BSNL IFTV: BSNL ਛੇਤੀ ਹੀ ਡਾਇਰੈਕਟ-ਟੂ-ਮੋਬਾਈਲ BiTV ਸਰਵਿਸ ਲਾਂਚ ਕਰਨ ਵਾਲਾ ਹੈ। ਸਰਕਾਰੀ ਟੈਲੀਕਾਮ ਕੰਪਨੀ ਇਸ ਸਰਵਿਸ ਰਾਹੀਂ ਯੂਜ਼ਰਸ ਨੂੰ ਫ੍ਰੀ ਵਿੱਚ 300 ਤੋਂ ਵੱਧ ਲਾਈਵ ਟੀਵੀ ਚੈਨਲ ਦਿਖਾਏਗੀ। BSNL ਦੀ ਇਹ ਸਰਵਿਸ ਦੇਸ਼ ਦੇ DTH ਅਤੇ ਕੇਬਲ ਟੀਵੀ ਸਰਵਿਸ ਪ੍ਰੋਵਾਈਡਰਸ ਦੀ ਰਾਤਾਂ ਦੀ ਨੀਂਦ ਉਡਾ ਸਕਦੀ ਹੈ। ਕੰਪਨੀ ਨੇ ਕੁਝ ਦਿਨ ਪਹਿਲਾਂ ਹੀ ਫਾਈਬਰ ਆਧਾਰਿਤ ਇੰਟਰਾਨੈੱਟ ਟੀਵੀ (IFTV) ਸੇਵਾ ਸ਼ੁਰੂ ਕੀਤੀ ਹੈ। ਇਸ ਵਿੱਚ BSNL ਬ੍ਰਾਡਬੈਂਡ ਯੂਜ਼ਰਸ 500 ਤੋਂ ਵੱਧ ਫ੍ਰੀ ਲਾਈਵ ਟੀਵੀ ਚੈਨਲ ਦੇਖ ਸਕਦੇ ਹਨ। ਸਰਕਾਰੀ ਟੈਲੀਕਾਮ ਕੰਪਨੀ ਦੀ ਇਹ ਨਵੀਂ ਸਰਵਿਸ ਮੋਬਾਈਲ ਯੂਜ਼ਰਸ ਲਈ ਨਵਾਂ ਅਨੁਭਵ ਲੈ ਕੇ ਆਵੇਗੀ।
BSNL ਨੇ ਆਪਣੇ ਅਧਿਕਾਰਤ X ਹੈਂਡਲ ਰਾਹੀਂ ਆਪਣੀ BiTV ਸਰਵਿਸ ਦਾ ਐਲਾਨ ਕੀਤਾ ਹੈ। ਸਰਕਾਰੀ ਟੈਲੀਕਾਮ ਕੰਪਨੀ ਨੇ ਆਪਣੀ ਪੋਸਟ 'ਚ ਕਿਹਾ ਕਿ BSNL BiTV ਸਰਵਿਸ ਤੁਹਾਡੇ ਟੀਵੀ ਦੇਖਣ ਦੇ ਅਨੁਭਵ ਨੂੰ ਬਦਲਣ ਜਾ ਰਹੀ ਹੈ। ਤੁਸੀਂ ਆਪਣੇ ਮੋਬਾਈਲ 'ਤੇ 300 ਤੋਂ ਵੱਧ ਲਾਈਵ ਟੀਵੀ ਚੈਨਲ, ਫਿਲਮਾਂ ਅਤੇ ਵੈੱਬ ਸੀਰੀਜ਼ ਦੇਖ ਸਕੋਗੇ। ਇਸ ਸਰਵਿਸ ਨੂੰ ਫਿਲਹਾਲ ਪੁਡੂਚੇਰੀ ਵਿੱਚ ਲਾਈਵ ਕਰ ਦਿੱਤਾ ਗਿਆ ਹੈ। ਜਲਦ ਹੀ ਇਹ ਸਰਵਿਸ ਪੂਰੇ ਭਾਰਤ ਵਿੱਚ ਸ਼ੁਰੂ ਹੋ ਜਾਵੇਗੀ। ਯੂਜ਼ਰਸ ਨੂੰ BSNL BiTV ਸਰਵਿਸ ਲਈ ਕੋਈ ਐਸਟਰਾ ਚਾਰਜ ਨਹੀਂ ਦੇਣਾ ਪਵੇਗਾ। ਉਹ BSNL ਸਿਮ ਦੇ ਨਾਲ ਡਾਇਰੈਕਟ-ਟੂ-ਮੋਬਾਈਲ BiTV ਸਰਵਿਸ ਨੂੰ ਮੁਫਤ ਵਿੱਚ ਐਕਸੈਸ ਕਰਨ ਦੇ ਯੋਗ ਹੋਣਗੇ।
BSNL ਨੇ ਇਸ ਸਾਲ ਆਯੋਜਿਤ ਇੰਡੀਆ ਮੋਬਾਈਲ ਕਾਂਗਰਸ (IMC 2024) ਵਿੱਚ ਆਪਣੀਆਂ 7 ਨਵੀਆਂ ਸਰਵਿਸ ਲਾਂਚ ਕੀਤੀਆਂ ਸਨ, ਜਿਸ ਵਿੱਚ IFTV ਦੇ ਨਾਲ-ਨਾਲ ਡਾਇਰੈਕਟ-ਟੂ-ਮੋਬਾਈਲ ਸਰਵਿਸ ਵੀ ਸ਼ਾਮਲ ਹੈ। BSNL ਦੀ ਇਹ ਡਾਇਰੈਕਟ-ਟੂ-ਮੋਬਾਈਲ (D2M) ਸੇਵਾ DTH ਯਾਨੀ ਡਾਇਰੈਕਟ-ਟੂ-ਹੋਮ ਸਰਵਿਸ ਪ੍ਰੋਵਾਈਡਰਸ ਦੇ ਤਣਾਅ ਨੂੰ ਵਧਾਉਣ ਜਾ ਰਹੀ ਹੈ। OTT ਦੇ ਆਉਣ ਤੋਂ ਬਾਅਦ, DTH ਉਪਭੋਗਤਾਵਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਘੱਟ ਰਹੀ ਹੈ। DTM ਦੇ ਆਉਣ ਤੋਂ ਬਾਅਦ, ਯੂਜ਼ਰ ਆਪਣੇ ਮੋਬਾਈਲ 'ਤੇ ਲਾਈਵ ਟੀਵੀ ਚੈਨਲ ਦੇਖ ਸਕਣਗੇ।
BSNL ਦੀ IFTV ਸਰਵਿਸ ਨੂੰ ਐਕਸਿਸ ਕਰਨ ਲਈ ਕੰਪਨੀ ਦੇ Live TV ਐਪ ਨੂੰ ਆਪਣੇ ਐਂਡਰਾਇਡ ਸਮਾਰਟ ਟੀਵੀ ਵਿੱਚ ਡਾਇਰੈਟ ਗੂਗਰ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਇਹ ਐਪ ਸਿਰਫ Android ਸਮਾਰਟ ਟੀਵੀ 'ਤੇ ਕੰਮ ਕਰਦੀ ਹੈ। BSNL ਦੀ ਇਸ Live TV ਸਰਵਿਸ ਨੂੰ ਕੰਪਨੀ ਦੇ ਕਮਰਸ਼ੀਅਲ ਫਾਈਬਰ-ਟੂ-ਦ-ਹੋਮ (FTTH) ਨਾਲ ਜੋੜਿਆ ਗਿਆ ਹੈ। ਇਸ ਤੋਂ ਇਲਾਵਾ, BSNL ਯੂਜ਼ਰਸ ਲਈ ਵੀਡੀਓ ਆਨ ਡਿਮਾਂਡ (VoD) ਸਰਵਿਸ ਵੀ ਉਪਲਬਧ ਹੋਵੇਗੀ, ਜਿਸ ਨੂੰ ਕੰਪਨੀ ਦੇ ਐਪ ਵਿੱਚ ਇੰਟੀਗ੍ਰੇਟ ਕੀਤਾ ਜਾਵੇਗਾ।