Instagram Tips : ਸੋਸ਼ਲ ਮੀਡੀਆ ਦਾ ਦੌਰ ਚੱਲ ਰਿਹਾ ਹੈ। ਕਈ ਲੋਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਕੇ ਆਪਣੀ ਪਛਾਣ ਬਣਾਉਣਾ ਚਾਹੁੰਦੇ ਹਨ। ਸੋਸ਼ਲ ਮੀਡੀਆ ਦੀ ਇਸ ਲਿਸਟ 'ਚ ਇੰਸਟਾਗ੍ਰਾਮ ਵੀ ਸ਼ਾਮਲ ਹੈ, ਜੋ ਇਨ੍ਹੀਂ ਦਿਨੀਂ ਕਾਫੀ ਮਸ਼ਹੂਰ ਹੈ। ਲੋਕ ਆਪਣੀਆਂ ਫੋਟੋਆਂ ਇੰਸਟਾਗ੍ਰਾਮ 'ਤੇ ਪੋਸਟ ਕਰਦੇ ਹਨ ਅਤੇ ਰੀਲਾਂ ਵੀ ਅਪਲੋਡ ਕਰਦੇ ਹਨ। ਬਹੁਤ ਸਾਰੇ ਲੋਕ ਉਲਝਣ ਵਿਚ ਰਹਿੰਦੇ ਹਨ ਕਿ ਫੋਟੋ ਜਾਂ ਰੀਲ ਅਪਲੋਡ ਕਰਨ ਦਾ ਸਹੀ ਸਮਾਂ ਕੀ ਹੈ?
ਅਸਲ ਵਿੱਚ, ਭਾਰਤ ਵਿੱਚ ਇੰਸਟਾਗ੍ਰਾਮ 'ਤੇ ਫੋਟੋਆਂ ਪੋਸਟ ਕਰਨ ਅਤੇ ਰੀਲਾਂ ਨੂੰ ਅਪਲੋਡ ਕਰਨ ਦਾ ਸਹੀ ਸਮਾਂ ਤੁਹਾਡੇ ਦਰਸ਼ਕਾਂ ਦੀ ਜਨਸੰਖਿਆ ਅਤੇ ਸਮਾਂ ਖੇਤਰ ਦੇ ਅਧਾਰ 'ਤੇ ਅਲੱਗ-ਅਲੱਗ ਹੋ ਸਕਦਾ ਹੈ। ਹਾਲਾਂਕਿ, ਆਮ ਟ੍ਰੈਂਡ ਅਤੇ ਡੇਟਾ ਦੇ ਅਧਾਰ 'ਤੇ ਰੀਲ ਪੋਸਟ ਕਰਨ ਲਈ ਇੱਥੇ ਕੁਝ ਸੁਝਾਅ ਦਿੱਤੇ ਗਏ ਹਨ।
ਰੀਲ ਜਾਂ ਫੋਟੋ ਪੋਸਟ ਕਰਨ ਦਾ ਸਹੀ ਸਮਾਂ
ਸਵੇਰੇ- ਸਵੇਰੇ 7-9 ਵਜੇ ਦੇ ਵਿਚਕਾਰ ਪੋਸਟ ਕਰਨ ਲਈ ਇੱਕ ਚੰਗਾ ਸਮਾਂ ਹੋ ਸਕਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਸਵੇਰੇ ਆਪਣੇ ਸੋਸ਼ਲ ਮੀਡੀਆ ਫੀਡਸ ਦੀ ਜਾਂਚ ਕਰਦੇ ਹਨ।
ਦੁਪਹਿਰ: ਦੁਪਹਿਰ 12-1 ਵਜੇ ਦੇ ਵਿਚਕਾਰ ਪੋਸਟ ਕਰਨਾ ਬਿਹਤਰ ਹੋ ਸਕਦਾ ਹੈ, ਖਾਸ ਤੌਰ 'ਤੇ ਭੋਜਨ ਨਾਲ ਰਿਲੇਟਿਡ ਕੰਟੈਂਟ ਲਈ ਜਾਂ ਆਫਿਸ ਜਾਣ ਵਾਲੀ ਆਰਡੀਅੰਸ। ਕਿਉਂਕਿ ਉਹ ਦੁਪਹਿਰ ਦੇ ਖਾਣੇ ਦੀ ਬ੍ਰੇਕ ਲੈਂਦੇ ਹਨ ਅਤੇ ਇਸ ਦੌਰਾਨ ਫੋਨ ਦੀ ਵਰਤੋਂ ਕਰਦੇ ਹਨ।
ਸ਼ਾਮ: ਸ਼ਾਮ ਨੂੰ 5-7 ਦੇ ਵਿਚਕਾਰ ਪੋਸਟ ਕਰਨਾ ਇੱਕ ਚੰਗਾ ਸਮਾਂ ਹੋ ਸਕਦਾ ਹੈ ਕਿਉਂਕਿ ਲੋਕ ਕੰਮ ਤੋਂ ਬਾਅਦ ਜਾਂ ਆਪਣੇ ਸ਼ਾਮ ਦੀਆਂ ਛੁੱਟੀ ਦੌਰਾਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੀ ਜਾਂਚ ਕਰਦੇ ਹਨ।
ਵੀਕਐਂਡ: ਵੀਕਐਂਡ 'ਤੇ ਪੋਸਟ ਕਰਨਾ ਵੀ ਪ੍ਰਭਾਵਸ਼ਾਲੀ ਹੋ ਸਕਦਾ ਹੈ, ਕਿਉਂਕਿ ਲੋਕਾਂ ਕੋਲ ਵੀਕਐਂਡ 'ਤੇ ਸੋਸ਼ਲ ਮੀਡੀਆ ਨੂੰ ਬ੍ਰਾਊਜ਼ ਕਰਨ ਲਈ ਵਧੇਰੇ ਖਾਲੀ ਸਮਾਂ ਹੁੰਦਾ ਹੈ। ਸ਼ਨੀਵਾਰ ਦੁਪਹਿਰ ਅਤੇ ਐਤਵਾਰ ਦੀ ਸਵੇਰ ਪੋਸਟ ਕਰਨ ਲਈ ਵਧੀਆ ਸਮਾਂ ਹੋ ਸਕਦਾ ਹੈ।
ਅਕਾਊਂਟ ਐਨਾਲਿਸਿਸ
ਇਸ ਤੋਂ ਇਲਾਵਾ, ਇੰਸਟਾਗ੍ਰਾਮ ਇਨਸਾਈਟਸ ਦਾ ਵਿਸ਼ਲੇਸ਼ਣ ਕਰੋ। ਇਸ ਦੇ ਲਈ ਪ੍ਰੋਫੈਸ਼ਨਲ ਡੈਸ਼ਬੋਰਡ 'ਤੇ ਕਲਿੱਕ ਕਰੋ। ਹੁਣ Account Insight 'ਤੇ ਕਲਿੱਕ ਕਰੋ। ਹੁਣ Total Followers 'ਤੇ ਕਲਿੱਕ ਕਰੋ ਅਤੇ ਹੇਠਾਂ ਤੱਕ ਸਕ੍ਰੋਲ ਕਰੋ। ਇੱਥੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡੀ ਆਡੀਅੰਸ ਸਭ ਤੋਂ ਜ਼ਿਆਦਾ ਕਦੋਂ ਐਕਟਿਵ ਹੁੰਦੀ ਹੈ।