ਰਿਲਾਇੰਸ ਜਿਓ ਫਿਰ ਸਾਬਤ ਕਰ ਰਿਹਾ ਹੈ ਕਿ ਦੇਸ਼ ਭਰ ਵਿੱਚ ਇਸਦੇ ਸਭ ਤੋਂ ਵੱਧ ਮੋਬਾਈਲ ਯੂਜ਼ਰ ਕਿਉਂ ਹਨ। ਘੱਟ ਕੀਮਤ 'ਚ ਵੱਧ ਫਾਇਦੇ ਦੇਣ ਦੀ ਆਪਣੀ ਪਛਾਣ ਨੂੰ ਬਰਕਰਾਰ ਰੱਖਦਿਆਂ, ਜਿਓ ਨੇ 51 ਰੁਪਏ 'ਚ ਇਕ ਅਜਿਹਾ ਡਾਟਾ ਪੈਕ ਲਾਂਚ ਕੀਤਾ ਹੈ ਜੋ ਇੰਟਰਨੈੱਟ ਵਰਤਣ ਵਾਲਿਆਂ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ।
51 ਰੁਪਏ ਵਾਲੇ ਪਲਾਨ ਦੀ ਖਾਸ ਗੱਲ ਕੀ ਹੈ?
ਇਸ ਛੋਟੇ ਪੈਕ ਨਾਲ ਜਿਓ ਯੂਜ਼ਰਾਂ ਨੂੰ 3 GB ਹਾਈ-ਸਪੀਡ ਡਾਟਾ ਮਿਲਦਾ ਹੈ। ਪਰ ਜੇ ਤੁਹਾਡੇ ਕੋਲ 5G ਸਮਾਰਟਫੋਨ ਹੈ ਅਤੇ ਤੁਸੀਂ ਜਿਓ ਦਾ 5G ਵੈਲਕਮ ਆਫ਼ਰ ਐਕਟਿਵ ਕੀਤਾ ਹੋਇਆ ਹੈ, ਤਾਂ ਤੁਸੀਂ ਇਸ ਪਲਾਨ 'ਤੇ ਬਿਨਾਂ ਕਿਸੇ ਸੀਮਾ ਦੇ ਅਣਲਿਮਟਡ 5G ਡਾਟਾ ਦਾ ਲੁਤਫ਼ ਲੈ ਸਕਦੇ ਹੋ।
ਇਸ ਦੀ ਵੈਲਿਡਿਟੀ ਕਿਵੇਂ ਕੰਮ ਕਰਦੀ ਹੈ?
ਧਿਆਨ ਦਿਣ ਵਾਲੀ ਗੱਲ ਇਹ ਹੈ ਕਿ 51 ਰੁਪਏ ਵਾਲਾ ਪਲਾਨ ਕੋਈ ਫੁੱਲ ਰੀਚਾਰਜ ਪਲਾਨ ਨਹੀਂ ਹੈ, ਬਲਕਿ ਇਹ ਤੁਹਾਡੇ ਮੌਜੂਦਾ ਐਕਟਿਵ ਪਲਾਨ ਦੇ ਨਾਲ ਜੋੜਿਆ ਜਾਂਦਾ ਹੈ। ਮਤਲਬ ਜੇਕਰ ਤੁਸੀਂ ਪਹਿਲਾਂ ਹੀ ਕੋਈ 1.5 GB ਰੋਜ਼ਾਨਾ ਵਾਲਾ ਮਾਸਿਕ ਪਲਾਨ ਲਿਆ ਹੋਇਆ ਹੈ ਅਤੇ ਉਸ ਦਿਨ ਤੁਹਾਡਾ ਡਾਟਾ ਖਤਮ ਹੋ ਗਿਆ, ਤਾਂ ਤੁਸੀਂ 51 ਰੁਪਏ ਵਾਲਾ ਇਹ ਪਲਾਨ ਐਕਟਿਵ ਕਰ ਸਕਦੇ ਹੋ। ਫਿਰ ਇਸ ਦਾ ਫਾਇਦਾ ਤੁਹਾਨੂੰ ਬਾਕੀ ਮਹੀਨੇ ਭਰ ਮਿਲੇਗਾ।
ਕੀ ਹੋਰ ਵੀ ਸਸਤੇ ਡਾਟਾ ਪੈਕ ਹਨ?
ਜੇ ਤੁਹਾਨੂੰ ਸਿਰਫ਼ ਇਕ ਦਿਨ ਲਈ ਵਾਧੂ ਡਾਟਾ ਚਾਹੀਦਾ ਹੈ, ਤਾਂ ਜਿਓ ਕੋਲ ਹੋਰ ਵੀ ਸਸਤੇ ਵਿਕਲਪ ਹਨ। ਜਿਵੇਂ ਕਿ:
11 ਰੁਪਏ ਦਾ ਡਾਟਾ ਵਾਊਚਰ – ਜੋ 1 GB ਡਾਟਾ ਦਿੰਦਾ ਹੈ, ਤੇ ਇਹ ਵੀ ਅਣਲਿਮਟਡ 5G ਨਾਲ ਕੰਮ ਕਰਦਾ ਹੈ।
49 ਰੁਪਏ ਦਾ ਪਲਾਨ – ਜੋ 1 ਦਿਨ ਲਈ 25 GB ਹਾਈ-ਸਪੀਡ ਡਾਟਾ ਦਿੰਦਾ ਹੈ।
ਇਹ ਸਭ ਪਲਾਨ ਉਹਨਾਂ ਲਈ ਵਧੀਆ ਹਨ ਜੋ ਘੱਟ ਕੀਮਤ ਵਿੱਚ ਵਧੇਰੇ ਡਾਟਾ ਦੀ ਲੋੜ ਰੱਖਦੇ ਹਨ।
ਕਿਉਂ ਹੈ ਇਹ ਪਲਾਨ ਖਾਸ?
ਘੱਟ ਕੀਮਤ 'ਚ ਵੱਧ ਡਾਟਾ - ਇਹੀ ਤਾਂ ਉਪਭੋਗਤਾਵਾਂ ਦੀ ਖਾਸ ਚਾਹਤ ਹੁੰਦੀ ਹੈ। ਜਿਓ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਗਾਹਕਾਂ ਦੀ ਜ਼ਰੂਰਤ ਨੂੰ ਸਭ ਤੋਂ ਵੱਧ ਤਰਜੀਹ ਦਿੰਦਾ ਹੈ। 51 ਰੁਪਏ ਵਿੱਚ ਜੇ ਤੁਹਾਨੂੰ ਮਹੀਨੇ ਭਰ ਲਈ ਅਣਲਿਮਟਡ 5G ਡਾਟਾ ਜਾਂ 3 GB ਦਾ ਟੌਪ-ਅੱਪ ਮਿਲ ਜਾਵੇ, ਤਾਂ ਇਸ ਤੋਂ ਵਧੀਆ ਸੌਦਾ ਹੋਰ ਕੀ ਹੋ ਸਕਦਾ ਹੈ?
ਜੇ ਤੁਸੀਂ ਦਿਨ ਭਰ ਇੰਟਰਨੈੱਟ ਵਰਤਦੇ ਹੋ, ਵੀਡੀਓਜ਼ ਦੇਖਦੇ ਹੋ ਜਾਂ ਤੁਹਾਨੂੰ ਗੇਮ ਖੇਡਣ ਦਾ ਸ਼ੌਕ ਹੈ, ਤਾਂ ਜਿਓ ਦਾ ਇਹ ਛੋਟਾ ਪਰ ਤਾਕਤਵਰ ਪਲਾਨ ਤੁਹਾਡੀ ਜੇਬ 'ਤੇ ਬੋਝ ਪਾਏ ਬਿਨਾਂ ਤੁਹਾਡੀ ਸਾਰੀਆਂ ਜ਼ਰੂਰਤਾਂ ਪੂਰੀ ਕਰ ਸਕਦਾ ਹੈ।