ਹੁਣ, ਭਾਵੇਂ ਤੁਹਾਡੇ ਬੈਂਕ ਖਾਤੇ ਵਿੱਚ ਪੈਸੇ ਨਹੀਂ ਹੈ, ਪਰ ਫਿਰ ਵੀ ਤੁਸੀਂ ਬਿਨਾਂ ਕਿਸੇ ਪਰੇਸ਼ਾਨੀ ਤੋਂ UPI ਭੁਗਤਾਨ ਕਰ ਸਕਦੇ ਹੋ। ਤੁਹਾਨੂੰ ਕਿਸੇ ਤੀਜੀ ਧਿਰ ਨੂੰ ਕਾਲ ਕਰਨ ਜਾਂ ਕਿਸੇ ਹੋਰ ਐਪ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਹੈ। BHIM UPI ਵਿੱਚ ਇੱਕ ਅਜਿਹਾ ਫੀਚਰ ਮਿਲਦਾ ਹੈ ਜਿਸ ਨਾਲ ਤੁਸੀਂ ਬਿਨਾਂ ਪੈਸਿਆਂ ਤੋਂ ਵੀ ਭੁਗਤਾਨ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿਵੇਂ।

Continues below advertisement

BHIM UPI ਵਿੱਚ UPI ਸਰਕਲ ਨਾਮ ਦਾ ਇੱਕ ਨਵਾਂ ਫੀਚਰ ਆਇਆ ਹੈ। ਇਹ ਪਰਿਵਾਰ ਅਤੇ ਦੋਸਤਾਂ ਸਣੇ ਜਾਣਕਾਰ ਲੋਕਾਂ ਨੂੰ ਆਪਣੇ UPI ਖਾਤੇ ਤੋਂ ਭੁਗਤਾਨ ਕਰਨ ਦੀ ਆਗਿਆ ਦਿੰਦਾ ਹੈ। ਅਜਿਹਾ ਕਰਨ ਲਈ, ਉਪਭੋਗਤਾਵਾਂ ਨੂੰ ਪਹਿਲਾਂ ਉਨ੍ਹਾਂ ਲੋਕਾਂ ਦੇ ਸਰਕਲ ਨੂੰ ਜੋੜਨਾ ਪਵੇਗਾ ਜਿਨ੍ਹਾਂ ਨੂੰ ਉਹ ਆਪਣੇ ਖਾਤੇ ਤੋਂ ਲੈਣ-ਦੇਣ ਕਰਨ ਦੀ ਆਗਿਆ ਦੇਣਾ ਚਾਹੁੰਦੇ ਹਨ।

Continues below advertisement

ਉਪਭੋਗਤਾਵਾਂ ਕੋਲ ਇਹਨਾਂ ਲੈਣ-ਦੇਣ ਲਈ ਇੱਕ ਲਿਮਿਟ ਸੈਟ ਕਰਨ ਦਾ ਵੀ ਆਪਸ਼ਨ ਹੁੰਦਾ ਹੈ ਅਤੇ ਉਹ ਹਰੇਕ ਲੈਣ-ਦੇਣ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਸਕਦੇ ਹਨ। ਇਹ ਵਿਸ਼ੇਸ਼ਤਾ ਬਜ਼ੁਰਗ ਪਰਿਵਾਰਕ ਮੈਂਬਰਾਂ ਜਾਂ ਉਨ੍ਹਾਂ ਲੋਕਾਂ ਲਈ ਮਦਦਗਾਰ ਹੋਵੇਗੀ ਜਿਨ੍ਹਾਂ ਕੋਲ ਬੈਂਕ ਖਾਤਾ ਨਹੀਂ ਹੈ ਜਾਂ ਉਹ ਆਪਣੇ ਖਾਤਿਆਂ ਨਾਲ UPI ਦੀ ਵਰਤੋਂ ਨਹੀਂ ਕਰਦੇ ਹਨ।

ਇਦਾਂ ਸੈੱਟ ਕਰੋ ਸਰਕਲ?

BHIM UPI 'ਤੇ ਇੱਕ ਸਰਕਲ ਸੈੱਟ ਕਰਨ ਲਈ, ਐਪ ਖੋਲ੍ਹੋ ਅਤੇ “UPI Circle” 'ਤੇ ਟੈਪ ਕਰੋ। ਹੁਣ ਇਸ ਵਿੱਚ ਐਡ ਫੈਮਿਲੀ ਐਂਡ ਫ੍ਰੈਂਡਸ ਦੇ ਆਪਸ਼ਨ ਨੂੰ ਸਲੈਕਟ ਕਰੋ। ਹੁਣ ਤੁਸੀਂ ਆਪਣੀ ਮਰਜ਼ੀ ਨਾਲ ਯੂਜ਼ਰਸ ਜੋੜ ਸਕਦੇ ਹੋ, ਜਿਸ ਨੂੰ ਤਸੀਂ ਆਪਣੇ ਯੂਪੀਆਈ ਸਰਕਲ ਵਿੱਚ ਐਡ ਕਰਨਾ ਚਾਹੁੰਦੇ ਹੋ। ਤੁਸੀਂ ਉਸ ਵਿਅਕਤੀ ਨੂੰ ਫ਼ੋਨ ਨੰਬਰ ਅਤੇ UPI ID ਦੀ ਵਰਤੋਂ ਕਰਕੇ ਜੋੜਿਆ ਜਾ ਸਕਦਾ ਹੈ।

ਫਿਰ ਤੁਸੀਂ "Spend with Limit" ਅਤੇ "Approval Required" ਦਾ ਆਪਸ਼ਨ ਵੇਖੋਗੇ। ਆਪਣੀ ਮਰਜ਼ੀ ਨਾਲ ਆਪਸ਼ਨ ਚੁਣੋ ਅਤੇ ਇਸ ਨੂੰ ਕਨਫਰਮ ਕਰੋ। ਜੇਕਰ ਤੁਸੀਂ "Spend with Limit" ਨੂੰ ਚੁਣਿਆ ਹੈ, ਤਾਂ ਸਰਕਲ ਵਿੱਚ ਸ਼ਾਮਲ ਕੀਤਾ ਗਿਆ ਵਿਅਕਤੀ ਉਸ ਸੀਮਾ ਤੋਂ ਵੱਧ ਖਰਚ ਨਹੀਂ ਕਰ ਸਕੇਗਾ। ਜੇਕਰ "Approval Required" ਚੁਣਦਾ ਹੈ, ਤਾਂ ਤੁਹਾਨੂੰ ਹਰੇਕ ਲੈਣ-ਦੇਣ ਤੋਂ ਪਹਿਲਾਂ ਭੁਗਤਾਨ ਨੂੰ ਮਨਜ਼ੂਰੀ ਦੇਣ ਦੀ ਲੋੜ ਹੋਵੇਗੀ।