BSNL Launches BiTV Services: ਪ੍ਰਾਈਵੇਟ ਕੰਪਨੀਆਂ ਤੋਂ ਪੱਛੜਣ ਮਗਰੋਂ ਸਰਕਾਰੀ ਟੈਲੀਕੌਮ ਕੰਪਨੀ BSNL ਮੁੜ ਐਕਟਿਵ ਹੋ ਗਈ ਹੈ। ਬੀਐਸਐਨਐਲ ਵੱਲੋਂ ਨਿੱਤ ਨਵੇਂ ਪਲਾਨ ਲਿਆਂਦੇ ਜਾ ਰਹੇ ਹਨ ਜੋ ਪ੍ਰਾਈਵੇਟ ਕੰਪਨੀਆਂ ਤੋਂ ਸਸਤੇ ਹਨ। ਹੁਣ ਬੀਐਸਐਨਐਲ ਨੇ OTT Play ਨਾਲ ਸਾਂਝੇਦਾਰੀ ਵਿੱਚ BiTV ਲਾਈਵ ਟੀਵੀ ਸੇਵਾ ਸ਼ੁਰੂ ਕੀਤੀ ਹੈ। ਇਸ ਦੀ ਮਦਦ ਨਾਲ BSNL ਖਪਤਕਾਰ ਆਪਣੇ ਮੋਬਾਈਲ 'ਤੇ 450 ਤੋਂ ਵੱਧ ਲਾਈਵ ਚੈਨਲ ਦੇਖ ਸਕਣਗੇ। ਭਾਵ ਹੁਣ ਤੁਹਾਨੂੰ ਟੀਵੀ ਦੇਖਣ ਲਈ ਸੈੱਟ-ਟਾਪ ਬਾਕਸ ਦੀ ਲੋੜ ਨਹੀਂ ਰਹੇਗੀ। 

Continues below advertisement

ਦਰਅਸਲ ਬੀਐਸਐਨਐਲ ਵੱਲੋਂ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਕਈ ਯਤਨ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਸਰਕਾਰੀ ਟੈਲੀਕਾਮ ਆਪਰੇਟਰ BSNL ਨੇ ਆਪਣੇ ਉਪਭੋਗਤਾਵਾਂ ਨੂੰ ਲਾਈਵ ਟੀਟੀ ਸਹੂਲਤ ਪ੍ਰਦਾਨ ਕਰਨ ਲਈ BiTV ਸੇਵਾ ਸ਼ੁਰੂ ਕੀਤਾ ਹੈ, ਜਿਸ ਲਈ ਕੰਪਨੀ ਨੇ OTT Play ਨਾਲ ਹੱਥ ਮਿਲਾਇਆ ਹੈ। ਪਹਿਲਾਂ ਇਹ ਸੇਵਾ ਤਾਮਿਲਨਾਡੂ ਦੇ ਪੁਡੂਚੇਰੀ ਵਿੱਚ ਇੱਕ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤੀ ਗਈ ਸੀ। ਹੁਣ ਇਸ ਨੂੰ ਪੂਰੇ ਦੇਸ਼ ਵਿੱਚ ਲਿਆਂਦਾ ਗਿਆ ਹੈ।

Continues below advertisement

ਟੀਵੀ ਚੈਨਲ ਫ਼ੋਨ 'ਤੇ ਚੱਲਣਗੇBiTV ਸੇਵਾ ਦੀ ਮਦਦ ਨਾਲ BSNL ਆਪਣੇ ਉਪਭੋਗਤਾਵਾਂ ਨੂੰ ਸਮਾਰਟਫੋਨ 'ਤੇ ਸਿੱਧਾ ਇੰਟਰਨੈੱਟ ਟੀਵੀ ਪ੍ਰਦਾਨ ਕਰਨਾ ਚਾਹੁੰਦਾ ਹੈ। ਇਸ ਦੀ ਮਦਦ ਨਾਲ, ਉਪਭੋਗਤਾਵਾਂ ਨੂੰ 450 ਤੋਂ ਵੱਧ ਲਾਈਵ ਟੀਵੀ ਚੈਨਲ ਮਿਲਣਗੇ। ਇਸ ਵਿੱਚ ਕਈ ਪ੍ਰੀਮੀਅਮ ਚੈਨਲ ਵੀ ਸ਼ਾਮਲ ਕੀਤੇ ਗਏ ਹਨ। ਇਸ ਲਈ ਹੁਣ ਤੁਹਾਨੂੰ ਟੀਵੀ ਦੇਖਣ ਲਈ ਸੈੱਟ-ਟਾਪ ਬਾਕਸ ਦੀ ਲੋੜ ਨਹੀਂ ਰਹੇਗੀ। ਸਿਰਫ BSNL ਦਾ ਸਿਮ ਹੀ ਸਾਰਾ ਕੰਮ ਸਾਰ ਦੇਵੇਗਾ।

ਤੁਸੀਂ ਇਨ੍ਹਾਂ ਚੈਨਲਾਂ ਨੂੰ ਦੇਖ ਸਕੋਗੇBSNL ਦੀ BiTV ਸੇਵਾ ਤਹਿਤ Bhaktiflix, Kanccha Lannka, STAGE, Shortfundly, OM TV, Playflix, Fancode, Hubhopper, Distro ਤੇ Runn TV ਸਣੇ 450 ਤੋਂ ਵੱਧ ਟੀਵੀ ਚੈਨਲ ਦੇਖੇ ਜਾ ਸਕਦੇ ਹਨ। BSNL BiTV ਉਪਭੋਗਤਾਵਾਂ ਲਈ ਲਾਈਵ ਟੀਵੀ ਸੇਵਾ ਤੱਕ ਪਹੁੰਚ ਕਰਨਾ ਕਾਫ਼ੀ ਆਸਾਨ ਹੈ। ਜੇਕਰ ਤੁਸੀਂ ਇਸ ਨੂੰ ਵਰਤਣਾ ਚਾਹੁੰਦੇ ਹੋ ਤਾਂ ਤੁਹਾਨੂੰ (https://fms.bsnl.in/iptvreg) 'ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਰਾਜ ਦੀ ਚੋਣ ਕਰਨੀ ਪਵੇਗੀ। ਇਸ ਤੋਂ ਬਾਅਦ ਤੁਹਾਨੂੰ ਇੱਕ OTP ਭੇਜਿਆ ਜਾਵੇਗਾ, ਜਿਸ ਨੂੰ ਦਰਜ ਕਰਨ ਤੋਂ ਬਾਅਦ ਤੁਸੀਂ ਸੇਵਾ ਨੂੰ ਐਕਟਿਵ ਕਰ ਸਕਦੇ ਹੋ।

ਐਪ ਡਾਊਨਲੋਡ ਕਰੋਤੁਸੀਂ ਗੂਗਲ ਪਲੇਅਸਟੋਰ 'ਤੇ ਜਾ ਕੇ OTT ਪਲੇਅ ਐਪ ਵੀ ਡਾਊਨਲੋਡ ਕਰ ਸਕਦੇ ਹੋ। ਐਪ ਦੀ ਵਰਤੋਂ ਕਰਨ ਲਈ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਨਾਲ ਲੌਗਇਨ ਕਰਨਾ ਹੋਵੇਗਾ।