ ਕੱਢਣ 'ਤੇ ਧਿਆਨ ਦਿੰਦਾ ਹੈ। ਇਸ ਮੋਡ ਵਿੱਚ AC ਦਾ ਕੰਪ੍ਰੈਸਰ ਅਤੇ ਫੈਨ ਵੱਖਰੇ ਢੰਗ ਨਾਲ ਕੰਮ ਕਰਦੇ ਹਨ।

Dry Mode ਵਰਤਣ ਦੇ ਫਾਇਦੇ

ਨਮੀਂ ਘਟਾਉਂਦਾ: ਕਮਰੇ ਵਿੱਚ ਚਿਪਚਿਪਾਹਟ ਅਤੇ ਬੇਚੈਨੀ ਘੱਟ ਹੁੰਦੀ ਹੈ।

ਬਿਜਲੀ ਦੀ ਬਚਤ: Cooling Mode ਦੇ ਮੁਕਾਬਲੇ Dry Mode ਘੱਟ ਬਿਜਲੀ ਖਰਚ ਕਰਦਾ ਹੈ।

ਕੰਪ੍ਰੈਸਰ ਘੱਟ ਚਲਦਾ: ਇਸ ਮੋਡ ਵਿੱਚ ਕੰਪ੍ਰੈਸਰ ਥੋੜ੍ਹੇ ਸਮੇਂ ਲਈ ਚਲਦਾ ਹੈ, ਜਿਸ ਨਾਲ ਬਿਜਲੀ ਦੀ ਖਪਤ ਘੱਟ ਹੁੰਦੀ ਹੈ।

ਜ਼ਿਆਦਾ ਆਰਾਮਦਾਇਕ ਮਾਹੌਲ: ਮਾਨਸੂਨ ਦੌਰਾਨ ਕਮਰਾ ਤਾਜ਼ਾ ਅਤੇ ਸੁਖਦਾਈ ਮਹਿਸੂਸ ਹੁੰਦਾ ਹੈ।

AC ਵਿੱਚ Dry Mode ਕਿਵੇਂ ਚਾਲੂ ਕਰੀਏ?

AC ਦੇ ਰਿਮੋਟ 'ਤੇ Mode ਬਟਨ ਦਬਾਓ।

ਸਕ੍ਰੀਨ 'ਤੇ ਦਿਖਣ ਵਾਲੇ Cool, Fan, Auto ਅਤੇ Dry ਵਿਕਲਪਾਂ ਵਿੱਚੋਂ Dry Mode ਚੁਣੋ।

ਜ਼ਿਆਦਾਤਰ AC ਵਿੱਚ Dry Mode ਦਾ ਨਿਸ਼ਾਨ ਪਾਣੀ ਦੀ ਬੂੰਦ  ਵਰਗਾ ਹੁੰਦਾ ਹੈ।

Dry Mode ਚੁਣਦੇ ਹੀ AC ਆਪਣੇ ਆਪ ਕਮਰੇ ਦੀ ਨਮੀ ਘਟਾਉਣ ਦਾ ਕੰਮ ਸ਼ੁਰੂ ਕਰ ਦੇਵੇਗਾ।

ਮਾਨਸੂਨ ਦੇ ਮੌਸਮ ਵਿੱਚ ਜੇ ਤੁਹਾਨੂੰ ਚਿਪਚਿਪਾਹਟ ਜਾਂ ਨਮੀ ਕਾਰਨ ਬੇਆਰਾਮੀ ਮਹਿਸੂਸ ਹੋ ਰਹੀ ਹੈ, ਤਾਂ AC ਦਾ Dry Mode ਵਰਤਣਾ ਸਭ ਤੋਂ ਵਧੀਆ ਵਿਕਲਪ ਹੈ।