995 Crore Passwords Stolen: ਤਕਨਾਲੋਜੀ ਦੇ ਇਸ ਦੌਰ ਵਿੱਚ ਸਾਈਬਰ ਹਮਲਿਆਂ ਦੇ ਕੇਸ ਵੀ ਵਧੇ ਹਨ। ਉਪਭੋਗਤਾਵਾਂ ਦਾ ਡੇਟਾ ਲੀਕ ਹੋਣ ਦੀਆਂ ਕਈ ਵਾਰ ਖਬਰਾਂ ਆਈਆਂ ਹਨ। ਇੱਕ ਰਿਪੋਰਟ ਅਨੁਸਾਰ ਹੈਕਰਾਂ ਨੇ ਇੱਕ ਵੱਡਾ ਹਮਲਾ ਕੀਤਾ ਤੇ ਹੁਣ ਤੱਕ ਦਾ ਸਭ ਤੋਂ ਵੱਡਾ ਡਾਟਾ ਲੀਕ ਹੋ ਗਿਆ ਹੈ। ਹਾਸਲ ਜਾਣਕਾਰੀ ਅਨੁਸਾਰ ਲਗਪਗ 995 ਕਰੋੜ ਪਾਸਵਰਡ ਲੀਕ ਹੋ ਚੁੱਕੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਪਾਸਵਰਡ ਲੀਕ ਹੈ।



995 ਕਰੋੜ ਦਾ ਪਾਸਵਰਡ ਲੀਕ
ਫੋਰਬਜ਼ ਅਨੁਸਾਰ ObamaCare ਨਾਂ ਦੇ ਹੈਕਰ ਨੇ 995 ਕਰੋੜ ਪਾਸਵਰਡ ਲੀਕ ਕੀਤੇ ਹਨ। ਇਹ ਜਾਣਕਾਰੀ Rockyou2024 ਦੀ ਰਿਪੋਰਟ ਵਿੱਚ ਸਾਹਮਣੇ ਆਈ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੁਨੀਆ ਭਰ ਵਿੱਚ ਸਿੰਗਲ ਪੱਧਰ 'ਤੇ ਵਰਤੇ ਗਏ ਪਾਸਵਰਡ ਲੀਕ ਹੋ ਚੁੱਕੇ ਹਨ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਲੀਕ ਹੋਏ ਪਾਸਵਰਡ ਵਿੱਚ ਬਹੁਤ ਸਾਰੇ ਅਦਾਕਾਰਾਂ ਦੇ ਵੇਰਵੇ ਵੀ ਸ਼ਾਮਲ ਹਨ।



ਲੌਗਿਨ ਜਾਣਕਾਰੀ ਵੀ ਲੀਕ
ਸਾਈਬਰ ਨਿਊਜ਼ ਰਿਪੋਰਟ ਅਨੁਸਾਰ, Rockyou2024 ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਹੈਕਰ ਨੇ ਕਈ online ਖਾਤਿਆਂ ਵਿੱਚ ਗੈਰਕਾਨੂੰਨੀ ਪਹੁੰਚ ਤੋਂ ਬਾਅਦ ਅਭਿਨੇਤਾ ਦੇ ਪਾਸਵਰਡ ਪ੍ਰਾਪਤ ਕੀਤੇ ਹਨ। ਬਹੁਤ ਸਾਰੇ ਕਰਮਚਾਰੀਆਂ ਦਾ ਡੇਟਾ ਵੀ ਲੀਕ ਹੋਇਆ ਹੈ। ਖੋਜਕਰਤਾਵਾਂ ਅਨੁਸਾਰ ਇਹ ਜਾਣਕਾਰੀ ਬਹੁਤ ਸਾਰੇ ਪਾਸਵਰਡ ਪੁਰਾਣੇ ਤੇ ਨਵੇਂ ਡੇਟਾ ਲੀਕ ਦੀ ਸਹਾਇਤਾ ਨਾਲ ਪ੍ਰਾਪਤ ਕੀਤੀ ਗਈ ਹੈ। ਲੀਕ ਹੋਈ ਜਾਣਕਾਰੀ ਵਿੱਚ ਈਮੇਲ ਪਤੇ ਤੇ ਬਹੁਤ ਸਾਰੀ ਲੌਗਇਨ ਜਾਣਕਾਰੀ ਵੀ ਸ਼ਾਮਲ ਹਨ। ਇਸ ਰਿਪੋਰਟ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਹੈਕਰਾਂ ਨੇ 8.4 ਬਿਲੀਅਨ ਪਲੇਨ ਟੈਕਸਡ ਪਾਸਵਰਡ ਲੀਕ ਕੀਤੇ ਹਨ।


ਆਪਣੇ ਆਪ ਨੂੰ ਇਸ ਤਰ੍ਹਾਂ ਸੁਰੱਖਿਅਤ ਰੱਖੋ
ਹਾਲਾਂਕਿ ਜਾਣਕਾਰੀ ਨਹੀਂ ਦਿੱਤੀ ਗਈ ਕਿ ਹੈਕਰਾਂ ਦੁਆਰਾ ਪ੍ਰਕਾਸ਼ਤ ਕੀਤੀ ਗਈ ਫਾਈਲ ਵਿੱਚ ਭਾਰਤੀ ਵੀ ਸ਼ਾਮਲ ਹਨ ਜਾਂ ਨਹੀਂ। ਅਜਿਹੀ ਸਥਿਤੀ ਤੋਂ ਬਚਣ ਲਈ ਆਪਣਾ ਖਾਤਾ ਪਾਸਵਰਡ ਤੁਰੰਤ ਰੀਸੈਟ ਕਰੋ। ਇਸ ਦੇ ਨਾਲ-ਨਾਲ ਆਪਣੇ ਖਾਤੇ ਲਈ ਇੱਕ ਮਜ਼ਬੂਤ ​​ਪਾਸਵਰਡ ਵਰਤੋ। ਲੌਗਇਨ ਲਈ ਮਲਟੀ-ਫੈਕਟਰ ਪ੍ਰਮਾਣਿਕਤਾ ਦੀ ਵਰਤੋਂ ਕਰੋ। ਸਾਰੀਆਂ ਵੈਬਸਾਈਟਾਂ ਲਈ ਵੱਖਰੇ ਪਾਸਵਰਡ ਆਦਿ ਵਰਤੋ। ਹਰ ਜਗ੍ਹਾ ਇਕੋ ਪਾਸਵਰਡ ਦੀ ਵਰਤੋਂ ਨਾ ਕਰੋ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।