IPhone 16 and iPhone 16 Plus: ਦੁਨੀਆ ਦੀ ਸਭ ਤੋਂ ਵੱਡੀ ਟੈਕਨੀਕਲ ਕੰਪਨੀ ਐਪਲ ਨੇ ਆਪਣੇ iPhone 16 ਤੇ iPhone 16 Plus ਨੂੰ ਲਾਂਚ ਕਰ ਦਿੱਤਾ ਹੈ। ਆਈਫੋਨ 16 ਤੇ ਆਈਫੋਨ 16 ਪਲੱਸ ਦੀ ਪ੍ਰੀ-ਬੁਕਿੰਗ ਅੱਜ ਤੋਂ ਐਪਲ ਦੀ ਵੈੱਬਸਾਈਟ ਤੇ ਭਾਰਤ 'ਚ ਐਪਲ ਸਟੋਰ ਸਾਕੇਤ ਦਿੱਲੀ ਤੇ ਮੁੰਬਈ ਦੇ ਸਟੋਰਾਂ 'ਤੇ ਸ਼ੁਰੂ ਹੋਵੇਗੀ। ਐਪਲ ਨੇ ਆਈਫੋਨ 16 ਤੇ ਆਈਫੋਨ 16 ਪਲੱਸ 'ਚ A18 ਬਾਇਓਨਿਕ ਪ੍ਰਦਾਨ ਕੀਤਾ ਹੈ। ਐਪਲ ਨੇ ਆਈਫੋਨ 16 ਤੇ ਆਈਫੋਨ 16 ਪਲੱਸ 'ਚ ਐਪਲ ਇੰਟੈਲੀਜੈਂਸ ਫੀਚਰ ਦਿੱਤਾ ਹੈ।


ਕੈਮਰਾ ਕੰਟਰੋਲ ਉਪਲਬਧ 
iPhone 16 ਤੇ 16 Plus ਵਿੱਚ 16MP ਤੇ 18MP ਕੈਮਰੇ ਹੋਣਗੇ। ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਆਈਫੋਨ 'ਚ ਇੰਟੈਲੀਜੈਂਸ ਕੰਟਰੋਲ ਕੈਮਰਾ ਫੀਚਰ ਹੋਵੇਗਾ, ਜਿਸ ਦੇ ਜ਼ਰੀਏ ਤੁਸੀਂ ਪ੍ਰੋਫੈਸ਼ਨਲ ਕੈਮਰੇ ਬਾਰੇ ਨਾ ਜਾਣਦੇ ਹੋਣ 'ਤੇ ਵੀ ਬਿਹਤਰ ਫੋਟੋਆਂ ਖਿੱਚ ਸਕੋਗੇ।



ਆਈਫੋਨ 16 ਤੇ ਆਈਫੋਨ 16 ਪਲੱਸ ਦੀ ਕੀਮਤ
ਇਸ ਵਾਰ ਐਪਲ ਨੇ ਆਈਫੋਨ 16 ਨੂੰ ਭਾਰਤੀ ਮੁਦਰਾ ਅਨੁਸਾਰ ਲਗਭਗ 67081 ਰੁਪਏ ਵਿੱਚ ਲਾਂਚ ਕੀਤਾ ਹੈ। ਅਮਰੀਕਾ ਵਿੱਚ ਇਸ ਨੂੰ $799 ਵਿੱਚ ਲਾਂਚ ਕੀਤਾ ਗਿਆ ਹੈ। ਜਦੋਂਕਿ ਆਈਫੋਨ 16 ਪਲੱਸ ਨੂੰ ਭਾਰਤੀ ਕਰੰਸੀ ਅਨੁਸਾਰ ਲਗਪਗ 75476 ਰੁਪਏ ਵਿੱਚ ਪੇਸ਼ ਕੀਤਾ ਗਿਆ ਹੈ। iPhone 16 Plus ਨੂੰ ਅਮਰੀਕਾ ਵਿੱਚ $899 ਵਿੱਚ ਲਾਂਚ ਕੀਤਾ ਗਿਆ ਹੈ।


ਆਈਫੋਨ 16 ਤੇ ਆਈਫੋਨ 16 ਪਲੱਸ ਦੇ ਫੀਚਰ
ਐਪਲ ਨੇ iPhone 16 ਤੇ iPhone 16 Plus ਵਿੱਚ 6.1 ਤੇ 6.7 ਇੰਚ ਦੀ ਸਕਰੀਨ ਦਿੱਤੀ ਹੈ। ਇਸ ਦੇ ਨਾਲ ਹੀ ਤੁਹਾਨੂੰ iPhone 16 ਤੇ iPhone 16 Plus ਵਿੱਚ ਫੋਕਸ ਤੇ ਡੈਪਥ ਕੰਟਰੋਲ ਫੀਚਰ ਨਾਲ ਨੈਕਸਟ ਜਨਰੇਸ਼ਨ ਪੋਰਟੇਟੋਨਿਕ ਦਿੱਤਾ ਗਿਆ ਹੈ। ਤੁਸੀਂ iPhone 16 ਤੇ iPhone 16 Plus ਰਾਹੀਂ ਮੈਕਰੋ ਫੋਟੋਗ੍ਰਾਫੀ ਵੀ ਕਰ ਸਕਦੇ ਹੋ। ਇਸ ਦੇ ਨਾਲ ਹੀ, ਤੁਸੀਂ ਆਟੋਫੋਕਸ ਨਾਲ ਲੈਸ ਡੈਪਥ ਕੈਮਰੇ ਨਾਲ ਦੂਰ ਦੀਆਂ ਫੋਟੋਆਂ ਲੈ ਸਕਦੇ ਹੋ।



ਸੈਟੇਲਾਈਟ ਉਪਲਬਧ
iPhone 16 ਤੇ iPhone 16 Plus ਵਿੱਚ ਪਿਛਲੇ iPhones ਵਾਂਗ ਸੈਟੇਲਾਈਟ ਫੀਚਰ ਹੋਵੇਗਾ। ਜਦੋਂ ਆਈਫੋਨ 15 'ਚ ਸੈਟੇਲਾਈਟ ਫੀਚਰ ਨੂੰ ਪੇਸ਼ ਕੀਤਾ ਗਿਆ ਸੀ ਤਾਂ ਕੰਪਨੀ ਨੇ ਇਸ ਨੂੰ ਸਿਰਫ ਅਮਰੀਕਾ 'ਚ ਹੀ ਰੋਲਆਊਟ ਕੀਤਾ ਸੀ ਪਰ ਇਸ ਵਾਰ ਸੈਟੇਲਾਈਟ ਫੀਚਰ ਨੂੰ 17 ਦੇਸ਼ਾਂ 'ਚ ਪੇਸ਼ ਕੀਤਾ ਗਿਆ ਹੈ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।