BSNL new recharge plan- ਸਰਕਾਰੀ ਦੂਰ ਸੰਚਾਰ ਕੰਪਨੀ BSNL ਨੇ ਆਪਣੇ ਗਾਹਕਾਂ ਲਈ ਖਾਸ ਪਲਾਨ ਪੇਸ਼ ਕੀਤਾ ਹੈ। ਕੰਪਨੀ 184 ਰੁਪਏ ਦਾ ਰੀਚਾਰਜ ਪਲਾਨ ਲੈ ਕੇ ਆਈ ਹੈ, ਜਿਸ ਵਿਚ ਕਈ ਬੈਨੀਫਿਟ ਦੇਣ ਦਾ ਵਾਅਦਾ ਕੀਤਾ ਗਿਆ ਹੈ। ਆਓ ਜਾਣਦੇ ਹਾਂ BSNL ਦੇ ਇਸ 184 ਰੁਪਏ ਵਾਲੇ ਪਲਾਨ ਵਿੱਚ ਕੀ-ਕੀ ਫਾਇਦੇ ਮਿਲਦੇ ਹਨ…


BSNL ਦੇ ਇਸ ਕਿਫਾਇਤੀ ਰੀਚਾਰਜ ਪਲਾਨ ਦੀ ਕੀਮਤ 184 ਰੁਪਏ ਹੈ ਅਤੇ ਗਾਹਕਾਂ ਨੂੰ ਇਸ ਪਲਾਨ ਦੇ ਨਾਲ 28 ਦਿਨਾਂ ਲਈ ਅਨਲਿਮਟਿਡ ਵਾਇਸ ਕਾਲਿੰਗ ਦਾ ਲਾਭ ਦਿੱਤਾ ਜਾਂਦਾ ਹੈ। ਇਸ 184 ਰੁਪਏ ਵਾਲੇ ਪਲਾਨ ਵਿੱਚ ਹਰ ਰੋਜ਼ 100 SMS ਦਾ ਲਾਭ ਵੀ ਦਿੱਤਾ ਜਾਂਦਾ ਹੈ।


ਇਸ ਤੋਂ ਇਲਾਵਾ ਇਹ ਰੀਚਾਰਜ ਪਲਾਨ 28 ਦਿਨਾਂ ਲਈ ਹਰ ਰੋਜ਼ 1GB ਹਾਈ-ਸਪੀਡ ਡਾਟਾ ਦਿੰਦਾ ਹੈ। ਵਾਧੂ ਲਾਭ ਵਜੋਂ, ਇਸ ਰੀਚਾਰਜ ਪਲਾਨ ਦੇ ਨਾਲ, ਗਾਹਕਾਂ ਨੂੰ ਮੁਫਤ BSNL ਟੂਨਸ ਦਾ ਲਾਭ ਵੀ ਮਿਲੇਗਾ। ਜੇਕਰ ਕੋਈ ਘੱਟ ਕੀਮਤ ਉਤੇ ਇਕ ਮਹੀਨੇ ਦੀ ਵੈਧਤਾ ਵਾਲਾ ਪਲਾਨ ਚਾਹੁੰਦਾ ਹੈ, ਤਾਂ ਇਹ ਪੈਕ ਉਸ ਲਈ ਫਾਇਦੇਮੰਦ ਹੋ ਸਕਦਾ ਹੈ।



ਇਸ ਤੋਂ ਵੀ ਸਸਤਾ ਇਕ ਪਲਾਨ ਹੈ ਜਿਸ ਦੀ ਕੀਮਤ 118 ਰੁਪਏ ਹੈ। ਜੇ ਅਸੀਂ ਕੰਪਨੀ ਦੇ ਇਸ ਸਸਤੇ ਪਲਾਨ ਉੱਤੇ ਨਜ਼ਰ ਮਾਰੀਏ ਤਾਂ BSNL ਦੇ 118 ਰੁਪਏ ਵਾਲੇ ਪਲਾਨ ਦੀ ਵੈਧਤਾ 20 ਦਿਨਾਂ ਦੀ ਹੈ। ਇਸ ਪਲਾਨ ‘ਚ ਗਾਹਕਾਂ ਨੂੰ ਅਨਲਿਮਟਿਡ ਵਾਇਸ ਕਾਲਿੰਗ ਦਾ ਫਾਇਦਾ ਦਿੱਤਾ ਜਾਂਦਾ ਹੈ।


ਇਸ ਤੋਂ ਇਲਾਵਾ ਗਾਹਕ ਪਲਾਨ ‘ਚ 10GB ਹਾਈ-ਸਪੀਡ ਡਾਟਾ ਦਾ ਵੀ ਲਾਭ ਲੈ ਸਕਦੇ ਹਨ। ਪਲਾਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਹਾਰਡੀ ਗੇਮਜ਼, ਅਰੇਨਾ ਗੇਮਜ਼, ਗੇਮਿਓਨ ਐਸਟ੍ਰੋਟੇਲ, ਗੇਮੀਅਮ, ਜ਼ਿੰਗ ਮਿਊਜ਼ਿਕ ਅਤੇ WOW ਐਂਟਰਟੇਨਮੈਂਟ ਦੇ ਬੈਨੀਫਿਟ ਵੀ ਪ੍ਰਦਾਨ ਕਰਦਾ ਹੈ।


 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।