ਬੀਐਸਐਨਐਲ (BSNL) ਨੇ 25 ਸਾਲਾਂ ਪੂਰੇ ਹੋਣ 'ਤੇ ਨਵਾਂ ਸਿਲਵਰ ਜੂਬਲੀ FTTH ਪਲਾਨ ਲਾਂਚ ਕੀਤਾ। ਇਸ ਪਲਾਨ ਵਿੱਚ ਸਿਰਫ਼ ₹625 'ਚ 2500GB ਹਾਈ-ਸਪੀਡ ਡਾਟਾ, 600+ ਲਾਈਵ ਟੀਵੀ ਚੈਨਲ ਅਤੇ ਹੋਰ ਬਹੁਤ ਕੁਝ ਮਿਲੇਗਾ।

Continues below advertisement

BSNL ਨੇ ਨਵਾਂ ₹625 ਪਲਾਨ ਲਾਂਚ ਕੀਤਾ

ਭਾਰਤ ਸਰਕਾਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਆਪਣੇ 25 ਸਾਲ ਪੂਰੇ ਹੋਣ ਦੇ ਮੌਕੇ 'ਤੇ ਇੱਕ ਸ਼ਾਨਦਾਰ ਤੋਹਫ਼ਾ ਦਿੱਤਾ ਹੈ। ਬੀਐਸਐਨਐਲ ਨੇ ਨਵਾਂ ਸਿਲਵਰ ਜੂਬਲੀ FTTH ਪਲਾਨ ਪੇਸ਼ ਕੀਤਾ ਹੈ। ਇਹ ਪਲਾਨ ਸਿਰਫ਼ ₹625 ਪ੍ਰਤੀ ਮਹੀਨਾ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੈ ਅਤੇ ਇਸ ਵਿੱਚ ਯੂਜ਼ਰਜ਼ ਨੂੰ ਹਾਈ-ਸਪੀਡ ਇੰਟਰਨੇਟ, ਲਾਈਵ ਟੀਵੀ ਚੈਨਲ ਅਤੇ OTT ਤਿੰਨਾਂ ਦਾ ਮਜ਼ਾ ਇੱਕ ਹੀ ਪੈਕੇਜ ਵਿੱਚ ਮਿਲੇਗਾ।

Continues below advertisement

ਪਲਾਨ ਵਿੱਚ ਮਿਲੇਗਾ 2,500GB ਡਾਟਾ

ਕੰਪਨੀ ਦਾ ਦਾਅਵਾ ਹੈ ਕਿ ਇਹ ਪਲਾਨ ਦੇਸ਼ ਭਰ ਵਿੱਚ ਵਧੀਆ ਕਨੈਕਟਿਵਿਟੀ ਅਤੇ ਮਨੋਰੰਜਨ ਦੋਹਾਂ ਨੂੰ ਇੱਕਠੇ ਪ੍ਰਦਾਨ ਕਰੇਗਾ। ਇਸ ਪਲਾਨ ਅਧੀਨ ਯੂਜ਼ਰਜ਼ ਨੂੰ 2,500GB ਹਾਈ-ਸਪੀਡ ਡਾਟਾ ਮਿਲੇਗਾ, ਜਿਸ ਦੀ ਸਪੀਡ 75Mbps ਤੱਕ ਰਹੇਗੀ। ਇਸ ਤੋਂ ਬਾਅਦ ਸਪੀਡ ਘੱਟ ਹੋ ਕੇ ਬੇਸਿਕ ਲਿਮਿਟ ਤੱਕ ਆ ਜਾਵੇਗੀ, ਪਰ ਕਨੈਕਸ਼ਨ ਜਾਰੀ ਰਹੇਗਾ।

ਸਿਲਵਰ ਜੂਬਲੀ FTTH ਪਲਾਨ ਦੇ ਇਹ ਖਾਸ ਫਾਇਦੇ

ਬੀਐਸਐਨਐਲ ਸਿਲਵਰ ਜੂਬਲੀ FTTH ਪਲਾਨ ਦੀਆਂ ਖਾਸੀਅਤਾਂ ਇਸਨੂੰ ਬਜ਼ਾਰ ਦੇ ਸਭ ਤੋਂ ਕਿਫਾਇਤੀ ਅਤੇ ਵੈਲੂ-ਫ਼ੋਰ-ਮਨੀ ਪਲਾਨਾਂ ਵਿੱਚੋਂ ਇੱਕ ਬਣਾਉਂਦੀਆਂ ਹਨ। ਇਸ ਤੋਂ ਇਲਾਵਾ, ਯੂਜ਼ਰਜ਼ ਨੂੰ OTT ਪਲੇਟਫਾਰਮਸ ਦਾ ਐਕਸੈਸ ਵੀ ਫ੍ਰੀ ਵਿੱਚ ਮਿਲੇਗਾ।

600+ ਲਾਈਵ ਟੀਵੀ ਚੈਨਲ

ਬੀਐਸਐਨਐਲ ਸਿਲਵਰ ਜੂਬਲੀ FTTH ਪਲਾਨ ਵਿੱਚ 127 ਪ੍ਰੀਮੀਅਮ ਚੈਨਲ ਸ਼ਾਮਲ ਹਨ, ਜਿਨ੍ਹਾਂ ਵਿੱਚ ਖੇਡ, ਖ਼ਬਰਾਂ, ਮਨੋਰੰਜਨ ਅਤੇ ਫਿਲਮ ਚੈਨਲ ਵੀ ਸ਼ਾਮਲ ਹਨ।

OTT ਪਲੇਟਫਾਰਮਸ ਦਾ ਫ੍ਰੀ ਐਕਸੈਸ

ਇਸ ਪਲਾਨ ਵਿੱਚ Sony Liv ਅਤੇ Jio Hotstar ਵਰਗੀਆਂ OTT ਸੇਵਾਵਾਂ ਸ਼ਾਮਲ ਹਨ, ਜਿਸ ਨਾਲ ਯੂਜ਼ਰਜ਼ ਬਿਨਾਂ ਵਾਧੂ ਖਰਚ ਦੇ ਵੈਬ ਸੀਰੀਜ਼ ਅਤੇ ਫਿਲਮਾਂ ਦੇਖ ਸਕਦੇ ਹਨ।

ਬੀਐਸਐਨਐਲ FTTH ਕਨੈਕਟਿਵਿਟੀ

Fiber-to-the-Home ਤਕਨਾਲੋਜੀ ਰਾਹੀਂ ਸਥਿਰ ਅਤੇ ਤੇਜ਼ ਇੰਟਰਨੇਟ ਕਨੈਕਸ਼ਨ ਮਿਲੇਗਾ, ਜੋ 4K ਸਟ੍ਰੀਮਿੰਗ ਅਤੇ ਆਨਲਾਈਨ ਗੇਮਿੰਗ ਲਈ ਉਪਯੋਗੀ ਹੈ। ਇਹ ਪਲਾਨ ਪੂਰੇ ਭਾਰਤ ਵਿੱਚ ਲਾਗੂ ਹੋਵੇਗਾ, ਜਿਸ ਨਾਲ ਪਿੰਡ ਅਤੇ ਸ਼ਹਿਰੀ ਦੋਹਾਂ ਖੇਤਰਾਂ ਦੇ ਉਪਭੋਗਤਾ ਲਾਭ ਉਠਾ ਸਕਣਗੇ।

ਰਿਚਾਰਜ ਕਿਵੇਂ ਕਰੀਏਗਾਹਕ ਇਸ ਪਲਾਨ ਨੂੰ BSNL Selfcare App, bsnl.co.in ਵੈੱਬਸਾਈਟ ਜਾਂ ਨੇੜਲੇ BSNL ਸੈਂਟਰ ਤੋਂ ਐਕਟੀਵੇਟ ਕਰ ਸਕਦੇ ਹਨ। ਨਾਲ ਹੀ, 1800-4444 ਹੈਲਪਲਾਈਨ ਨੰਬਰ 'ਤੇ ਕਾਲ ਕਰਕੇ ਵੀ ਜਾਣਕਾਰੀ ਲਈ ਜਾ ਸਕਦੀ ਹੈ।