Best App for Election 2022: ਯੂਪੀ (UP Election 2022), ਪੰਜਾਬ (Punjab Election 2022) ਸਮੇਤ 5 ਰਾਜਾਂ ਲਈ ਚੋਣ ਬਿਗਲ ਵੱਜ ਗਿਆ ਹੈ। ਕੋਰੋਨਾ ਦੇ ਖਤਰੇ ਦਰਮਿਆਨ ਹੋ ਰਹੀਆਂ ਇਨ੍ਹਾਂ ਚੋਣਾਂ ਲਈ ਚੋਣ ਕਮਿਸ਼ਨ ਨੇ ਇਸ ਵਾਰ ਡਿਜੀਟਲਾਈਜ਼ੇਸ਼ਨ 'ਤੇ ਜ਼ਿਆਦਾ ਧਿਆਨ ਦਿੱਤਾ ਹੈ।
ਇਸ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਦੇ ਸਮੇਂ ਕੁਝ ਐਪਾਂ ਦਾ ਐਲਾਨ ਵੀ ਕੀਤਾ ਸੀ। ਉਨ੍ਹਾਂ ਦੇ ਕੰਮ ਬਾਰੇ ਵੀ ਦੱਸਿਆ ਗਿਆ। ਕਈ ਤਰੀਕਿਆਂ ਨਾਲ ਇਹ ਐਪਸ ਵੋਟਰਾਂ ਲਈ ਬਹੁਤ ਮਦਦਗਾਰ ਸਾਬਤ ਹੋਣਗੇ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀ ਐਪ ਤੁਹਾਡੇ ਲਈ ਫਾਇਦੇਮੰਦ ਹੋਵੇਗੀ।
1. ਸੁਵਿਧਾ ਉਮੀਦਵਾਰ ਐਪ (Suvidha Candidate App)
ਇਹ ਐਪ ਆਮ ਲੋਕਾਂ ਦੇ ਨਾਲ-ਨਾਲ ਉਮੀਦਵਾਰਾਂ ਲਈ ਵੀ ਮਹੱਤਵਪੂਰਨ ਹੋਵੇਗੀ। ਇਸ ਨਾਲ ਉਮੀਦਵਾਰ ਨਾਮਜ਼ਦਗੀ ਪੱਤਰ ਭਰ ਸਕਣਗੇ। ਇਸ ਨਾਲ ਹੀ ਆਮ ਆਦਮੀ ਇਸ ਐਪ ਰਾਹੀਂ ਵੋਟਰ ਸੂਚੀ 'ਚ ਆਪਣਾ ਨਾਮ ਦਰਜ ਕਰਵਾਉਣ ਲਈ ਅਪਲਾਈ ਕਰ ਸਕੇਗਾ।
ਉਮੀਦਵਾਰਾਂ ਨੂੰ ਇੱਥੋਂ ਆਪਣਾ ਹਲਫ਼ਨਾਮਾ, ਫੀਸ ਅਤੇ ਹੋਰ ਜਾਣਕਾਰੀ ਸਾਂਝੀ ਕਰਨ ਦੀ ਸਹੂਲਤ ਮਿਲੇਗੀ। ਇੰਨਾ ਹੀ ਨਹੀਂ ਸਿਆਸੀ ਪਾਰਟੀਆਂ ਨੂੰ ਕਿਸੇ ਵੀ ਪ੍ਰੋਗਰਾਮ ਲਈ ਮਨਜ਼ੂਰੀ ਲੈਣ ਲਈ ਕਿਸੇ ਸਰਕਾਰੀ ਦਫ਼ਤਰ 'ਚ ਆਉਣ ਦੀ ਲੋੜ ਨਹੀਂ ਪਵੇਗੀ। ਉਹ ਇਸ ਐਪ ਤੋਂ ਹੀ ਪਰਮਿਸ਼ਨ ਲਈ ਅਪਲਾਈ ਕਰ ਸਕਦੇ ਹਨ।
2. ਆਪਣੇ ਉਮੀਦਵਾਰ ਐਪ ਨੂੰ ਜਾਣੋ (know your candidate)
ਇਸ ਐਪ 'ਤੇ ਤੁਹਾਡੇ ਕੋਲ ਆਪਣੇ ਉਮੀਦਵਾਰ ਦੀ ਹਰ ਜਾਣਕਾਰੀ ਹੋਵੇਗੀ। ਹੁਣ ਤਕ ਤੁਸੀਂ ਇਸ ਨੂੰ ਵੈੱਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ। ਉਮੀਦਵਾਰਾਂ ਨੂੰ ਇਸ ਐਪ 'ਤੇ ਆਪਣੀ ਵਿਸਤ੍ਰਿਤ ਜਾਣਕਾਰੀ ਦੇਣੀ ਪਵੇਗੀ। ਉਸ ਕੋਲ ਕਿੰਨੀ ਜਾਇਦਾਦ ਹੈ, ਕਿੰਨੇ ਕੇਸ ਦਰਜ ਹਨ ਤੇ ਉਹ ਕਿੰਨਾ ਪੜ੍ਹਿਆ-ਲਿਖਿਆ ਹੈ।
3. ਸੀ-ਵਿਜਿਲ ਐਪ (C-vigil)
ਇਸ ਐਪ ਨੂੰ ਲਿਆਉਣ ਦਾ ਮਕਸਦ ਚੋਣਾਂ 'ਚ ਬੇਨਿਯਮੀਆਂ ਨੂੰ ਰੋਕਣਾ ਹੈ। ਇਸ ਐਪ ਦੀ ਮਦਦ ਨਾਲ ਵੋਟਰ ਚੋਣ ਜ਼ਾਬਤੇ ਦੀ ਉਲੰਘਣਾ ਦੀ ਰਿਪੋਰਟ ਕਰ ਸਕਦੇ ਹਨ। ਐਪ 'ਤੇ ਸ਼ਿਕਾਇਤ ਕਰਨ ਲਈ ਯੂਜ਼ਰਜ਼ ਨੂੰ ਸਮਾਰਟਫੋਨ ਦੇ ਕੈਮਰੇ ਤੇ GPS ਤਕ ਪਹੁੰਚ ਹੋਣੀ ਚਾਹੀਦੀ ਹੈ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904