ToxicPanda Malware Attack: ਐਂਡ੍ਰਾਇਡ ਸਮਾਰਟਫੋਨ ਯੂਜ਼ਰਸ 'ਤੇ ਇਕ ਵੱਡਾ ਸਾਈਬਰ ਖ਼ਤਰਾ ਮੰਡਰਾ ਰਿਹਾ ਹੈ। ToxicPanda ਨਾਮ ਦਾ ਇੱਕ ਨਵਾਂ ਮਾਲਵੇਅਰ, ਐਂਡਰੌਇਡ ਡਿਵਾਈਸਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਹ ਮਿੰਟਾਂ ਵਿੱਚ ਬੈਂਕ ਖਾਤਿਆਂ ਚੋਂ ਪੈਸੇ ਕਢਵਾ ਸਕਦਾ ਹੈ। ਇਹ ਮਾਲਵੇਅਰ ਬੈਂਕਿੰਗ ਐਪਸ ਅਤੇ ਗੂਗਲ ਕਰੋਮ ਰਾਹੀਂ ਤੁਹਾਡੇ ਫੋਨ ਵਿੱਚ ਵੜ ਸਕਦਾ ਹੈ। ਸਾਈਬਰ ਸਿਕਿਊਰਿਟੀ ਫਰਮ Cleafy Threat Intelligence ਦੀ ਟੀਮ ਨੇ ਇਸ ਦਾ ਪਤਾ ਲਗਾਇਆ ਹੈ ਅਤੇ ਇਸ ਦੇ ਖਤਰੇ ਨੂੰ ਲੈਕੇ ਚੇਤਾਵਨੀ ਦਿੱਤੀ ਹੈ।


ਖਾਲੀ ਹੋ ਸਕਦਾ ਬੈਂਕ ਅਕਾਊਂਟ
ToxicPanda ਦੀ ਖਾਸ ਗੱਲ ਇਹ ਹੈ ਕਿ ਤੁਹਾਡੇ ਫੋਨ ਵਿੱਚ ਵੜਨ ਤੋਂ ਬਾਅਦ ਇਹ ਬੈਂਕਿੰਗ ਸੁਰੱਖਿਆ ਨੂੰ ਬਾਈਪਾਸ ਕਰ ਸਕਦਾ ਹੈ, ਜਿਸ ਕਾਰਨ ਹੈਕਰ ਤੁਹਾਡੇ ਖਾਤੇ 'ਚੋਂ ਆਸਾਨੀ ਨਾਲ ਪੈਸੇ ਕਢਵਾ ਸਕਦੇ ਹਨ। ਇਸ ਤੋਂ ਇਲਾਵਾ, ਇਹ ਮਾਲਵੇਅਰ ਤੁਹਾਡੇ ਫ਼ੋਨ ਦਾ ਪੂਰਾ ਕੰਟਰੋਲ ਰਿਮੋਟ ਹੈਕਰਾਂ ਨੂੰ ਦੇਣ ਦੇ ਸਮਰੱਥ ਹਨ, ਜਿਸ ਨਾਲ ਇਸ ਨੂੰ ਹੋਰ ਵੀ ਖ਼ਤਰਨਾਕ ਬਣਾਇਆ ਜਾ ਸਕਦਾ ਹੈ। ਇਸ ਮਾਲਵੇਅਰ ਦਾ ਪਤਾ ਲਗਾਉਣਾ ਮੁਸ਼ਕਲ ਹੈ ਕਿਉਂਕਿ ਇਹ ਮਸ਼ਹੂਰ ਐਪਸ ਵਰਗਾ ਲੱਗਦਾ ਹੈ।


ToxicPanda ਮਾਲਵੇਅਰ TgToxic ਨਾਮਕ ਮਾਲਵੇਅਰ ਫੈਮਿਲੀ ਦਾ ਹਿੱਸਾ ਹੈ ਅਤੇ ਇਸ ਦਾ ਮੁੱਖ ਉਦੇਸ਼ ਵਿੱਤੀ ਨੁਕਸਾਨ ਪਹੁੰਚਾਉਣਾ ਹੈ। ਇਸ ਨੂੰ ਖਾਸਤੌਰ 'ਤੇ ਐਂਡਰਾਇਡ ਫੋਨ ਦੇ ਐਕਸੀਸੀਬਿਲਟੀ ਫੀਚਰ ਦੀ ਦੁਰਵਰਤੋਂ ਕਰਕੇ ਓਟੀਪੀ ਦਾ ਐਕਸੈਸ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ, ਜਿਸ ਨਾਲ ਹੈਕਰਸ ਨੂੰ Transcation ਦਾ ਪੂਰਾ ਕੰਟਰੋਲ ਮਿਲ ਜਾਂਦਾ ਹੈ। 


ਖੋਜਕਰਤਾਵਾਂ ਦੇ ਅਨੁਸਾਰ, ਜਦੋਂ ਤੁਸੀਂ Google Play ਜਾਂ Galaxy Store ਵਰਗੇ ਅਧਿਕਾਰਤ ਐਪ ਸਟੋਰਾਂ ਦੀ ਬਜਾਏ ਥਰਡ ਪਾਰਟੀ ਵੈਬਸਾਈਟਾਂ ਤੋਂ ਐਪਸ ਨੂੰ ਡਾਊਨਲੋਡ ਕਰਦੇ ਹੋ ਤਾਂ ਇਹ ਮਾਲਵੇਅਰ ਤੁਹਾਡੇ ਫੋਨ ਵਿੱਚ ਵੜ ਜਾਂਦਾ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਸ ਨੂੰ ਕਿਸ ਨੇ ਵਿਕਸਿਤ ਕੀਤਾ ਹੈ, ਪਰ ਮੰਨਿਆ ਜਾਂਦਾ ਹੈ ਕਿ ਇਸਦਾ ਸਰੋਤ ਹਾਂਗਕਾਂਗ ਵਿੱਚ ਹੈ।


ਇਦਾਂ ਕਰ ਸਕਦੇ ਬਚਾਅ
ਜੇਕਰ ਤੁਸੀਂ ਆਪਣੀ ਡਿਵਾਈਸ ਅਤੇ ਬੈਂਕ ਖਾਤੇ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹੋ, ਤਾਂ ਹਮੇਸ਼ਾ ਅਧਿਕਾਰਤ ਐਪ ਸਟੋਰ ਜਿਵੇਂ ਕਿ Google Play Store ਜਾਂ Galaxy Store ਤੋਂ ਐਪਸ ਨੂੰ ਡਾਊਨਲੋਡ ਕਰੋ। ਅਣਜਾਣ ਥਰਡ ਪਾਰਟੀ ਸਾਈਟਸ ਤੋਂ ਐਪਸ ਨੂੰ ਡਾਊਨਲੋਡ ਕਰਨ ਤੋਂ ਬਚੋ, ਕਿਉਂਕਿ ਇਸ ਨਾਲ ਮਾਲਵੇਅਰ ਅਟੈਕ  ਦਾ ਖਤਰਾ ਵੱਧ ਜਾਂਦਾ ਹੈ। ਨਾਲ ਹੀ, ਕੰਪਨੀ ਵੱਲੋਂ ਸਾਫਟਵੇਅਰ ਅਪਡੇਟ ਆਉਣ 'ਤੇ ਆਪਣੇ ਫੋਨ ਨੂੰ ਤੁਰੰਤ ਅਪਡੇਟ ਕਰੋ, ਤਾਂ ਕਿ ਸੁਰੱਖਿਆ ਵਿਸ਼ੇਸ਼ਤਾਵਾਂ ਮਜ਼ਬੂਤ ​​ਰਹਿਣ।