Bitchat Mesh: ਹੁਣ ਚੈਟਿੰਗ ਲਈ ਇੰਟਰਨੈੱਟ ਦੀ ਲੋੜ ਨਹੀਂ ਰਹੇਗੀ। ਨਵਾਂ ਐਪ ਬਿਟਚੈਟ ਮੇਸ਼ ਨਾਲ ਇਹ ਸੰਭਵ ਹੋਏਗਾ। ਬਿਟਚੈਟ ਮੇਸ਼ ਇੱਕ ਬਲੂਟੁੱਥ ਮੇਸ਼ ਨੈੱਟਵਰਕ ਰਾਹੀਂ ਕੰਮ ਕਰਦਾ ਹੈ, ਜਿੱਥੇ ਉਪਭੋਗਤਾ ਇੱਕ-ਦਜੇ ਨਾਲ ਸਿੱਧਾ ਜੁੜ ਸਕਦੇ ਹਨ। ਅਹਿਮ ਗੱਲ ਹੈ ਕਿ ਜੇਕਰ ਦੋ ਉਪਭੋਗਤਾ ਬਲੂਟੁੱਥ ਰੇਂਜ ਤੋਂ ਬਾਹਰ ਹੋਣ ਤਾਂ ਵੀ ਨੈੱਟਵਰਕ ਵਿੱਚ ਮੌਜੂਦ ਹੋਰ ਯੂਜਰਜ਼ ਰਾਹੀਂ ਸੁਨੇਹਾ ਰਿਲੇ ਹੁੰਦਾ ਹੈ।

ਦਰਅਸਲ ਟਵਿੱਟਰ ਦੇ ਸਹਿ-ਸੰਸਥਾਪਕ ਜੈਕ ਡੋਰਸੀ ਨੇ ਬਿਟਚੈਟ ਮੇਸ਼ ਨਾਮਕ ਇੱਕ ਨਵਾਂ ਬਲੂਟੁੱਥ-ਅਧਾਰਤ ਮੈਸੇਜਿੰਗ ਐਪ ਲਾਂਚ ਕੀਤਾ ਹੈ, ਜੋ ਵਰਤਮਾਨ ਵਿੱਚ ਸਿਰਫ ਆਈਫੋਨ ਉਪਭੋਗਤਾਵਾਂ ਲਈ ਉਪਲਬਧ ਹੈ। ਇਸ ਐਪ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਨਾ ਤਾਂ ਇੰਟਰਨੈਟ 'ਤੇ ਨਿਰਭਰ ਕਰਦਾ ਹੈ ਤੇ ਨਾ ਹੀ ਇਸ ਨੂੰ ਕਿਸੇ ਫੋਨ ਨੰਬਰ ਜਾਂ ਈਮੇਲ ਪਤੇ ਦੀ ਲੋੜ ਹੁੰਦੀ ਹੈ।

ਸੁਰੱਖਿਆ ਤੇ ਗੋਪਨੀਯਤਾ1. ਐਪ ਵਿੱਚ ਐਂਡ-ਟੂ-ਐਂਡ ਇਨਕ੍ਰਿਪਸ਼ਨ (E2EE) ਦੀ ਵਿਸ਼ੇਸ਼ਤਾ ਹੈ, ਜੋ Noise Protocol Framework 'ਤੇ ਅਧਾਰਤ ਹੈ।

2. ਯੂਜਰਜ਼ ਆਪਸ ਵਿੱਚ ਇੱਕ-ਦੂਜੇ ਦੀ ਫਿੰਗਰਪ੍ਰਿੰਟਸ ਤੁਲਨਾ ਕਰਕੇ ਪਛਾਣ ਸਥਾਪਤ ਕਰ ਸਕਦੇ ਹਨ ਤੇ "verified" ਮਾਰਕ ਕਰ ਸਕਦੇ ਹਨ।

3. ਇਹ ਐਪ ਬਿਨਾਂ ਕਿਸੇ ਸਰਵਰ, ਅਕਾਊਂਟ ਜਾਂ ਡੇਟਾ ਸਟੋਰੇਜ ਦੇ ਕੰਮ ਕਰਦੀ ਹੈ, ਜਿਸ ਨਾਲ ਉਪਭੋਗਤਾ ਦੀ ਗੋਪਨੀਯਤਾ ਬਣੀ ਰਹਿੰਦੀ ਹੈ।

ਟਰਮੀਨਲ ਵਰਗਾ ਇੰਟਰਫੇਸBitchat Mesh ਦਾ ਇੰਟਰਫੇਸ ਬਹੁਤ ਹੀ ਸਿੰਪਲ ਹੈ ਤੇ ਪੁਰਾਣੇ ਜ਼ਮਾਨੇ ਦੇ IRC (Internet Relay Chat) ਵਰਗਾ ਹੈ। ਯੂਜਰਜ਼ ਕਿਸੇ ਨੂੰ ਫੇਵਰੇਟ ਬਣਾ ਸਕਦੇ ਹਨ, ਮੈਂਸ਼ਨ ਕਰ ਸਕਦੇ ਹਨ ਜਾਂ ਫਿਰ ਅਣਚਾਹੇ ਯੂਜ਼ਰ ਨੂੰ ਬਲਾਕ ਵੀ ਕਰ ਸਕਦੇ ਹਨ।

ਸੁਰੱਖਿਆ ਚੇਤਾਵਨੀਬਿਟਚੈਟ ਦੀ ਵੈੱਬਸਾਈਟ 'ਤੇ ਇੱਕ ਨੋਟ ਵਿੱਚ ਕਿਹਾ ਗਿਆ ਹੈ ਕਿ ਜਦੋਂ ਕਿ ਸਥਾਨਕ ਮੈਸੇਜਿੰਗ ਸੁਰੱਖਿਅਤ ਹੈ, 1:1 ਨਿੱਜੀ ਚੈਟਾਂ ਦਾ ਅਜੇ ਤੱਕ ਸੁਰੱਖਿਆ ਲਈ ਬਾਹਰੀ ਤੌਰ 'ਤੇ ਆਡਿਟ ਨਹੀਂ ਕੀਤਾ ਗਿਆ। ਇਸ ਲਈ ਇਸ ਨੂੰ ਸੰਵੇਦਨਸ਼ੀਲ ਜਾਣਕਾਰੀ ਲਈ ਇਸਤੇਮਾਲ ਕਰਨ ਬਚਣਾ ਚਾਹੀਦਾ ਹੈ।