Samsung ਨੇ ਹਾਲ ਹੀ ‘ਚ Galaxy A55 ਦੀ ਕੀਮਤ ਵਿਚ 6000 ਰੁਪਏ ਤੱਕ ਅਤੇ Galaxy A35 5G ਦੀ ਕੀਮਤ ਵਿਚ 5,000 ਰੁਪਏ ਤੱਕ ਦੀ ਕਟੌਤੀ ਕੀਤੀ ਹੈ। ਕੰਪਨੀ HDFC ਅਤੇ SBI ਬੈਂਕ ਕ੍ਰੈਡਿਟ ਕਾਰਡਾਂ ਉਤੇ ਬੈਂਕ ਡਿਸਕਾਊਂਟ ਅਤੇ ਐਕਸਚੇਂਜ ਬੋਨਸ ਦਾ ਲਾਭ ਵੀ ਦੇ ਰਹੀ ਹੈ। 


ਹੁਣ ਗਾਹਕ ਅਧਿਕਾਰਤ ਵੈੱਬਸਾਈਟ ਅਤੇ ਈ-ਕਾਮਰਸ ਪਲੇਟਫਾਰਮ ਤੋਂ ਇਨ੍ਹਾਂ ਦੋਵਾਂ Samsung ਫੋਨਾਂ ਨੂੰ ਘੱਟ ਕੀਮਤ ਉਤੇ ਘਰ ਲਿਆ ਸਕਣਗੇ। ਆਓ ਜਾਣਦੇ ਹਾਂ ਇਸ ਫੋਨ ਦੀ ਕੀਮਤ ‘ਚ ਕਟੌਤੀ ਤੋਂ ਬਾਅਦ ਗਾਹਕਾਂ ਨੂੰ ਇਸ ਦੀ ਕੀਮਤ ਕਿੰਨੀ ਹੋਵੇਗੀ ਅਤੇ ਗਾਹਕਾਂ ਨੂੰ ਇਸ ‘ਚ ਕਿਹੜੀਆਂ ਖਾਸ ਵਿਸ਼ੇਸ਼ਤਾਵਾਂ ਮਿਲਦੀਆਂ ਹਨ।


ਕੀਮਤ ਵਿੱਚ ਕਟੌਤੀ ਤੋਂ ਬਾਅਦ Samsung Galaxy A55 5G 33,999 ਰੁਪਏ ਦੀ ਸ਼ੁਰੂਆਤੀ ਕੀਮਤ ਉਤੇ ਉਪਲਬਧ ਹੈ ਅਤੇ ਇਹ ਤਿੰਨ ਰੰਗਾਂ ਦੇ ਵਿਕਲਪਾਂ ਵਿਚ ਆਉਂਦਾ ਹੈ: Awesome Lilac, Awesome Ice Blue, ਅਤੇ Awesome Navy। ਦੂਜੇ ਪਾਸੇ ਜੇਕਰ ਅਸੀਂ Samsung Galaxy A35 5G ਦੀ ਗੱਲ ਕਰੀਏ ਤਾਂ ਕੀਮਤ ਵਿਚ ਕਟੌਤੀ ਤੋਂ ਬਾਅਦ ਗਾਹਕ ਹੁਣ ਇਸ ਨੂੰ 25,999 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਘਰ ਲਿਆ ਸਕਦੇ ਹਨ। 



ਇਸ ਨੂੰ Awesome Ice Blue ਅਤੇ Awesome Navy ਕਲਰ ਵਿਕਲਪਾਂ ਵਿੱਚ ਖਰੀਦਿਆ ਜਾ ਸਕਦਾ ਹੈ। Samsung Galaxy A55 ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ Samsung ਫੋਨ ਵਿਚ ਇਕ 6.6-ਇੰਚ FHD+ (2340 x 1080 ਪਿਕਸਲ) ਸੁਪਰ AMOLED ਇਨਫਿਨਿਟੀ-O HDR ਡਿਸਪਲੇ 120Hz ਰਿਫਰੈਸ਼ ਰੇਟ, 2.75GHz ਆਕਟਾ ਕੋਰ Exynos1480 ਪ੍ਰੋਸੈਸਰ, 128GB RAM ਤੱਕ, 256GB ਤੱਕ ਸਟੋਰੇਜ, ਐਂਡ੍ਰਾਇਡ 14 ‘ਤੇ ਆਧਾਰਿਤ ਇਕ UI 6.1 OS, 50 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 12 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਕੈਮਰਾ, 5 ਮੈਗਾਪਿਕਸਲ ਦਾ ਮੈਕਰੋ ਕੈਮਰਾ ਦਿੱਤਾ ਗਿਆ ਹੈ। 


ਸੈਲਫੀ ਲਈ ਫੋਨ ‘ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਪਾਵਰ ਲਈ ਇਸ ਵਿੱਚ 5000mAh ਦੀ ਬੈਟਰੀ ਹੈ ਅਤੇ ਇਹ 25W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦਾ ਹੈ। Samsung Galaxy A35 ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ Samsung ਫੋਨ ਵਿੱਚ 6.6-ਇੰਚ FHD+ (2340 x 1080 ਪਿਕਸਲ) ਸੁਪਰ AMOLED ਇਨਫਿਨਿਟੀ-O HDR ਡਿਸਪਲੇਅ 120Hz ਰਿਫਰੈਸ਼ ਰੇਟ, octa-core (2.4GHz Quad A78 + 2GHz Quad A55 CPUs) ਨਾਲ Mali-G68MPyn50 ਪ੍ਰੋਸੈਸਰ ਉਪਲਬਧ ਹੈ।


 ਕੈਮਰੇ ਦੀ ਗੱਲ ਤਰੀਏ ਤਾਂ ਇਸ ਫੋਨ ‘ਚ 50 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 8 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਕੈਮਰਾ, 5 ਮੈਗਾਪਿਕਸਲ ਦਾ ਮੈਕਰੋ ਕੈਮਰਾ, 13 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਪਾਵਰ ਲਈ ਫੋਨ ‘ਚ 5000mAhਬੈਟਰੀ ਅਤੇ 25W ਫਾਸਟ ਚਾਰਜਿੰਗ ਸਪੋਰਟ ਵਰਗੇ ਫੀਚਰਸ ਦਿੱਤੇ ਗਏ ਹਨ।