ਲੰਡਨ: ਆਧੁਨਿਕੀਕਰਨ ਦੇ ਇਸ ਦੌਰ ’ਚ ਤਕਨੀਕ ਦੀ ਵਰਤੋਂ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਇੱਕ ਪਾਸੇ ਜਿੱਥੇ ਅਤਿ ਆਧੁਨਿਕ ਤਕਨਾਲੋਜੀ ਦੇ ਵਿਕਾਸ ਕਾਰਣ ਬੈਟਰੀਆਂ ਨਾਲ ਚੱਲਣ ਵਾਲੇ ਵਾਹਨ ਬਾਜ਼ਾਰ ’ਚ ਆਉਣੇ ਸ਼ੁਰੂ ਹੋ ਗਏ ਹਨ, ਉੱਥੇ ਸੈਲਫ਼-ਡ੍ਰਾਈਵਿੰਗ ਤਕਨੀਕ ਦੀ ਵਰਤੋਂ ਵੀ ਇਸ ਖੇਤਰ ’ਚ ਕਾਫ਼ੀ ਤੇਜ਼ੀ ਨਾਲ ਹੋ ਰਹੀ ਹੈ। ਪਿੱਛੇ ਜਿਹੇ ਲੰਦਨ ’ਚ ਇੱਕ ਸੈਲਫ਼-ਡ੍ਰਾਈਵਿੰਗ ਵਾਹਨ ਦਾ ਪ੍ਰੀਖਣ ਸ਼ੁਰੂ ਕੀਤਾ ਗਿਆ ਹੈ, ਇਸ ਦਾ ਉਦੇਸ਼ ਘੱਟ ਸਮੇਂ ਵਿੱਚ ਵਧੇਰੇ ਥਾਵਾਂ ਉੱਤੇ ਦਵਾਈਆਂ ਪਹੁੰਚਾਉਣਾ ਹੈ।
ਦਰਅਸਲ, ਸੈਲਫ਼-ਡ੍ਰਾਈਵਿੰਗ ਤਕਨੀਕ ਉੱਤੇ ਚੱਲਣ ਵਾਲਾ ਇਸ ਰੋਬੋਟ-ਕਾਰ ਦਾ ਨਾਂ Kar-go ਰੱਖਿਆ ਗਿਆ ਹੈ। ਇਸ ਦਾ ਨਿਰਮਾਣ ਦੂਰ-ਦੁਰਾਡੇ ਸਥਿਤ ਘਰਾਂ ਵਿੱਚ ਰਹਿੰਦੇ ਲੋੜਵੰਦਾਂ ਤੱਕ ਛੇਤੀ ਤੋਂ ਛੇਤੀ ਦਵਾਈਆਂ ਪਹੁੰਚਾਉਣ ਲਈ ਕੀਤਾ ਗਿਆ ਹੈ। ਇਸ ਰੋਬੋਟ ਵਾਹਨ ਦੇ ਚਾਰੇ ਪਾਸੇ ਕੈਮਰੇ ਲੱਗੇ ਹੋਏ ਹਨ, ਜੋ ਰੀਅਲ ਟਾਈਮ ਵਿੱਚ ਸੈਂਸਰ ਦੀ ਮਦਦ ਨਾਲ ਵਾਹਨ ਨੂੰ ਆਪਣੇ ਟਿਕਾਣੇ ਤੱਕ ਪਹੁੰਚਾਉਣ ਵਿੱਚ ਪੂਰਾ ਯੋਗਦਾਨ ਪਾਉਂਦੇ ਹਨ।
ਇਸ ਸੈਲਫ਼-ਡ੍ਰਾਈਵਿੰਗ ਕਾਰ ਰੋਬੋਟ ਦਾ ਨਿਰਮਾਣ ‘ਦ ਅਕੈਡਮੀ ਆੱਫ਼ ਰੋਬੋਟਿਕਸ’ ਨਾਂ ਦੀ ਸੰਸਥਾ ਨੇ ਕੀਤਾ ਹੈ। ਵਿਲੀਅਮ ਸਚਿਤੀ ਇਸ ਸੰਸਥਾ ਦੇ ਕਨਵੀਨਰ ਹਨ। ਇਹ ਕਾਰ ਇੱਕ ਵਾਰੀ ’ਚ 48 ਪਾਰਸਲ ਲਿਜਾਣ ਦੇ ਸਮਰੱਥ ਹੈ। ਇਸ ਦੀ ਵੱਧ ਤੋਂ ਵੱਧ ਰਫ਼ਤਾਰ ਲਗਭਗ 60 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਨੂੰ ਪੂਰੀ ਤਰ੍ਹਾਂ ਚਾਰਜ ਕਰਨ ਵਿੱਚ ਤਿੰਨ ਘੰਟਿਆਂ ਦਾ ਸਮਾਂ ਲੱਗਦਾ ਹੈ।
Kar-go ਰੋਬੋਟ ਨਾਲ ਹੋਮ-ਡਿਲੀਵਰੀ ਦੀ ਸਹੂਲਤ ਬਹੁਤ ਸਸਤੀ, ਆਸਾਨ ਤੇ ਪ੍ਰਦੂਸ਼ਣ-ਮੁਕਤ ਹੋ ਜਾਵੇਗੀ। ਰੋਬੋਟ ਦੇ ਅੰਦਰ ਰੱਖੇ ਪਾਰਸਲ ਉੱਤੇ ਇੱਕ ਸੈਂਸਰ ਲੱਗਾ ਹੋਵੇਗਾ, ਜੋ ਆਪਣੇ ਟਿਕਾਣੇ ਉੱਤੇ ਪੁੱਜਣ ਤੋਂ ਬਾਅਦ ਕਾਰ ਦੇ ਪਿਛਲੇ ਹਿੱਸੇ ਵਿੱਚ ਬਣੇ ਡਿਵਾਈਸ ਰਾਹੀਂ ਸਕੈਨ ਕਰਨ ਤੋਂ ਬਾਅਦ ਗਾਹਕ ਨੂੰ ਦਿੱਤਾ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਵਿਗਿਆਨ ਦਾ ਕ੍ਰਿਸ਼ਮਾ! ਸੈਲਫ਼ ਡ੍ਰਾਈਵਿੰਗ ਤਕਨੀਕ ਨਾਲ ਲੈਸ Kar-go ਰੋਬੋਟ ਕਰੇਗਾ ਹੁਣ ਇਹ ਕੰਮ
ਏਬੀਪੀ ਸਾਂਝਾ
Updated at:
12 Nov 2020 02:56 PM (IST)
Kar-go ਰੋਬੋਟ ਨਾਲ ਹੋਮ-ਡਿਲੀਵਰੀ ਦੀ ਸਹੂਲਤ ਬਹੁਤ ਸਸਤੀ, ਆਸਾਨ ਤੇ ਪ੍ਰਦੂਸ਼ਣ-ਮੁਕਤ ਹੋ ਜਾਵੇਗੀ। ਰੋਬੋਟ ਦੇ ਅੰਦਰ ਰੱਖੇ ਪਾਰਸਲ ਉੱਤੇ ਇੱਕ ਸੈਂਸਰ ਲੱਗਾ ਹੋਵੇਗਾ, ਜੋ ਆਪਣੇ ਟਿਕਾਣੇ ਉੱਤੇ ਪੁੱਜਣ ਤੋਂ ਬਾਅਦ ਕਾਰ ਦੇ ਪਿਛਲੇ ਹਿੱਸੇ ਵਿੱਚ ਬਣੇ ਡਿਵਾਈਸ ਰਾਹੀਂ ਸਕੈਨ ਕਰਨ ਤੋਂ ਬਾਅਦ ਗਾਹਕ ਨੂੰ ਦਿੱਤਾ ਜਾਵੇਗਾ।
- - - - - - - - - Advertisement - - - - - - - - -