Best Ai Tools for YouTube: ਗੂਗਲ ਦੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ਨੂੰ ਦੁਨੀਆ ਭਰ ਵਿੱਚ ਕਰੋੜਾਂ ਲੋਕ ਵਰਤ ਰਹੇ ਹਨ। ਇਸ ਪਲੇਟਫਾਰਮ ਦੇ 2 ਅਰਬ ਤੋਂ ਵੱਧ ਮੰਥਲੀ ਯੂਜ਼ਰਸ ਹਨ। ਹਰ ਕੋਈ ਜਾਂ ਤਾਂ ਯੂਟਿਊਬ 'ਤੇ ਵੀਡੀਓ ਦੇਖ ਰਿਹਾ ਹੈ ਅਤੇ ਫਿਰ ਕੋਈ ਨਾ ਕੋਈ ਇਸ ਨੂੰ ਅਪਲੋਡ ਕਰ ਰਿਹਾ ਹੈ। ਇਸ ਪਲੇਟਫਾਰਮ 'ਤੇ ਹਰ 60 ਸਕਿੰਟਾਂ ਵਿੱਚ 500 ਘੰਟਿਆਂ ਦਾ ਕੰਟੈਂਟ ਅਪਲੋਡ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ AI ਦੀ ਵਰਤੋਂ ਕਰਕੇ YouTube ਤੋਂ ਚੰਗੇ ਪੈਸੇ ਕਿਵੇਂ ਕਮਾ ਸਕਦੇ ਹੋ।

AI ਦੀ ਮਦਦ ਨਾਲ ਤੁਸੀਂ ਆਪਣੇ ਯੂਟਿਊਬ ਚੈਨਲ ਲਈ ਚੰਗਾ ਕੰਟੈਂਟ ਤਿਆਰ ਕਰ ਸਕਦੇ ਹੋ। ਸਕ੍ਰਿਪਟ ਲਿਖਣ ਤੋਂ ਲੈ ਕੇ ਵੀਡੀਓ ਐਡਿਟ ਕਰਨ ਤੱਕ ਤੁਸੀਂ ਆਪਣੇ ਕੰਮ ਨੂੰ ਆਸਾਨ ਬਣਾਉਣ ਲਈ AI ਟੂਲਸ ਦੀ ਵਰਤੋਂ ਕਰ ਸਕਦੇ ਹੋ ਅਤੇ ਬਹੁਤ ਸਾਰਾ ਪੈਸਾ ਵੀ ਕਮਾ ਸਕਦੇ ਹੋ।

AI ਇਦਾਂ ਕਰੇਗਾ ਤੁਹਾਡੀ ਮਦਦ

AI ਦੀ ਮਦਦ ਨਾਲ ਤੁਸੀਂ ਆਪਣੇ YouTube ਚੈਨਲ ਲਈ ਚੰਗਾ ਕੰਟੈਂਟ ਲੱਭ ਸਕਦੇ ਹੋ। ਆਪਣੇ ਚੈਨਲ ਦਾ ਥੀਮ ਤੈਅ ਕਰਨ ਤੋਂ ਬਾਅਦ ਤੁਸੀਂ ਗੂਗਲ ਟ੍ਰੈਂਡਸ ਚੈਟ ਜੀਪੀਟੀ ਵਰਗੇ ਟੂਲਸ ਦੀ ਮਦਦ ਨਾਲ ਆਪਣੇ ਚੈਨਲ ਲਈ ਇਨ ਡੈਪਟ ਨਾਲੇਜ ਵਾਲੇ ਵੀਡੀਓ ਬਣਾ ਸਕਦੇ ਹੋ। ਜਿੰਨਾ ਚੰਗਾ ਤੁਹਾਡਾ ਕੰਟੈਂਟ ਹੋਵੇਗਾ, ਓੰਨਾ ਹੀ ਨਵੇਂ ਯੂਜ਼ਰਸ ਜੁੜਨਗੇ ਅਤੇ ਤੁਹਾਡੀ ਕਮਾਈ ਵਧੇਗੀ।

ਕੰਟੈਂਟ ਦੀ ਕੁਆਲਿਟੀ ‘ਤੇ ਦਿਓ ਧਿਆਨ

ਇੱਕ ਵਾਰ ਜਦੋਂ ਤੁਸੀਂ ਆਪਣੇ ਚੈਨਲ ਦਾ ਥੀਮ ਤੈਅ ਕਰ ਲੈਂਦੇ ਹੋ, ਤਾਂ ਕੰਟੈਂਟ ਦੀ ਕੁਆਲਿਟੀ 'ਤੇ ਕੰਮ ਕਰੋ। ਤੁਸੀਂ ਕੁਆਲਿਟੀ ਵਾਲੇ ਕੰਟੈਂਟ ਲਈ ਵੱਖ-ਵੱਖ AI ਟੂਲਸ ਦੀ ਵਰਤੋਂ ਕਰ ਸਕਦੇ ਹੋ। ਨਾਲ ਹੀ ਤੁਸੀਂ AI ਦੀ ਮਦਦ ਨਾਲ ਫੋਟੋਆਂ ਆਦਿ ਤਿਆਰ ਕਰ ਸਕਦੇ ਹੋ।

AI ਦੀ ਮਦਦ ਨਾਲ ਬਣਾਓ VoiceOver

ਤੁਸੀਂ AI ਦੀ ਮਦਦ ਨਾਲ ਆਪਣੇ ਚੈਨਲ ਲਈ VoiceOver ਵੀ ਕਰ ਸਕਦੇ ਹੋ। ਇੰਟਰਨੈੱਟ 'ਤੇ ਬਹੁਤ ਸਾਰੇ ਟੂਲਸ ਉਪਲਬਧ ਹਨ ਜਿਨ੍ਹਾਂ ਨੂੰ ਤੁਸੀਂ ਸਕ੍ਰਿਪਟ ਦੇ ਕੇ ਵੌਇਸਓਵਰ ਲੈ ਸਕਦੇ ਹੋ। ਤੁਸੀਂ ਔਨਲਾਈਨ ਵੀ ਆਵਾਜ਼ ਬਦਲ ਸਕਦੇ ਹੋ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ AI ਦੀ ਮਦਦ ਨਾਲ ਕੰਟੈਂਟ ਲੱਭ ਕੇ ਐਡਿਟ ਕਰਕੇ ਮੌਡੀਫਾਈ ਕਰ ਸਕਦੇ ਹੋ।

 ਟ੍ਰੈਫਿਕ ਲਿਆਉਣ ਲਈ ਕਰੋ ਆਹ ਕੰਮ

ਵੀਡੀਓ ਬਣਾਉਣ ਅਤੇ ਅਪਲੋਡ ਕਰਨ ਤੋਂ ਬਾਅਦ ਚੈਨਲ 'ਤੇ ਟ੍ਰੈਫਿਕ ਲਿਆਉਣ ਲਈ ਇਸਨੂੰ ਆਪਣੇ ਸੋਸ਼ਲ ਮੀਡੀਆ ਹੈਂਡਲਸ 'ਤੇ ਸਾਂਝਾ ਕਰੋ। ਇਨ੍ਹੀਂ ਦਿਨੀਂ ਹਰ ਕੋਈ ਸੋਸ਼ਲ ਮੀਡੀਆ 'ਤੇ ਐਕਟਿਵ ਹੈ। ਇਸ ਰਾਹੀਂ ਤੁਸੀਂ ਆਪਣੇ ਚੈਨਲ ਦੇ ਵਿਊਜ਼ ਦੀ ਗਿਣਤੀ ਵਧਾ ਸਕਦੇ ਹੋ, ਜਿਸ ਨਾਲ ਤੁਹਾਡੀ ਆਮਦਨ ਵਧੇਗੀ।

AI ਵਿਸ਼ਲੇਸ਼ਣ ਟੂਲਸ ਦੀ ਵਰਤੋਂ ਕਰੋ

ਮੁਕਾਬਲੇ ਦੇ ਇਸ ਦੌਰ ਵਿੱਚ ਤੁਸੀਂ ਆਪਣੇ ਕੰਟੈਂਟ ਨੂੰ ਫਾਸਟ ਅਤੇ ਟਾਈਮਲੀ ਅਪਲੋਡ ਕਰਨ ਲਈ AI ਐਨਾਲਿਟਿਕਸ ਟੂਲਸ ਦੀ ਮਦਦ ਲੈ ਸਕਦੇ ਹੋ। ਇਸ ਨਾਲ, ਤੁਹਾਨੂੰ ਮਾਰਕੀਟ ਵਿੱਚ ਚੱਲ ਰਹੇ ਟ੍ਰੈਂਡਿੰਗ ਵਿਸ਼ਿਆਂ ਬਾਰੇ ਪਤਾ ਲੱਗੇਗਾ, ਜਿਸ ਦੀ ਮਦਦ ਨਾਲ ਤੁਸੀਂ ਸਮੇਂ ਸਿਰ ਕੰਟੈਂਟ ਪੋਸਟ ਕਰਕੇ ਦਰਸ਼ਕਾਂ ਨੂੰ ਆਕਰਸ਼ਿਤ ਕਰ ਸਕੋਗੇ। ਤੁਸੀਂ AI ਐਨਾਲਿਟਿਕਸ ਟੂਲ ਜਿਵੇਂ, vidIQ, TubeBuddy, ਆਦਿ ਦੀ ਵਰਤੋਂ ਕਰ ਸਕਦੇ ਹੋ।