ਨਵੀਂ ਦਿੱਲੀ: ਭਾਰਤ ਤੋਂ ਬਾਅਦ ਹੁਣ ਪੂਰੀ ਦੁਨਿਆ ਚੀਨ ਦੇ ਖਿਲਾਫ ਹੋ ਗਈ ਹੈ।ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਚੀਨੀ ਕਪੰਨੀ ਹੁਵਾਵੇ (Huawei)ਟੈਕਨੋਲੇਜੀ ਤੇ ਸੱਤ ਸਾਲਾਂ ਲਈ ਰੋਕ ਲਾ ਦਿੱਤੀ ਹੈ।ਇਸ ਬੈਨ ਤੋਂ ਬਾਅਦ ਹੁਵਾਵੇ ਅੱਗਲੇ ਸੱਤ ਸਾਲਾਂ ਤੱਕ ਬ੍ਰਿਟੇਨ 'ਚ ਆਪਣਾ 5G ਕਾਰੋਬਾਰ ਨਹੀਂ ਕਰ ਪਾਏਗੀ।ਮੰਨਿਆ ਜਾ ਰਿਹਾ ਹੈ ਕਿ ਬ੍ਰਿਟੇਨ ਨੇ ਇਹ ਫੈਸਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਬਾਅ ਹੇਠ ਲਿਆ ਹੈ।


ਬ੍ਰਿਟੇਨ ਦੀ ਸਰਕਾਰ ਨੇ ਘਰੇਲੂ ਟੈਲੀਕਾਮ ਕੰਪਨੀਆਂ ਨੂੰ ਕਿਹਾ ਹੈ ਕਿ ਉਹ 2027 ਤੱਕ ਚੀਨੀ ਕੰਪਨੀ ਹੁਵਾਵੇ ਦੇ ਸਾਰੇ ਉਪਕਰਣਾਂ ਨੂੰ ਆਪਣੇ 5G ਨੈਟਵਰਕ ਤੋਂ ਹਟਾ ਦੇਵੇ।

ਬ੍ਰਿਟੇਨ ਸਰਕਾਰ ਦੇ ਇਸ ਫੈਸਲੇ ਤੇ ਹੁਵਾਵੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ, "ਇਹ ਬ੍ਰਿਟੇਨ ਦੇ ਹਰ ਸਮਾਰਟਫੋਨ ਯੂਜ਼ਰ ਲਈ ਨਿਰਾਸ਼ਾਜਨਕ ਫੈਸਲਾ ਹੈ। ਇਹ ਫੈਸਲਾ ਬ੍ਰਿਟੇਨ ਨੂੰ ਡਿਜੀਟਲ ਰੂਪ ਵਿੱਚ ਪਿੱਛੇ ਲਿਜਾਣ ਵਾਲਾ ਹੈ। ਅਸੀਂ ਉਨ੍ਹਾਂ ਨੂੰ ਇਸ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਾਂਗੇ।ਅਸੀਂ ਭਰੋਸਾ ਦਿੰਦੇ ਹਾਂ ਕਿ ਸਾਡੇ ਪ੍ਰੋਡਕਟ ਦੇਸ਼ ਦੀ ਸੁਰੱਖਿਆ ਨੂੰ ਪ੍ਰਭਾਵਤ ਨਹੀਂ ਕਰਨਗੇ।"