Indonesia Bans iphone 16: ਹਾਲ ਹੀ 'ਚ ਐਪਲ ਆਈਫੋਨ 16 ਸੀਰੀਜ਼ (Apple iPhone 16 Series) ਨੂੰ ਬਾਜ਼ਾਰ 'ਚ ਲਾਂਚ ਕੀਤਾ ਹੈ। ਪਰ ਇਸ ਦੌਰਾਨ ਇੱਕ ਦੇਸ਼ ਨੇ ਇਸ 'ਤੇ ਪਾਬੰਦੀ ਲਗਾ ਦਿੱਤੀ ਹੈ। ਨਾਲ ਹੀ, ਉਸ ਦੇਸ਼ ਵਿੱਚ ਮੌਜੂਦ ਆਈਫੋਨ 16 ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ। ਦਰਅਸਲ, ਇੰਡੋਨੇਸ਼ੀਆ ਵੱਲੋਂ ਆਈਫੋਨ 16 ਦੀ ਵਿਕਰੀ ਤੁਰੰਤ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਹ ਫੈਸਲਾ ਐਪਲ ਦੀ ਸਖਤ ਕਾਰਵਾਈ ਦਾ ਹਿੱਸਾ ਹੈ। ਇੰਡੋਨੇਸ਼ੀਆ ਸਰਕਾਰ ਨੇ ਦੋਸ਼ ਲਗਾਇਆ ਸੀ ਕਿ ਐਪਲ ਵੱਲੋਂ ਉਨ੍ਹਾਂ ਦੇ ਦੇਸ਼ 'ਚ ਨਿਵੇਸ਼ ਕਰਨ ਲਈ ਕਿਹਾ ਸੀ। ਪਰ ਕੰਪਨੀ ਨੇ ਅਜਿਹਾ ਨਹੀਂ ਕੀਤਾ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।


ਇੰਡੋਨੇਸ਼ੀਆ ਨੇ ਇਸ ਕਾਰਨ ਇਹ ਫੈਸਲਾ ਲਿਆ 


ਐਪਲ ਨੇ ਇੰਡੋਨੇਸ਼ੀਆ ਵਿੱਚ ਕੁਝ ਨਿਵੇਸ਼ ਕੀਤਾ ਸੀ, ਪਰ ਇਹ ਓਨਾ ਨਹੀਂ ਸੀ, ਜਿੰਨਾ ਕੰਪਨੀ ਚਾਹੁੰਦੀ ਸੀ। ਹੁਣ ਸਰਕਾਰ ਦੁਆਰਾ TKDN ਸਰਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ। ਇਸ ਕਾਰਨ ਹੁਣ ਇੰਡੋਨੇਸ਼ੀਆ ਵਿੱਚ ਐਪਲ ਆਈਫੋਨ 16 ਨਹੀਂ ਵੇਚਿਆ ਜਾਵੇਗਾ। ਇੰਡੋਨੇਸ਼ੀਆਈ ਸਰਕਾਰ ਬਾਕੀ ਨਿਵੇਸ਼ ਦੀ ਉਡੀਕ ਕਰ ਰਹੀ ਹੈ। ਰਿਪੋਰਟਾਂ ਮੁਤਾਬਕ ਐਪਲ ਨੇ ਇੰਡੋਨੇਸ਼ੀਆ 'ਚ 1.48 ਟ੍ਰਿਲੀਅਨ ਰੁਪਏ ਦਾ ਨਿਵੇਸ਼ ਕੀਤਾ ਹੈ, ਜਦਕਿ ਐਪਲ ਦਾ ਕੁੱਲ ਨਿਵੇਸ਼ 1.71 ਟ੍ਰਿਲੀਅਨ ਰੁਪਏ ਦੱਸਿਆ ਗਿਆ ਸੀ। ਅਜਿਹੇ 'ਚ ਕੰਪਨੀ ਸਰਕਾਰ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰੀ ਅਤੇ ਸਰਕਾਰ ਨੇ ਕਾਰਵਾਈ ਕੀਤੀ ਹੈ।


Read MOre: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! iPhone 15 Pro ਦੀ ਕੀਮਤ 'ਚ 30900 ਰੁਪਏ ਕਟੌਤੀ, ਇੰਨਾ ਸਸਤਾ ਮਿਲ ਰਿਹਾ ਫੋਨ



ਸਰਕਾਰ ਦੇ ਫੈਸਲੇ ਦਾ ਕੰਪਨੀ 'ਤੇ ਪੈ ਸਕਦਾ ਹੈ ਅਸਰ 


ਐਪਲ ਲਈ ਇਹ ਬਹੁਤ ਹੀ ਹੈਰਾਨੀਜਨਕ ਫੈਸਲਾ ਹੋ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਜਦੋਂ ਟਿਮ ਕੁੱਕ ਨੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨਾਲ ਗੱਲ ਕੀਤੀ ਸੀ, ਤਾਂ ਮੁਲਾਕਾਤ ਬਹੁਤ ਵਧੀਆ ਸੀ। ਮੀਟਿੰਗ ਤੋਂ ਬਾਅਦ ਕੁੱਕ ਨੇ ਇੰਡੋਨੇਸ਼ੀਆ ਵਿੱਚ ਮੈਨੂਫੈਕਚਰਿੰਗ ਪਲਾਂਟ ਲਗਾਉਣ ਬਾਰੇ ਵੀ ਗੱਲ ਕੀਤੀ। ਹੁਣ ਸਰਕਾਰ ਦੇ ਇਸ ਫੈਸਲੇ ਦਾ ਅਸਰ ਕੰਪਨੀ 'ਤੇ ਪੈ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਐਪਲ ਆਈਫੋਨ 16 ਸੀਰੀਜ਼ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕੰਪਨੀ ਨੇ ਇਸ ਸਾਲ ਦੀ 16 ਸੀਰੀਜ਼ 'ਚ ਕਈ ਸ਼ਾਨਦਾਰ ਫੀਚਰਸ ਵੀ ਸ਼ਾਮਲ ਕੀਤੇ ਹਨ।