BSNL New Plan: BSNL ਆਪਣੇ ਯੂਜ਼ਰਸ ਲਈ ਇੱਕ ਵਾਰ ਫਿਰ ਵਿੰਟਰ ਬੋਨਾਂਜ਼ਾ ਆਫਰ ਲੈ ਕੇ ਆਇਆ ਹੈ। ਸਰਕਾਰ ਹੁਣ ਟੈਲੀਕਾਮ ਯੂਜ਼ਰਸ ਨੂੰ ਪੂਰੇ 6 ਮਹੀਨਿਆਂ ਲਈ ਫ੍ਰੀ ਇੰਟਰਨੈਟ ਆਫਰ ਕਰ ਰਹੀ ਹੈ। ਇਸ ਪਲਾਨ 'ਚ ਯੂਜ਼ਰਸ ਨੂੰ ਹਰ ਮਹੀਨੇ 1300GB ਹਾਈ ਸਪੀਡ ਡਾਟਾ ਆਫਰ ਕੀਤਾ ਜਾ ਰਿਹਾ ਹੈ। ਕੰਪਨੀ ਨੇ ਆਪਣੇ ਐਕਸ ਹੈਂਡਲ ਰਾਹੀਂ ਇਹ ਜਾਣਕਾਰੀ ਦਿੱਤੀ ਹੈ। BSNL ਦਾ ਇਹ ਬ੍ਰਾਡਬੈਂਡ ਪਲਾਨ ਦੇਸ਼ ਦੇ ਸਾਰੇ ਟੈਲੀਕਾਮ ਸਰਕਲ (ਦਿੱਲੀ ਅਤੇ ਮੁੰਬਈ ਨੂੰ ਛੱਡ ਕੇ) ਬਾਕੀ ਸਾਰਿਆਂ ਲਈ ਹੈ।
BSNL ਦੇ ਨਵੇਂ ਪਲਾਨ ਵਿੱਚ ਮਿਲੇਗਾ ਬੰਪਰ ਡੇਟਾ
BSNL ਨੇ X 'ਤੇ ਇਕ ਪੋਸਟ 'ਚ ਕਿਹਾ ਕਿ ਵਿੰਟਰ ਬੋਨਾਂਜ਼ਾ ਆਫਰ ਦੇ ਤਹਿਤ ਯੂਜ਼ਰਸ ਨੂੰ 1,999 ਰੁਪਏ 'ਚ ਪੂਰੇ 6 ਮਹੀਨਿਆਂ ਲਈ ਭਾਰਤ ਫਾਈਬਰ ਬ੍ਰਾਡਬੈਂਡ ਸਰਵਿਸ ਮਿਲੇਗੀ। ਇਸ ਪਲਾਨ 'ਚ ਯੂਜ਼ਰਸ ਨੂੰ 25Mbps ਦੀ ਸਪੀਡ 'ਤੇ ਹਰ ਮਹੀਨੇ 1300GB ਡਾਟਾ ਆਫਰ ਕੀਤਾ ਜਾ ਰਿਹਾ ਹੈ। FUP (ਫੇਅਰ ਯੂਸੇਜ ਪਾਲਿਸੀ) ਦੀ ਲਿਮਿਟ ਪੂਰੀ ਹੋਣ ਤੋਂ ਬਾਅਦ ਯੂਜ਼ਰਸ ਨੂੰ 4Mbps ਦੀ ਸਪੀਡ 'ਤੇ ਅਨਲਿਮਿਟਿਡ ਇੰਟਰਨੈਟ ਮਿਲੇਗਾ। ਇਸ ਪਲਾਨ 'ਚ ਯੂਜ਼ਰਸ ਨੂੰ ਲੈਂਡਲਾਈਨ ਰਾਹੀਂ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਮਿਲਦੀ ਹੈ।
599 ਰੁਪਏ ਵਾਲਾ ਪਲਾਨ
ਇਸ ਤੋਂ ਪਹਿਲਾਂ BSNL ਨੇ 599 ਰੁਪਏ ਦਾ ਸਪੈਸ਼ਲ ਟੈਰਿਫ ਵਾਊਚਰ (STV) ਲਾਂਚ ਕੀਤਾ ਸੀ। ਇਸ ਪਲਾਨ ਦੇ ਤਹਿਤ ਮੋਬਾਈਲ ਯੂਜ਼ਰਸ ਨੂੰ 84 ਦਿਨਾਂ ਦੀ ਵੈਲੀਡਿਟੀ ਮਿਲ ਰਹੀ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਰੋਜ਼ਾਨਾ 3GB ਹਾਈ ਸਪੀਡ ਡਾਟਾ ਦਾ ਲਾਭ ਵੀ ਮਿਲੇਗਾ। ਇਸ ਪਲਾਨ ਵਿੱਚ ਯੂਜ਼ਰਸ ਨੂੰ ਪੂਰੇ ਭਾਰਤ ਵਿੱਚ ਕਿਸੇ ਵੀ ਨੈੱਟਵਰਕ 'ਤੇ ਕਾਲ ਕਰਨ ਲਈ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 ਮੁਫਤ SMS ਦਾ ਲਾਭ ਵੀ ਮਿਲਦਾ ਹੈ।
ਹਾਲ ਹੀ ਵਿੱਚ, BSNL ਨੇ ਦੇਸ਼ ਦੀ ਪਹਿਲੀ D2D ਯਾਨੀ ਡਾਇਰੈਕਟ-ਟੂ-ਡਿਵਾਈਸ ਸਰਵਿਸ ਲਾਂਚ ਕੀਤੀ ਹੈ। ਸੈਟੇਲਾਈਟ ਬੈਸਟ: ਇਸ ਸਰਵਿਸ ਵਿੱਚ ਯੂਜ਼ਰਸ ਨੂੰ ਬਿਨਾਂ ਕਿਸੇ ਮੋਬਾਈਲ ਨੈਟਵਰਕ ਦੇ ਵੀ ਕਨੈਕਟੀਵਿਟੀ ਮਿਲੇਗੀ। ਇਹ ਸਰਵਿਸ ਯੂਜ਼ਰਸ ਲਈ ਖਾਸ ਤੌਰ 'ਤੇ ਐਮਰਜੈਂਸੀ ਵਿੱਚ ਬਹੁਤ ਮਦਦਗਾਰ ਸਾਬਤ ਹੋਣ ਵਾਲੀ ਹੈ। ਯੂਜ਼ਰਸ ਸੈਟੇਲਾਈਟ ਰਾਹੀਂ ਕਾਲਿੰਗ ਅਤੇ ਇੰਟਰਨੈਟ ਦੀ ਵਰਤੋਂ ਕਰ ਸਕਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।